ਮਨੋਜ ਅਰੋੜਾ ਨੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

01/10/2021 10:46:36 AM

ਜਲੰਧਰ (ਚੋਪੜਾ)–ਕਾਂਗਰਸ ਦੇ ਮਿਹਨਤੀ ਅਤੇ ਸੁਹਿਰਦ ਆਗੂ ਮਨੋਜ ਅਰੋੜਾ ਨੇ ਸ਼ਨੀਵਾਰ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਪਲਾਨਿੰਗ ਬੋਰਡ ਦੇ ਦਫ਼ਤਰ ਵਿਖੇ ਕਰਵਾਏ ਪ੍ਰੋਗਰਾਮ ਵਿਚ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ., ਸੰਸਦ ਮੈਂਬਰ ਸੰਤੋਖ ਚੌਧਰੀ, ਵਿਧਾਇਕ ਸੁਸ਼ੀਲ ਰਿੰਕੂ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ, ਪੰਜਾਬ ਜਲ ਸਰੋਤ ਪ੍ਰਬੰਧਨ ਨਿਗਮ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ, ਮੇਅਰ ਜਗਦੀਸ਼ ਰਾਜਾ ਸਮੇਤ ਵੱਡੀ ਗਿਣਤੀ ਵਿਚ ਕੌਂਸਲਰਾਂ ਅਤੇ ਕਾਂਗਰਸੀ ਵਰਕਰਾਂ ਦੀ ਮੌਜੂਦਗੀ ਵਿਚ ਮਨੋਜ ਅਰੋੜਾ ਨੇ ਅਹੁਦਾ ਸੰਭਾਲਿਆ।

ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ

ਇਸ ਦੌਰਾਨ ਮਨੋਜ ਅਰੋੜਾ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਕੌਂਸਲਰ ਅਰੁਣਾ ਅਰੋੜਾ ਅਤੇ ਪੁੱਤਰ ਅੰਸ਼ੁਲ ਅਰੋੜਾ ਵੀ ਮੌਜੂਦ ਸਨ। ਮਨੋਜ ਅਰੋੜਾ ਨੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਹਾਈ-ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਵਿਕਾਸਮੁਖੀ ਅਤੇ ਲੋਕ ਹਿਤੈਸ਼ੀ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੋਵੇਗੀ। ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਯੋਜਨਾਵਾਂ ਨੂੰ ਪੂਰੀ ਪਾਰਦਰਸ਼ਿਤਾ ਨਾਲ ਜਨਤਾ ਤੱਕ ਪਹੁੰਚਾਇਆ ਜਾਵੇਗਾ। ਸਮਾਜ ਦੇ ਕਮਜ਼ੋਰ ਅਤੇ ਜ਼ਰੂਰਤਮੰਦ ਵਰਗਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਉਣ ਲਈ ਪਲਾਨਿੰਗ ਬੋਰਡ ਕੋਈ ਕਸਰ ਬਾਕੀ ਨਹੀਂ ਛੱਡੇਗਾ।

PunjabKesari

ਇਸ ਮੌਕੇ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ, ਸਤਬੀਰ ਸਿੰਘ ਚੇਅਰਮੈਨ ਪਲਾਨਿੰਗ ਬੋਰਡ ਨਵਾਂਸ਼ਹਿਰ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬੌਬੀ ਸਹਿਗਲ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕਾਂਗਰਸੀ ਆਗੂ ਕਾਕੂ ਆਹਲੂਵਾਲੀਆ, ਯੋਜਨਾ ਬੋਰਡ ਦੇ ਮੈਂਬਰ ਵਿਪਨ ਗੋਗਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਮਨੋਜ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਸੁਦੇਸ਼ ਵਿਜ, ਕਾਗਰਸੀ ਆਗੂ ਪ੍ਰਿੰਸ ਅਸ਼ੋਕ ਗਰੋਵਰ, ਯਸ਼ਪਾਲ ਧੀਮਾਨ, ਕਾਂਗਰਸੀ ਆਗੂ ਰਾਤੁਲ ਸ਼ਰਮਾ, ਹਰਜਿੰਦਰ ਸਿੰਘ ਲਾਡਾ, ਆਸ਼ੂ ਮਰਵਾਹਾ (ਆਈ. ਜੇ. ਐੱਮ. ਗਰੁੱਪ),ਅਨਿਲ ਚੋਪੜਾ (ਸੇਂਟ ਸੋਲਜਰ ਗਰੁੱਪ), ਚਰਨਜੀਤ ਚੰਨੀ (ਸੀ. ਟੀ. ਗਰੁੱਪ), ਤਰਵਿੰਦਰ ਿਸੰਘ ਰਾਜੂ (ਡਿਪਸ ਗਰੁੱਪ), ਹਰਬੰਸ ਸਿੰਘ ਚੰਦੀ (ਦਿੱਲੀ-ਪੰਜਾਬ ਫਾਈਨਾਂਸ), ਅੰਮ੍ਰਿਤਪਾਲ ਸਿੰਘ (ਏ. ਐੱਚ. ਆਰ. ਡਿਵੈੱਲਪਰਜ਼, ਰਾਇਲ ਇਨਫਰਾ), ਸੁਰਿੰਦਰਪਾਲ ਜੈਨ (ਕੋਹਿਨੂਰ ਰਬੜ), ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅੰਮ੍ਰਿਤ ਖੋਸਲਾ, ਕੌਂਸਲਰ ਬੰਟੀ ਨੀਲਕੰਠ, ਕੌਂਸਲਰ ਪਵਨ ਕੁਮਾਰ, ਕੌਂਸਲਰ ਬਲਰਾਜ ਠਾਕੁਰ, ਨੀਰਜਾ ਜੈਨ, ਉਮਾ ਬੇਰੀ, ਜਗਜੀਤ ਿਸੰਘ ਲੱਕੀ, ਸਾਬਕਾ ਕੌਂਸਲਰ ਬਲਬੀਰ ਿਸੰਘ ਚੌਹਾਨ, ਜਗਦੀਸ਼ ਗੱਗ, ਹਨੀ ਜੋਸ਼ੀ, ਅੰਗਦ ਦੱਤਾ, ਦੀਪਕ ਖੋਸਲਾ, ਕੁਨਾਲ ਸ਼ਰਮਾ, ਹੈਪੀ ਸੰਧੂ, ਨਰੇਸ਼ ਵਰਮਾ, ਕੇ. ਕੇ. ਬਾਂਸਲ, ਰਣਦੀਪ ਸੰਧੂ, ਦੀਪਕ ਮਿੱਤਲ, ਰਜਨੀਸ਼ ਚਾਚਾ, ਸਾਹਿਲ ਸਿਆਲ, ਵਿਪਨ ਤਨੇਜਾ ਡਾਇਰੈਕਟਰ ਖਾਦੀ ਬੋਰਡ, ਪ੍ਰੀਤਪਾਲ ਸਿੰਘ ਪਾਲੀ (ਸਪੀਡਵੇਜ਼ ਟਾਇਰ), ਰਾਜੇਸ਼ ਗੋਗਨਾ, ਹਰਵੀਨ ਸਿੰਘ, ਮਨਨ ਸੋਨੀ, ਬੰਟੀ ਮਲਹੋਤਰਾ, ਗੌਤਮਵੀਰ ਸਿੰਘ, ਸੋਨੂੰ ਖਾਲਸਾ, ਕੌਂਸਲਰ ਮਿੰਟੂ ਜੁਨੇਜਾ, ਬਲਜੀਤ ਪੋਪੀ, ਮਨਪ੍ਰੀਤ ਬੱਬਰ, ਡੌਲੀ ਸੈਣੀ, ਮੌਂਟੂ ਸਿੰਘ, ਆਸ਼ਰਯ ਸਰਨਾ, ਵਿਕਰਮਜੀਤ ਸਿੰਘ, ਨਵਜੋਤ ਵਾਲੀਆ, ਆਸ਼ਾ ਅਗਰਵਾਲ, ਵੈਭਵ ਗੁਪਤਾ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਮਨੋਜ ਅਰੋੜਾ ਨੇ ਕਾਂਗਰਸ ਦੀ ਸਾਲਾਂ ਪੁਰਾਣੀ ਰਵਾਇਤ ਨੂੰ ਕੀਤਾ ਮੁੜ-ਸੁਰਜੀਤ
ਮਨੋਜ ਅਰੋੜਾ ਕਾਂਗਰਸੀ ਆਗੂਆਂ ਦੀ ਸਾਲਾਂ ਪੁਰਾਣੀ ਰਵਾਇਤ ਨੂੰ ਇਕ ਤਰ੍ਹਾਂ ਮੁੜ-ਸੁਰਜੀਤ ਕਰਦਿਆਂ ਕਾਂਗਰਸ ਦੇ ਨਵੇਂ ਕੇਡਰ ਲਈ ਪ੍ਰੇਰਣਾਦਾਇਕ ਸਾਬਿਤ ਹੋਏ। ਮਨੋਜ ਨੂੰ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਕਾਰਾਂ ਦੇ ਕਾਫਲੇ ਨਾਲ ਪ੍ਰਸ਼ਾਸਕੀ ਕੰਪਲੈਕਸ ਵਿਚ ਸਥਿਤ ਉਨ੍ਹਾਂ ਦੇ ਦਫਤਰ ਤੱਕ ਲਿਜਾ ਰਹੇ ਸਨ ਪਰ ਉਨ੍ਹਾਂ ਸਾਰੇ ਆਗੂਆਂ ਨੂੰ ਪਹਿਲਾਂ ਕਾਂਗਰਸ ਭਵਨ ਜਾਣ ਨੂੰ ਕਿਹਾ। ਮਨੋਜ ਅਰੋੜਾ ਨੇ ਕਾਂਗਰਸ ਭਵਨ ਪਹੁੰਚ ਕੇ ਪਹਿਲਾਂ ਉਥੋਂ ਦੀ ਮਿੱਟੀ ਨੂੰ ਚੁੰਮਿਆ ਅਤੇ ਫਿਰ ਦਫ਼ਤਰ ਦੇ ਰਜਿਸਟਰ ’ਤੇ ਆਪਣੀ ਹਾਜ਼ਰੀ ਲਾਈ। ਉਪਰੰਤ ਉਹ ਆਪਣਾ ਅਹੁਦਾ ਸੰਭਾਲਣ ਲਈ ਅੱਗੇ ਵਧੇ।
ਮਨੋਜ ਅਰੋੜਾ ਨੇ ਕਿਹਾ ਕਿ ਉਹ ਜਿਸ ਮੁਕਾਮ ’ਤੇ ਪਹੁੰਚੇ ਹਨ, ਉਹ ਕਾਂਗਰਸ ਦੀ ਦੇਣ ਹੈ ਅਤੇ ਕਾਂਗਰਸ ਦਫਤਰ ਸਾਡੀ ਮਾਂ ਦੇ ਸਮਾਨ ਹੈ, ਜਿਸ ਨੂੰ ਭੁੱਲਣਾ ਉਨ੍ਹਾਂ ਲਈ ਸੰਭਵ ਨਹੀਂ। ਕਾਂਗਰਸ ਭਵਨ ਪਹੁੰਚਣ ’ਤੇ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਸੁਖਦੇਵ ਸਿੰਘ ਸੁੱਖਾ ਲਾਲੀ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਮੇਅਰ ਜਗਦੀਸ਼ ਰਾਜਾ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਸਤਾ ਭੇਟ ਕਰਕੇ ਸਨਮਾਨਿਤ ਵੀ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਦੌਰਾਨ ਦੇਖਣ ਨੂੰ ਮਿਲਦਾ ਰਿਹਾ ਹੈ ਕਿ ਜਿਹੜੇ ਆਗੂਆਂ ਨੂੰ ਕਾਂਗਰਸ ਸਰਕਾਰ ਵਿਚ ਮਹੱਤਵਪੂਰਨ ਅਹੁਦੇ ਹਾਸਲ ਹੋਏ ਹਨ, ਉਨ੍ਹਾਂ ਵਿਚੋਂ ਵਧੇਰੇ ਆਗੂਆਂ ਨੇ ਕਾਂਗਰਸ ਭਵਨ ਦਾ ਦੁਬਾਰਾ ਰੁਖ਼ ਨਹੀਂ ਕੀਤਾ।

ਇਹ ਵੀ ਪੜ੍ਹੋ : ਕੰਮਕਾਜੀ ਬੀਬੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਮੁਹੱਈਆ ਕਰਵਾਏਗੀ ਇਹ ਸਹੂਲਤ


shivani attri

Content Editor

Related News