ਜਿਮ ਬੰਦ ਹੋਣ ਕਰਕੇ ਸੜਕਾਂ ''ਤੇ ਕਸਰਤ ਕਰਨ ਨੂੰ ਮਜਬੂਰ ਹੋਏ ਨੌਜਵਾਨ, ਸਰਕਾਰ ਨੂੰ ਕੀਤੀ ਇਹ ਮੰਗ
Wednesday, Jun 02, 2021 - 02:56 PM (IST)
ਕਪੂਰਥਲਾ (ਓਬਰਾਏ)- ਸੂਬਾ ਪੰਜਾਬ ਵਿੱਚ ਕੋਰੋਨਾ ਕਾਲ ਦੇ ਚਲਦਿਆਂ ਜਿੱਥੇ ਕਰਫ਼ਿਊ ਅਤੇ ਪਾਬੰਦੀਆਂ ਦਾ ਮਾਹੌਲ ਹੈ, ਓਥੇ ਹੀ ਸੂਬੇ ਵਿੱਚ ਇਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਮਾਂ ਵਿਚ ਜਾ ਕੇ ਕਸਰਤ ਕਰਨ ਵਾਲੇ ਨੌਜਵਾਨ ਸੂਬੇ ਅਤੇ ਸ਼ਹਿਰਾਂ ਦੀਆਂ ਮੁੱਖ ਸੜਕਾਂ ਉਤੇ ਕਸਰਤਾਂ ਕਰ ਰਹੇ ਹਨ। ਇਸ ਦੌਰਾਨ ਨੌਜਵਾਨ ਦੰਡ ਬੈਠਕਾਂ ਕੱਢਦੇ ਵੀ ਨਜ਼ਰ ਆਏ।
ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖ਼ਬਰ: ਘਟੀ ਕੋਰੋਨਾ ਦੀ ਰਫ਼ਤਾਰ, 100 ਸੈਂਪਲਾਂ ’ਚੋਂ ਮਿਲ ਰਹੇ ਸਿਰਫ਼ 6 ਸੰਕ੍ਰਮਿਤ
ਇਥੇ ਦੱਸਣਯੋਗ ਹੈ ਕਿ ਸੂਬੇ ਵਿੱਚ ਲੰਬੇ ਸਮੇਂ ਤੋਂ ਜਿਮ ਬੰਦ ਪਏ ਹੋਏ ਹਨ, ਜਿਸ ਕਾਰਨ ਕਪੂਰਥਲਾ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਜਿਮ ਮਾਲਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਕਪੂਰਥਲਾ-ਜਲੰਧਰ ਮਾਰਗ ਉਤੇ ਨੌਜਵਾਨਾਂ ਨਾਲ ਪੁਲਸ ਦੀ ਹਾਜ਼ਰੀ ਵਿੱਚ ਕਸਰਤ ਕੀਤੀ। ਨੌਜਵਾਨਾਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢਦੇ ਹੋਏ ਹੱਥਾਂ ਵਿੱਚ ਜੇ ਜਵਾਨ, ਜੇ ਕਿਸਾਨ ਅਤੇ ਜੇ ਪਹਿਲਵਾਨ ਦੇ ਨਾਅਰੇ ਵਾਲੇ ਪੋਸਟਰ ਫੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਜਿਮ ਖੋਲ੍ਹਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: 4 ਸਾਲਾ ਬੱਚੀ ਦਾ ਹਾਦਸੇ 'ਚ ਕੱਟਿਆ ਗਿਆ ਸੀ ਪੈਰ, ਡਾਕਟਰਾਂ ਦੀ ਮਦਦ ਤੇ ਜਲੰਧਰ ਦੇ ਡੀ. ਸੀ. ਸਦਕਾ ਬਚੀ ਜਾਨ
ਉਨ੍ਹਾਂ ਕਿਹਾ ਕਿ ਜਿਮ ਬੰਦ ਹਨ ਪਰ ਠੇਕੇ, ਦੁਕਾਨਾਂ ਅਤੇ ਹੋਰ ਵਪਾਰਕ ਸੰਸਥਾਨ ਖੁੱਲ੍ਹੇ ਹਨ। ਇਸ ਦੇ ਇਲਾਵਾ ਬੱਸਾਂ, ਕਾਰਾਂ, ਲੀਡਰਾਂ ਦੀਆਂ ਆਪਣੀਆਂ ਸਬ ਮੀਟਿੰਗਾਂ ਧਾਰਮਿਕ ਆਯੋਜਨ ਸਬ ਜਾਰੀ ਹਨ, ਜਿੱਥੇ ਅਕਸਰ ਕੋਵਿਡ ਪ੍ਰੋਟੋਕਾਲ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ ਪਰ ਜਿਮ ਵਿੱਚ ਤਾਂ ਹਰ ਵਿਅਕਤੀ ਦਾ ਤਾਪਮਾਨ ਅਤੇ ਹੋਰਨਾਂ ਕੋਵਿਡ ਨਿਯਮਾਂ ਦੀ ਜਾਂਚ ਤੋਂ ਬਾਅਦ ਹੀ ਉਸ ਨੂੰ ਜਿਮ ਵਿੱਚ ਜਾਣ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਕਿਸਾਨਾਂ ਦੇ ਹੱਕ 'ਚ ਭਾਜਪਾ ਮਹਿਲਾ ਮੋਰਚਾ ਦੀਆਂ 10 ਆਗੂਆਂ ਨੇ ਦਿੱਤਾ ਅਸਤੀਫ਼ਾ
ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕਰਦਿਆਂ ਹੋਇਆਂ ਜਿਮ ਮਾਲਕ ਨੇ ਕਿਹਾ ਕਿ ਜਿਮ ਬੰਦ ਹੋਣ ਕਰਕੇ ਉਨ੍ਹਾਂ ਦੀ ਲੱਖਾਂ ਦੀ ਲਾਗਤ ਅਤੇ ਮਸ਼ੀਨਰੀ ਮਿੱਟੀ ਹੋ ਰਹੀ ਹੈ, ਜਿਸ ਦੇ ਚਲਦਿਆਂ ਲੁਧਿਆਣਾ ਵਿੱਚ ਇਕ ਜਿਮ ਮਾਲਿਕ ਨੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਅਤੇ ਸਰਕਾਰ ਨੇ ਜਿਮ ਖੋਲਣ ਦੀ ਇਜਾਜ਼ਤ ਨਾ ਦਿੱਤੀ ਤਾਂ ਜਲਦੀ ਹੀ ਹੋਰ ਜਿਮ ਮਾਲਕ ਵੀ ਪੰਜਾਬ ਵਿੱਚ ਖ਼ੁਦਕੁਸ਼ੀਆਂ ਕਰਨਗੇ।
ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖ਼ਬਰ: ਘਟੀ ਕੋਰੋਨਾ ਦੀ ਰਫ਼ਤਾਰ, 100 ਸੈਂਪਲਾਂ ’ਚੋਂ ਮਿਲ ਰਹੇ ਸਿਰਫ਼ 6 ਸੰਕ੍ਰਮਿਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ