ਜਲੰਧਰ ''ਚ ਧੂਮਧਾਮ ਨਾਲ ਕੱਢੀ ਗਈ ਭਗਵਾਨ ਪਰਸ਼ੂਰਾਮ ਦੀ 26ਵੀਂ ਸ਼ੋਭਾ ਯਾਤਰਾ
Monday, Apr 28, 2025 - 09:45 PM (IST)

ਜਲੰਧਰ (ਮਹਾਜਨ) : ਭਗਵਾਨ ਪਰਸ਼ੂਰਾਮ ਦਾ ਜਨਮ ਉਤਸਵ ਜਲੰਧਰ ਵਿਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਸ਼ੂਰਾਮ ਜਨਮ ਉਤਸਵ ਕਮੇਟੀ ਵੱਲੋਂ 26ਵੀਂ ਸ਼ੋਭਾ ਯਾਤਰਾ ਕੱਢੀ ਗਈ, ਜਿਹੜੀ ਕਿ ਜਲੰਧਰ ਦੇ ਰਾਮ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੁੰਦੀ ਹੋਈ ਅੰਤ ਵਿਚ ਰਾਮ ਚੌਕ ਮੰਦਰ ਵਿਖੇ ਹੀ ਸਮਾਪਤ ਹੋਈ।
ਇਸ ਦੌਰਾਨ ਪਦਮਸ਼੍ਰੀ ਸ਼੍ਰੀ ਵਿਜੇ ਕੁਮਾਰ ਚੌਪੜਾ ਜੀ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਤੋਂ ਇਲਾਵਾ ਭਾਜਪਾ ਨੇਤਾ ਮਨੋਰੰਜਨ ਕਾਲੀਆ, ਵਿਧਾਇਕ ਰਮਨ ਅਰੋੜਾ, ਭਾਜਪਾ ਦੇ ਸ਼ੀਤਲ ਅੰਗੂਰਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਤੇ ਹੋਰ ਵੀ ਸਿਆਸੀ ਆਗੂ ਮੌਜੂਦ ਰਹੇ।
ਇਸ ਦੌਰਾਨ ਸ਼੍ਰੀ ਵਿਜੇ ਚੌਪੜਾ ਜੀ ਵੱਲੋਂ ਸ਼ਾਮਲ ਹੋਈਆਂ ਮਾਣਯੋਗ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8