Punjab: ਦੋਸਤਾਂ ਨਾਲ ਨਦੀ ''ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ

Friday, May 02, 2025 - 07:02 PM (IST)

Punjab: ਦੋਸਤਾਂ ਨਾਲ ਨਦੀ ''ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ

ਹੁਸ਼ਿਆਰਪੁਰ/ਬੀਣੇਵਾਲ (ਰਾਮਪਾਲ ਭਾਰਦਵਾਜ)- ਹੁਸ਼ਿਆਰਪੁਰ ਦੇ ਬੀਣੇਵਾਲ ਵਿਚੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਵਾਂ ਨਦੀ ਵਿਚ ਨਹਾਉਣ ਗਏ ਇਕ ਮੁੰਡੇ ਦੀ ਡੁੱਬਣ ਕਰਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਖੁਰਾਲਗੜ੍ਹ ਦੇ ਰਹਿਣ ਵਾਲੇ ਸੁਲੱਖਣ (18) ਵਜੋਂ ਹੋਈ ਹੈ, ਜੋਕਿ ਆਪਣੇ ਸਾਥੀਆਂ ਨਾਲ ਸਵਾਂ ਨਦੀ ਵਿਚ ਨਹਾਉਣ ਗਿਆ ਸੀ। 

ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੀ ਸੰਗਤ ਦੇਵੇ ਧਿਆਨ, ਹੋਇਆ ਵੱਡਾ ਐਲਾਨ, ਇਨ੍ਹਾਂ ਤਾਰੀਖ਼ਾਂ ਨੂੰ...

PunjabKesari

ਇਸ ਦੌਰਾਨ ਮਾਈਨਿੰਗ ਮਾਫ਼ੀਆ ਵੱਲੋਂ ਬਜਰੀ/ਰੇਤਾ ਕੱਢ ਕੇ ਬਣਾਏ ਡੂੰਘੇ ਟੋਏ ਵਿਚ ਡਿੱਗ ਕੇ ਡੁੱਬਣ ਨਾਲ ਸੁਲੱਖਣ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਤਿੰਨ ਨੌਜਵਾਨ ਨੇੜੇ ਹੀ ਪੈਂਦੀ ਸਵਾਂ ਨਦੀ ਵਿਚ ਨਹਾਉਣ ਗਏ ਸਨ, ਜਿੱਥੇ ਮਾਈਨਿੰਗ ਮਾਫ਼ੀਆ ਵੱਲੋਂ ਪੁੱਟੇ ਡੂੰਘੇ ਟੋਏ ਕਾਰਨ ਇਕ ਨੌਜਵਾਨ ਦਾ ਪੈਰ ਫਿਸਲਣ ਕਾਰਨ ਡੁੱਬ ਗਿਆ। ਮੌਕੇ ਉਤੇ ਗੋਤਾਖੋਰਾਂ ਅਤੇ ਆਲੇ-ਦੁਆਲੇ ਤੋਂ ਇੱਕਠੇ ਹੋਏ ਰਾਹਗੀਰਾਂ ਨੇ ਬੜੀ ਜੱਦੋ-ਜਹਿਦ ਤੋਂ ਬਾਅਦ ਦੋ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਹਰਸ਼ ਪੁੱਤਰ ਪ੍ਰੇਮ ਸਿੰਘ ਨੂੰ ਬਾਹਰ ਕੱਢ ਲਿਆ ਪਰ ਇਕ ਨੌਜਵਾਨ ਦੀ ਡੂੰਘੇ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ। 

ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਸੁਲੱਖਣ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸੁਲੱਖਣ ਛੋਟੀ ਭੈਣ ਦਾ ਇਕਲੌਤਾ ਭਰਾ ਸੀ। ਸੁਲੱਖਣ ਸਿੰਘ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਮਾਤਮ ਛਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮਾਈਨਿੰਗ ਮਾਫ਼ੀਆ ਦੀ ਬਦੌਲਤ ਨਿਤ ਦਿਨ ਇਸ ਨਦੀ ਵਿਚ ਹਾਦਸੇ ਵਾਪਰਦੇ ਹਨ ਪਰ ਸਰਕਾਰ ਇਨ੍ਹਾਂ ਨੂੰ ਨੱਥ ਪਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਸਰਪੰਚ ਰਣਜੀਤ ਸੂਦ ਨੇ ਦੱਸਿਆ ਕਿ ਜਿਵੇਂ ਹੀ ਇਸ ਘਟਨਾ ਵਾਰੇ ਪਤਾ ਲਗਿਆ ਸਾਰਾ ਪਿੰਡ ਹੀ ਮੌਕੇ 'ਤੇ ਪਹੁੰਚ ਗਿਆ ਅਤੇ ਬਚਾਅ ਕਾਰਜਾਂ ਵਿਚ ਲੱਗ ਗਿਆ ਸੀ। 

ਇਹ ਵੀ ਪੜ੍ਹੋ:  ਪੰਜਾਬ 'ਚ ਤਹਿਸੀਲਾਂ ਵਾਲੇ ਦੇਣ ਧਿਆਨ, ਨਵੇਂ ਹੁਕਮ, 31 ਮਈ ਤੱਕ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News