ਜਲੰਧਰ ਦੇ ਕਾਰ ਡੀਲਰਾਂ ਨੇ 24 ਘੰਟਿਆਂ ’ਚ 65 ਕਾਰਾਂ ਦੀ ਬਿਲਿੰਗ ਕਰ ਕਮਾਏ 65 ਹਜ਼ਾਰ ਰੁਪਏ

09/20/2022 6:44:19 PM

ਜਲੰਧਰ - ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸ ਦੇ ਨਾਲ-ਨਾਲ ਜਲੰਧਰ ਸ਼ਹਿਰ ਦੇ ਆਟੋਮੋਬਾਈਲ ਬਾਜ਼ਾਰ 'ਚ ਕੁਝ ਖ਼ਾਸ ਰੌਣਕ ਵੇਖੀ ਜਾ ਸਕਦੀ ਹੈ। ਕੋਰੋਨਾ ਦੇ ਕਹਿਰ ਦੌਰਾਨ ਕਾਰਾਂ ਦੀ ਵਿਕਰੀ ਰੁੱਕ ਗਈ ਸੀ ਪਰ ਤਾਲਾਬੰਦੀ ਤੋਂ ਬਾਅਦ ਇਹ ਵਿਕਰੀ ਮੁੜ ਤੋਂ ਸ਼ੁਰੂ ਹੋ ਗਈ ਸੀ। ਵੱਡੇ ਸ਼ਹਿਰਾਂ 'ਚ ਇਲੈਕਟ੍ਰਿਕ ਵਾਹਨਾਂ ਦੀ ਮੰਗ ’ਚ ਵੱਧ ਰਹੀ ਹੈ ਪਰ ਜਲੰਧਰ ਵਿਖੇ ਇਲੈਕਟ੍ਰਿਕ ਵਾਹਨਾਂ ’ਚ ਜ਼ਿਆਦਾ ਵਾਧਾ ਨਹੀਂ ਹੋਇਆ। ਸੂਤਰਾਂ ਅਨੁਸਾਰ ਜਲੰਧਰ ਵਿੱਚ 46 ਕਾਰ ਡੀਲਰ ਹਨ, ਜਿਨ੍ਹਾਂ ਵਲੋਂ ਹੁਣ ਤੱਕ 10246 ਕਾਰਾਂ ਵੇਚੀਆਂ ਗਈਆਂ ਹਨ।

ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ: 6 ਮਹੀਨੇ ਦੀ ਗਰਭਵਤੀ ਦਾ ਪਤੀ ਨੇ ਕੀਤਾ ਕਤਲ, ਕਾਰਨ ਜਾਣ ਹੋ ਜਾਵੋਗੇ ਹੈਰਾਨ

ਨਗਰ ਨਿਗਮ ਨੂੰ ਪ੍ਰਤੀ ਕਾਰ ’ਤੇ 1000 ਰੁਪਏ ਦਾ ਕਾਓ ਸੈੱਸ ਮਿਲਦਾ ਹੈ। ਕਾਰਪੋਰੇਸ਼ਨ ਨੇ ਉਕਤ ਵਿਕਰੀ ਤੋਂ ਕਾਓ ਸਾਸ ਤੋਂ 1,02,46,000 ਰੁਪਏ ਕਮਾਏ ਹਨ। ਖ਼ਾਸ ਗੱਲ ਇਹ ਹੈ ਕਿ ਸੋਮਵਾਰ ਨੂੰ ਡੀਲਰਾਂ ਨੇ ਇਕ ਹੀ ਦਿਨ ਯਾਨੀ 24 ਘੰਟਿਆ 'ਚ 65 ਕਾਰਾਂ ਦੀ ਬਿਲਿੰਗ ਕੀਤੀ ਹੈ, ਜਿਸ ਨਾਲ 65 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ। ਜੇਕਰ ਹੁਣ ਤੱਕ ਦੇ ਬਿਲਿੰਗ ਗ੍ਰਾਫ 'ਤੇ ਨਜ਼ਰ ਮਾਰੀ ਜਾਵੇ ਤਾਂ ਹਰ 10 ਵਿੱਚੋਂ 6 ਛੋਟੀਆਂ ਕਾਰਾਂ ਪਹਿਲਾਂ ਆਉਂਦੀਆਂ ਹਨ, ਜਦੋਂ ਕਿ ਇਸ ਤੋਂ ਬਾਅਦ ਪ੍ਰਮੁੱਖ ਕਾਰਾਂ ਦੀ ਵਾਰੀ ਆਉਂਦੀ ਹੈ। ਜਿਹੜੇ ਲੋਕ ਇਲੈਕਟ੍ਰਿਕ ਵਾਹਨ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਲਈ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੁੰਦੀ ਹੈ ਕਿ ਉਹ ਬੈਟਰੀ ਦੀ ਘੱਟ ਕਾਰਗੁਜ਼ਾਰੀ ਕਾਰਨ ਲੰਬੀ ਯਾਤਰਾ 'ਤੇ ਨਹੀਂ ਜਾ ਸਕਦੇ।

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ : ਨਸ਼ੇੜੀ ਪੁੱਤ ਦਾ ਕਾਰਾ, ਸਿਰ ’ਚ ਬਾਲਾ ਮਾਰ ਕੀਤਾ ਪਿਓ ਦਾ ਕਤਲ

ਜਲੰਧਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਇਥੇ ਇਲੈਕਟ੍ਰਿਕ ਵਹੀਕਲ ਦੇ ਨਾਂ 'ਤੇ 4000 ਤੋਂ ਵੱਧ ਈ-ਰਿਕਸ਼ਾ ਚੱਲ ਰਹੇ ਹਨ। ਲੋਕ ਇਨ੍ਹਾਂ ਨੂੰ ਆਪਣੇ ਘਰਾਂ ਵਿਚ ਹੀ ਚਾਰਜ ਕਰ ਰਹੇ ਹਨ। ਪਾਇਲਟ ਪ੍ਰੋਜੈਕਟ ਦੇ ਤਹਿਤ ਅਗਲੇ ਸਾਲ ਤੱਕ ਪੈਟਰੋਲ ਪੰਪਾਂ 'ਤੇ ਬੈਟਰੀ ਸਵੈਪਿੰਗ ਸਿਸਟਮ ਲਾਗੂ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਲੈਕਟ੍ਰਿਕ ਵਾਹਨਾਂ 'ਚ ਤੇਜ਼ੀ ਆਉਣ ਦੀ ਉਮੀਦ ਜਤਾਈ ਜਾ ਸਕਦੀ ਹੈ।


rajwinder kaur

Content Editor

Related News