10 ਸਾਲ ਦੇ ਲੜਕੇ ਨੂੰ ਬਣਾਇਆ ਬੰਧਕ

04/25/2019 2:57:52 PM

ਕਪੂਰਥਲਾ (ਜ. ਬ.) : ਇਕ 10 ਸਾਲ ਦੇ ਬੱਚੇ ਨੂੰ ਨਾਜਾਇਜ਼ ਤੌਰ 'ਤੇ ਬੰਧਕ ਬਣਾਉਣ ਦੇ ਮਾਮਲੇ 'ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਪੁੱਤਰ ਸਰਜੁਗ ਮੰਡਲ ਵਾਸੀ ਜਮਾਲਪੁਰ ਜ਼ਿਲਾ ਮਰਾੜੀਆ ਬਿਹਾਰ ਜੋ ਕਿ ਅੱਜ ਕੱਲ ਸਿਧਵਾਂ ਦੋਨਾ 'ਚ ਰਹਿੰਦਾ ਹੈ, ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੇ 4 ਬੱਚੇ ਹਨ, ਜਿਨ੍ਹਾਂ 'ਚ ਉਸ ਦਾ ਵੱਡਾ ਪੁੱਤਰ ਸੰਨੀ 10 ਸਾਲ ਦਾ ਹੈ। ਸੰਨੀ 22 ਅਪ੍ਰੈਲ 2019 ਦੀ ਸਵੇਰੇ ਕਰੀਬ 8 ਵਜੇ ਸਾਈਕਲ 'ਤੇ ਇਕ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਗਿਆ ਸੀ । ਇਸ ਦੌਰਾਨ ਉਸ ਦਾ ਲੜਕਾ ਕਾਫ਼ੀ ਦੇਰ ਤਕ ਘਰ ਨਹੀਂ ਪਹੁੰਚਿਆ ਤਾਂ ਉਸ ਨੇ ਆਪਣੇ ਲੜਕੇ ਪਰਿਵਾਰ ਦੇ ਨਾਲ ਵੱਖ-ਵੱਖ ਥਾਵਾਂ 'ਤੇ ਭਾਲ ਕੀਤੀ, ਜਿਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੂੰ ਪੂਰਾ ਭਰੋਸਾ ਹੈ ਕਿ ਉਸ ਦੇ ਲੜਕੇ ਨੂੰ ਅਣਪਛਾਤੇ ਮੁਲਜ਼ਮਾਂ ਨੇ ਨਾਜਾਇਜ਼ ਤੌਰ 'ਤੇ ਬੰਧਕ ਬਣਾਇਆ ਹੋਇਆ ਹੈ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਐੱਸ. ਐੱਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ 'ਚ ਕਈ ਥਾਵਾਂ 'ਤੇ ਛਾਪਾਮਾਰੀ ਕੀਤੀ ਗਈ ਹੈ। ਫਿਲਹਾਲ ਲੜਕੇ ਦਾ ਕੋਈ ਸੁਰਾਗ ਨਹੀਂ ਮਿਲਿਆ।
 


Baljeet Kaur

Content Editor

Related News