ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਵੰਡੀ ਗਈ 685ਵੇਂ ਟਰੱਕ ਦੀ ਰਾਹਤ ਸਮੱਗਰੀ

Monday, Jan 09, 2023 - 04:51 PM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਵੰਡੀ ਗਈ 685ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ ਕਸ਼ਮੀਰ/ਜਲੰਧਰ (ਵਰਿੰਦਰ)- ਪਠਾਨਕੋਟ-ਜੰਮੂ ਹਾਈਵੇਅ ਤੋਂ ਜ਼ਿਆਦਾ ਦੂਰ ਨਹੀਂ ਹੈ ਸਰਹੱਦ ਦੇ ਨਾਲ ਜੁੜਿਆ ਵਿਜੇਪੁਰ ਤਹਿਸੀਲ ਦਾ ਰਾਮਗੜ੍ਹ ਸੈਕਟਰ। ਇਥੋਂ ਦੇ ਲੋਕ ਲੰਮੇ ਸਮੇਂ ਤੋਂ ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਝੱਲ ਰਹੇ ਹਨ। ਗੋਲੀਬਾਰੀ ਕਾਰਨ ਜਿੱਥੇ ਲੋਕਾਂ ਦੇ ਪਸ਼ੂ ਮਾਰੇ ਜਾਂਦੇ ਹਨ ਅਤੇ ਖੇਤ ਉੱਜੜ ਜਾਂਦੇ ਹਨ, ਉੱਥੇ ਹੀ ਮਿਲੀਟੈਂਸੀ ਕਾਰਨ ਵੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬੱਚਿਆਂ ਦੀ ਪੜ੍ਹਾਈ ਛੁਟ ਜਾਂਦੀ ਹੈ ਅਤੇ ਬੇਸਹਾਰਾ ਲੋਕਾਂ ਨੂੰ ਭੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਹਾਇਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ ਰਾਮਗੜ੍ਹ ਨੇੜੇ ਨੰਗਾ ਪਿੰਡ ’ਚ ਪ੍ਰੋਗਰਾਮ ਦਾ ਆਯੋਜਨ ਕਰ ਕੇ ਰਾਹਤ ਸਮੱਗਰੀ ਦਾ 685ਵਾਂ ਟਰੱਕ ਵੰਡਿਆ ਗਿਆ। ਇਹ ਟਰੱਕ ਜਨੇਰ (ਮੋਗਾ) ਤੋਂ ਆਰ. ਕੇ. ਐੱਸ. ਸਕੂਲ ਦੇ ਰਾਜੀਵ ਸੂਦ ਤੇ ਸੰਜੀਵ ਸੂਦ ਵੱਲੋਂ ਭਿਜਵਾਇਆ ਗਿਆ ਸੀ, ਜਿਸ ਵਿਚ 300 ਪਰਿਵਾਰਾਂ ਲਈ ਰਾਸ਼ਨ ਸੀ।

ਇਹ ਵੀ ਪੜ੍ਹੋ :  ਫਗਵਾੜਾ: ਗੰਨਮੈਨ ਨੂੰ ਮੌਤ ਦੇ ਘਾਟ ਉਤਾਰਣ ਵਾਲੇ 3 ਗੈਂਗਸਟਰ ਗ੍ਰਿਫ਼ਤਾਰ, ਫਰਾਰ ਸਾਥੀ ਦੀ ਤਸਵੀਰ ਜਾਰੀ

ਬੀ. ਐੱਸ. ਐੱਫ਼. ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਬੀ. ਐੱਸ. ਐੱਫ਼. ਦੇ ਕੰਪਨੀ ਕਮਾਂਡਰ ਬਲਵਿੰਦਰ ਸਿੰਘ ਨੇ ਕੀਤੀ। ਡੀ. ਡੀ. ਸੀ. ਸਰਵਜੀਤ ਸਿੰਘ ਜੌਹਲ, ਕੋਟ ਈਸੇ ਖਾਂ ਦੇ ਸਾਬਕਾ ਸਰਪੰਚ ਲਛਮਣ ਦਾਸ, ਸਰਪੰਚ ਭਾਰਤ ਭੂਸ਼ਣ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ।  ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਬੀ. ਐੱਸ. ਐੱਫ. ਦੇ ਕੰਪਨੀ ਕਮਾਂਡੈਂਟ ਬਲਵਿੰਦਰ ਸਿੰਘ, ਸੰਜੀਵ ਸੂਦ, ਸਰਵਜੀਤ ਸਿੰਘ ਜੌਹਲ, ਲਛਮਣ ਦਾਸ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਮੌਜੂਦ ਸਨ। 

ਇਹ ਵੀ ਪੜ੍ਹੋ :  RTI 'ਚ ਖ਼ੁਲਾਸਾ, ਪੰਜਾਬ 'ਚ 'ਲੰਪੀ ਸਕਿਨ' ਦੀ ਬੀਮਾਰੀ ਨਾਲ ਪਿਛਲੇ ਸਾਲ ਕਰੀਬ 18 ਹਜ਼ਾਰ ਪਸ਼ੂਆਂ ਦੀ ਹੋਈ ਮੌਤ

 


author

shivani attri

Content Editor

Related News