ਆਰਥਿਕ ਤੰਗੀ ਤੇ ਬੀਮਾਰੀ ਕਾਰਨ ਪਾਠੀ ਨੇ ਖਾਧਾ ਜ਼ਹਿਰ, ਮੌਤ
Saturday, Sep 22, 2018 - 11:05 AM (IST)

ਨਕੋਦਰ (ਰਜਨੀਸ਼)— ਸਦਰ ਥਾਣੇ ਦੇ ਪਿੰਡ ਬਿੱਲੀ ਬੜੈਚ ਵਿਖੇ 55 ਸਾਲਾ ਪਾਠੀ ਨੇ ਬੀਮਾਰੀ ਅਤੇ ਆਰਥਿਕ ਤੰਗੀ ਕਰਨ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਰਣਜੀਤ ਕੌਰ ਵਾਸੀ ਪਿੰਡ ਬਿੱਲੀ ਬੜੈਚ ਨੇ ਦੱਸਿਆ ਕਿ ਉਸ ਦਾ ਇਕ ਲੜਕਾ ਅਤੇ ਲੜਕੀ ਹੈ। ਲੜਕੀ ਦਾ ਵਿਆਹ ਹੋ ਚੁੱਕਾ ਹੈ ਅਤੇ ਲੜਕਾ ਵਿਦੇਸ਼ 'ਚ ਰਹਿੰਦਾ ਹੈ। ਉਸ ਦਾ ਪਤੀ ਗੁਰਦੁਆਲੇ 'ਚ ਪਾਠੀ ਵਜੋਂ ਡਿਊਟੀ ਕਰਦਾ ਸੀ। ਉਸ ਦੇ ਪਤੀ ਗੁਰਮੁਖ ਸਿੰਘ ਨੂੰ ਸ਼ੂਗਰ ਦੀ ਬੀਮਾਰੀ ਸੀ, ਜਿਸ ਕਾਰਨ ਉਸ ਨੂੰ ਚੱਲਣ ਫਿਰਨ 'ਚ ਕਾਫੀ ਪਰੇਸ਼ਾਨੀ ਆਉਂਦੀ ਸੀ। ਬੀਮਾਰੀ ਅਤੇ ਆਰਥਿਕ ਤੰਗੀ ਕਾਰਨ ਉਸ ਦਾ ਪਤੀ ਕਾਫੀ ਪਰੇਸ਼ਾਨ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਉਹ ਪਤੀ ਸਮੇਤ ਪਿੰਡ ਛੱਡ ਕੇ ਜਲੰਧਰ ਵਿਖੇ ਗੁਰਦੁਆਰੇ 'ਚ ਰਹਿਣ ਚਲੇ ਗਏ ਤੇ ਉਸ ਦਾ ਪਤੀ ਗੁਰਦੁਆਰੇ ਦੀ ਸੇਵਾ ਕਰਦਾ ਸੀ। ਬੁੱਧਵਾਰ ਸਵੇਰੇ ਉਸ ਦੇ ਪਤੀ ਨੇ ਕਿਹਾ ਕਿ ਉਪ ਪਿੰਡ ਵੋਟ ਪਾਉਣ ਆ ਰਿਹਾ ਹੈ। ਸ਼ਾਮ ਕਰੀਬ 5.30 ਵਜੇ ਗੁਆਂਢੀ ਦਾ ਫੋਨ ਆਇਆ ਕਿ ਗੁਰਮੁਖ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਸ਼ਲਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ 'ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ।