ਜਲੰਧਰ ਦੇ ਆਦਮਪੁਰ ਏਅਰਪੋਰਟ ਨੇੜੇ ਬੰਬਾਰੀ ਦੀ ਕੋਸ਼ਿਸ਼, ਧਮਾਕਿਆਂ ਨਾਲ ਦਹਿਲਿਆ ਇਲਾਕਾ
Saturday, May 10, 2025 - 12:59 PM (IST)

ਆਦਮਪੁਰ (ਵੈੱਬ ਡੈਸਕ)- ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਦੌਰਾਨ ਪਾਕਿਸਤਾਨ ਵੱਲੋਂ ਆਦਮਪੁਰ ਹਵਾਈ ਅੱਡਾ ਨਜ਼ਦੀਕ ਬੰਬਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਤ ਕਰੀਬ ਸਵਾ ਇਕ ਵਜੇ ਵੱਡੀ ਗਿਣਤੀ ਵਿੱਚ ਧਮਾਕਿਆਂ ਦੀ ਆਵਾਜ਼ ਆਈ ਅਤੇ ਤੜਕ ਸਵੇਰ ਹੀ ਨਜ਼ਦੀਕੀ ਖੇਤਰ ਸਿਕੰਦਰਪੁਰ ਵਿਖੇ ਇਕ ਘਰ ਅੰਦਰ ਡਰੋਨ ਦੇ ਟੁਕੜੇ, ਮੁਹੱਦੀਪੁਰ ਵਿਖੇ ਦੋ ਜਗ੍ਹਾ 'ਤੇ ਇਨ੍ਹਾਂ ਦੇ ਕੁਝ ਹਿੱਸੇ ਅਤੇ ਢੰਡੋਰ ਚੱਕ ਇਸ਼੍ਰਵਾਲ ਵਿਖੇ ਇਕ ਮਿਜ਼ਾਈਲ ਖੇਤਾਂ ਵਿੱਚ ਡਿੱਗੀ ਮਿਲੀ।
ਇਹ ਵੀ ਪੜ੍ਹੋ: ਜਲੰਧਰ ਗਰਾਊਂਡ ਜ਼ੀਰੋ 'ਤੇ ਪਹੁੰਚਿਆ 'ਜਗ ਬਾਣੀ' ਦਾ ਪੱਤਰਕਾਰ, ਵੇਖੋ ਡਿੱਗੇ ਡਰੋਨ ਦੀਆਂ ਤਸਵੀਰਾਂ!
ਮੌਕੇ ਉਤੇ ਫ਼ੌਜ ਅਤੇ ਪੁਲਸ ਵੱਲੋਂ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ। ਉਧਰ ਦੂਜੇ ਪਾਸੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਇਨ੍ਹਾਂ ਸਥਾਨਾਂ 'ਤੇ ਪੁੱਜੇ ਅਤੇ ਆਮ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਨ੍ਹਾਂ ਸਥਾਨਾਂ ਜਿੱਥੇ ਡਰੋਨ ਦਾ ਮਲਬਾ ਯਾਂ ਕੋਈ ਬੰਬਨੂਮਾ ਚੀਜ਼ ਦਿਸੇ ਉਸ ਦੀ ਸੂਚਨਾ ਪੁਲਸ ਨੂੰ ਦੇਣ ਦੇ ਨਾਲ-ਨਾਲ ਖ਼ੁਦ ਇਨ੍ਹਾਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਨੀ ਸਾਡਾ ਸਭ ਦਾ ਫਰਜ਼ ਹੈ ਅਤੇ ਸਾਡੀ ਫ਼ੌਜ ਪੂਰੀ ਤਰ੍ਹਾਂ ਨਾਲ ਹਰ ਕਿਸਮ ਦਾ ਜਵਾਬ ਦੇਣ ਨੂੰ ਤਿਆਰ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋ ਰਹੇ ਲਗਾਤਾਰ ਧਮਾਕੇ, Red Alert ਜਾਰੀ, DC ਨੇ ਲੋਕਾਂ ਨੂੰ ਕੀਤੀ ਮੁੜ ਅਪੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e