ਜਲੰਧਰ ਸ਼ਹਿਰ ’ਚ ਰੋਡ ਮਾਰਚ ਦੇ ਨਾਲ-ਨਾਲ ਚਲਾਈ ਗਈ ਚੈਕਿੰਗ ਮੁਹਿੰਮ
Monday, Jul 18, 2022 - 03:14 PM (IST)

ਜਲੰਧਰ (ਵਰੁਣ)— ਜਲੰਧਰ ਕਮਿਸ਼ਨਰੇਟ ਪੁਲਸ ਨੇ ਡੀ. ਸੀ. ਪੀ. ਅੰਕੁਰ ਗੁਪਤਾ ਦੀ ਅਗਵਾਈ ’ਚ ਸ਼ਹਿਰ ’ਚ ਰੋਡ ਮਾਰਚ ਦੇ ਨਾਲ-ਨਾਲ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ 2 ਪੁਲਸ ਪਾਰਟੀਆਂ ਗਠਿਤ ਕਰਕੇ ਥਾਣਾ ਨੰਬਰ-4 ਦੀ ਪੁਲਸ, ਏ. ਆਰ. ਪੀ. ਫੋਰਸ, ਕਮਾਂਡੋ ਫੋਰਸ ਸਮੇਤ ਬਸਤੀ ਅੱਡਾ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਂਕ ਅਤੇ ਰੈਣਕ ਬਾਜ਼ਾਰ ’ਚ ਰੋਡ ਮਾਰਚ ਦੇ ਨਾਲ-ਨਾਲ ਸਰਚ ਕੀਤੀ।
ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ
ਇਸੇ ਤਰ੍ਹਾਂ ਦੂਜੀ ਟੀਮ ਨੇ ਪਟੇਲ ਚੌਂਕ ਤੋਂ ਮਾਈਂ ਹੀਰਾ ਗੇਟ ਹੁੰਦੇ ਹੋਏ ਰੇਲਵੇ ਸਟੇਸ਼ਨ ’ਤੇ ਵੀ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਲੋਕਾਂ ਨੂੰ ਪੁਲਸ ਦਾ ਸਹਿਯੋਗ ਦੇਣ ਨੂੰ ਕਿਹਾ। ਡੀ. ਸੀ. ਪੀ. ਅੰਕੁਰ ਗੁਪਤਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ।
ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ