ਅਟਾਰੀ ਬਾਜ਼ਾਰ ''ਚ ਬਣ ਰਹੀ ਐ 36 ਨਾਜਾਇਜ਼ ਦੁਕਾਨਾਂ ਵਾਲੀ ਮਾਰਕੀਟ

Tuesday, Dec 03, 2019 - 11:04 AM (IST)

ਅਟਾਰੀ ਬਾਜ਼ਾਰ ''ਚ ਬਣ ਰਹੀ ਐ 36 ਨਾਜਾਇਜ਼ ਦੁਕਾਨਾਂ ਵਾਲੀ ਮਾਰਕੀਟ

ਜਲੰਧਰ (ਖੁਰਾਣਾ)— ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਦੇ ਮੈਂਬਰਾਂ ਨੇ ਬੀਤੇ ਦਿਨ ਜ਼ਿਲਾ ਪਟਿਆਲਾ ਤੋਂ ਵਿਧਾਇਕ ਹਰਦਿਆਲ ਸਿੰੰਘ ਕੰਬੋਜ ਦੀ ਅਗਵਾਈ 'ਚ ਸ਼ਹਿਰ ਆ ਕੇ ਜਲੰਧਰ ਨਗਰ ਨਿਗਮ ਦੀ ਚੈਕਿੰਗ ਨੂੰ ਅੰਜਾਮ ਦਿੱਤਾ। ਜਿਸ ਦੌਰਾਨ ਬਿਲਡਿੰਗ ਵਿਭਾਗ ਦਾ ਇਕ ਵੱਡਾ ਘਪਲਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਦੇ 5 ਵਿਧਾਇਕਾਂ 'ਤੇ ਆਧਾਰਿਤ ਇਸ ਕਮੇਟੀ ਨੇ ਜਦੋਂ ਆਪਣੇ ਦੌਰੇ ਦੌਰਾਨ ਅਚਾਨਕ ਅਟਾਰੀ ਬਾਜ਼ਾਰ 'ਚ ਛਾਪਾ ਮਾਰਿਆ ਤਾਂ ਉਥੇ ਤੰਗ ਗਲੀਆਂ 'ਚ 36 ਦੁਕਾਨਾਂ ਵਾਲੀ ਨਾਜਾਇਜ਼ ਮਾਰਕੀਟ ਸ਼ਰੇਆਮ ਤਿਆਰ ਕੀਤੀ ਜਾ ਰਹੀ ਸੀ। ਖਾਸ ਗੱਲ ਇਹ ਸੀ ਕਿ ਇਨ੍ਹਾਂ ਨੂੰ ਰਿਹਾਇਸ਼ੀ ਨਕਸ਼ਾ ਪਾਸ ਕਰਕੇ ਬਣਾਇਆ ਜਾ ਰਿਹਾ ਸੀ। ਮਾਰਕੀਟ ਦੋ ਮੰਜ਼ਿਲਾ ਤਿਆਰ ਹੋ ਚੁੱਕੀ ਹੈ, ਜਿਸ ਦੀਆਂ ਗਰਾਊਂਡ ਫਲੋਰ ਵਾਲੀਆਂ ਕਰੀਬ 18 ਦੁਕਾਨਾਂ ਨੂੰ ਲਗਭਗ ਤਿਆਰ ਕਰ ਿਲਆ ਗਿਆ ਹੈ ਅਤੇ ਉਪਰਲੀ ਮੰਜ਼ਿਲ ਲਈ ਪੌੜੀਆਂ ਆਦਿ ਚੜ੍ਹਾ ਦਿੱਤੀਆਂ ਗਈਆਂ ਹਨ।

ਮੌਕੇ 'ਤੇ ਟੀਮ ਜਦੋਂ ਉਥੇ ਪਹੁੰਚੀ ਤਾਂ ਉਥੇ ਪਾਰਟੀਸ਼ਨ ਅਤੇ ਪੌੜੀਆਂ ਦਾ ਕੰਮ ਚੱਲ ਰਿਹਾ ਸੀ। ਟੀਮ ਦੇ ਪਹੁੰਚਣ ਤੋਂ ਕੁਝ ਮਿੰਟ ਪਹਿਲਾਂ ਨਿਗਮ ਦੇ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਨੇ ਉਥੇ ਕੰਮ ਰੁਕਵਾਇਆ। ਅਨੁਮਾਨ ਕਮੇਟੀ ਦੇ ਚੇਅਰਮੈਨ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨਾਜਾਇਜ਼ ਤੌਰ 'ਤੇ ਬਣ ਰਹੀ 36 ਦੁਕਾਨਾਂ ਵਾਲੀ ਮਾਰਕੀਟ ਦਾ ਦੌਰਾ ਕਰਦੇ ਸਮੇਂ ਉਥੇ ਮੌਜੂਦ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਕੋਲੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਰਿਕਾਰਡ ਸਣੇ ਸਰਕਟ ਹਾਊਸ 'ਚ ਬੁਲਾ ਲਿਆ।

PunjabKesari

ਸਰਕਟ ਹਾਊਸ ਵਿਚ ਬਿਲਡਿੰਗ ਇੰਸਪੈਕਟਰ ਨੇ ਉਕਤ ਨਾਜਾਇਜ਼ ਮਾਰਕੀਟ ਦੇ ਹੋਏ ਚਲਾਨ ਅਤੇ ਹੋਰ ਕਾਰਵਾਈਆਂ ਦਾ ਵੇਰਵਾ ਦਿੱਤਾ ਪਰ ਕਿਹਾ ਜਾਂਦਾ ਹੈ ਕਿ ਵਿਧਾਨ ਸਭਾ ਕਮੇਟੀ ਨਿਗਮ ਅਧਿਕਾਰੀ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਨਜ਼ਰ ਆਈ, ਇਸ ਲਈ ਮੰਿਨਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ  ਿਵਚ ਇਸ ਨਾਜਾਇਜ਼ ਮਾਰਕੀਟ ਨੂੰ ਲੈ ਕੇ ਬਿਲਡਿੰਗ ਵਿਭਾਗ ਦੇ ਸਟਾਫ 'ਤੇ ਵੱਡਾ ਐਕਸ਼ਨ ਹੋ ਸਕਦਾ ਹੈ। ਅਟਾਰੀ ਬਾਜ਼ਾਰ ਦੇ ਦੌਰੇ ਸਮੇਂ ਵਿਧਾਇਕ ਕੰਬੋਜ ਦੇ ਨਾਲ ਿਵਧਾਨ ਸਭਾ ਕਮੇਟੀ ਦੇ ਹੋਰ ਮੈਂਬਰ ਵਿਧਾਇਕ ਮਦਨ ਲਾਲ ਜਲਾਲਪੁਰ, ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ, ਤਰਨਤਾਰਨ ਤੋਂ ਵਿਧਾਇਕ ਧਰਮਵੀਰ ਅਗਨੀਹੋਤਰੀ ਅਤੇ ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਵੀ ਮੌਜੂਦ ਸਨ। ਇਸ ਦੌਰਾਨ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ ਤੇ ਮੇਅਰ ਜਗਦੀਸ਼ ਰਾਜਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਫਾਇਰ ਬ੍ਰਿਗੇਡ ਤਾਂ ਕੀ, ਉਸ ਦੀ ਪਾਈਪ ਤੱਕ ਨਹੀਂ ਜਾ ਸਕਦੀ
ਅਟਾਰੀ ਬਾਜ਼ਾਰ ਵਿਚ ਬੱਤਕਾਂ ਵਾਲਾ ਚੌਕ ਅਤੇ ਘੁਮਿਆਰਾਂ ਵਾਲੀ ਗਲੀ ਦੇ ਵਿਚਕਾਰ ਖਾਲੀ ਪਲਾਟ 'ਚ ਜਿੱਥੇ 36 ਦੁਕਾਨਾਂ ਵਾਲੀ ਦੋ ਮੰਜ਼ਿਲਾ ਮਾਰਕੀਟ ਤਿਆਰ ਹੋ ਰਹੀ ਹੈ, ਉਹ ਇੰਨੀਆਂ ਤੰਗ ਗਲੀਆਂ 'ਚ ਸਥਿਤ ਹੈ ਕਿ ਉਥੇ ਸਕੂਟਰੀ ਨਾਲ ਜਾਣਾ ਵੀ ਮੁਸ਼ਕਲ ਹੈ। ਚੈਕਿੰਗ ਕਰਨ ਗਏ ਵਿਧਾਇਕ ਇਸ ਗੱਲ ਨੂੰ ਲੈ ਕੇ ਹੈਰਾਨ ਸਨ ਕਿ ਉਥੇ ਅੱਗ ਲੱਗਣ ਦੀ ਸਥਿਤੀ 'ਚ ਫਾਇਰ ਬ੍ਰਿਗੇਡ ਤਾਂ ਕੀ ਉਸ ਦੀ ਪਾਈਪ ਤੱਕ ਨਹੀਂ ਜਾ ਸਕਦੀ, ਇਸ ਲਈ ਉਥੇ ਇੰਨੀ ਵੱਡੀ ਮਾਰਕੀਟ ਿਕਵੇਂ ਬਣਨ ਿਦੱਤੀ ਜਾ ਰਹੀ ਸੀ। ਨਾਜਾਇਜ਼ ਮਾਰਕੀਟ ਦੀਆਂ ਕਈ ਦੁਕਾਨਾਂ 'ਤੇ ਲੈਟਰ ਪਾਏ ਜਾ ਚੁੱਕੇ ਸਨ ਤੇ ਉਪਰਲੀ ਮੰਜ਼ਿਲ 'ਤੇ ਵੀ ਦੁਕਾਨਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਸੀ। ਅਜਿਹੇ ਵਿਚ ਨਿਗਮ ਨੇ ਨਾਜਾਇਜ਼ ਉਸਾਰੀ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ, ਇਹ ਵੀ ਕਮੇਟੀ ਲਈ ਹੈਰਾਨ ਕਰਨ ਵਾਲੀ ਗੱਲ ਸੀ।

ਹਾਈ ਕੋਰਟ ਤੋਂ ਵੀ ਨਹੀਂ ਡਰਦਾ ਕੋਈ
ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਨ੍ਹੀਂ ਦਿਨੀਂ ਸ਼ਹਿਰ ਦੀਆਂ 448 ਨਾਜਾਇਜ਼ ਬਿਲਡਿੰਗਾਂ ਨੂੰ ਲੈ ਕੇ ਪਟੀਸ਼ਨ 'ਤੇ ਸੁਣਵਾਈ ਚੱਲ ਰਹੀ ਹੈ, ਜਿਸ ਕਾਰਨ ਸ਼ਹਿਰ 'ਚ 100 ਤੋਂ ਵੱਧ ਬਿਲਡਿੰਗਾਂ ਸੀਲ ਪਈਆਂ ਹਨ ਅਤੇ ਦਰਜਨਾਂ ਬਿਲਡਿੰਗਾਂ ਨੂੰ ਤੋੜਿਆ ਜਾ ਚੁੱਕਾ ਹੈ, ਬਾਕੀਆਂ 'ਤੇ ਵੀ ਸਖਤ ਕਾਰਵਾਈ ਸੰਭਾਵਿਤ ਹੈ ਪਰ ਇਸ ਦੇ ਬਾਵਜੂਦ ਨਾਜਾਇਜ਼ ਤੌਰ 'ਤੇ 36 ਦੁਕਾਨਾਂ ਦਾ ਨਿਰਮਾਣ ਕਰਨਾ ਕਿਸੇ ਵੀ ਬਿਲਡਰ ਲਈ ਵੱਡੀ ਦਲੇਰੀ ਵਾਲਾ ਕੰਮ ਹੈ। ਹਾਈ ਕੋਰਟ 'ਚ ਪੇਸ਼ੀਆਂ ਭੁਗਤ ਚੁੱਕੇ ਨਿਗਮ ਸਟਾਫ ਨੂੰ ਵੀ ਇਸ ਗੱਲ ਦਾ ਕੋਈ ਡਰ ਨਹੀਂ ਲੱਗਾ ਕਿ ਕੱਲ ਨੂੰ ਇਸ ਬਾਰੇ ਜਵਾਬ ਕੀ ਦੇਣਾ ਹੈ।

ਸਿਆਸੀ ਦਬਾਅ ਤੋਂ ਬਿਨਾਂ ਇੰਨਾ ਵੱਡਾ ਘਪਲਾ ਸੰਭਵ ਨਹੀਂ
ਇਨ੍ਹੀਂ ਦਿਨੀਂ ਜਦੋਂਕਿ ਸ਼ਹਿਰ 'ਚ ਪ੍ਰਭਾਵਸ਼ਾਲੀ ਲੋਕਾਂ ਦੀਆਂ ਬਿਲਡਿੰਗਾਂ ਨੂੰ ਸੀਲ ਕੀਤਾ ਜਾ ਰਿਹਾ ਹੈ ਅਤੇ ਕਈਆਂ ਦੀਆਂ ਬਿਲਡਿੰਗਾਂ ਢਾਹੀਆਂ ਜਾ ਰਹੀਆਂ ਹਨ, ਅਜਿਹੇ 'ਵਚ ਮੰਨਿਆ ਜਾ ਰਿਹਾ ਹੈ ਕਿ ਅਟਾਰੀ ਬਾਜ਼ਾਰ ਵਿਚ 36 ਦੁਕਾਨਾਂ ਬਿਨਾਂ ਸਿਆਸੀ ਦਬਾਅ ਦੇ ਬਣਨੀਆਂ ਸੰਭਵ ਨਹੀਂ ਹੈ। ਨਿਗਮ ਸੂਤਰਾਂ ਮੁਤਾਬਿਕ ਕਈ ਮਹੀਨੇ ਪਹਿਲਾਂ ਇਨ੍ਹਾਂ ਦੁਕਾਨਾਂ ਨੂੰ ਬਣਾਉਣ ਦੀ ਪਲਾਨਿੰਗ ਕੀਤੀ ਗਈ, ਜਿਸ ਦੇ ਲਈ ਤਿੰਨ ਰਿਹਾਇਸ਼ੀ ਨਕਸ਼ੇ ਪਾਸ ਕਰਵਾਏ ਗਏ। ਨਕਸ਼ੇ ਪਾਸ ਕਰਦੇ ਸਮੇਂ ਹੀ ਨਿਗਮ ਅਧਿਕਾਰੀਆਂ ਨੂੰ ਪਤਾ ਸੀ ਕਿ ਇਥੇ ਘਰ ਨਹੀਂ ਸਗੋਂ ਦੁਕਾਨਾਂ ਬਣਨਗੀਆਂ ਕਿਉਂਕਿ ਆਸ-ਪਾਸ ਹੋਲਸੇਲ ਮਾਰਕੀਟ ਸਥਿਤ ਹੈ। ਘਰੇਲੂ ਨਕਸ਼ਾ ਪਾਸ ਕਰਵਾਉਣ ਤੋਂ ਬਾਅਦ ਕਈ ਮਹੀਨੇ ਪਹਿਲਾਂ ਜੋ ਨਿਰਮਾਣ ਸ਼ੁਰੂ ਕੀਤਾ ਿਗਆ ਉਹ ਸਰਾਸਰ ਕਮਰਸ਼ੀਅਲ ਨਜ਼ਰ ਆ ਰਿਹਾ ਸੀ ਪਰ ਇਸ ਦੇ ਬਾਵਜੂਦ ਨਿਗਮ ਵੱਲੋਂ ਲੈਂਟਰ ਪਾਉਣ ਤੱਕ ਕੋਈ ਕਾਰਵਾਈ ਨਾ ਕਰਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਸ ਦੇ ਪਿੱਛੇ ਕਿਸੇ ਨਾ ਕਿਸੇ ਵੱਡੇ ਕਾਂਗਰਸੀ ਆਗੂ ਦਾ ਹੱਥ ਹੈ।

ਨਿਗਮ ਦੇ ਲੱਖਾਂ ਰੁਪਏ ਦੇ ਰੈਵੇਨਿਊ ਨੂੰ ਲੱਗਾ ਚੂਨਾ
ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਵਿਚ ਸ਼ਾਮਲ ਵਿਧਾਇਕਾਂ ਨੇ ਜਦੋਂ ਅਟਾਰੀ ਬਾਜ਼ਾਰ 'ਚ ਬਣ ਰਹੀ ਨਾਜਾਇਜ਼ ਬਿਲਡਿੰਗ 'ਤੇ ਛਾਪੇਮਾਰੀ ਕੀਤੀ ਤਾਂ ਚੇਅਰਮੈਨ ਹਰਦਿਆਲ ਸਿੰਘ ਕੰਬੋਜ ਵਿਧਾਇਕ ਨੇ ਮੇਅਰ ਅਤੇ ਕਮਿਸ਼ਨਰ ਦੇ ਸਾਹਮਣੇ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਕੋਲੋਂ ਪੁੱਛਗਿੱਛ ਕੀਤੀ। ਉਨ੍ਹਾਂ ਦਾ ਇਕ ਸਵਾਲ ਸੀ ਕਿ ਕੀ ਇਥੇ ਰਿਹਾਇਸ਼ ਬਣ ਰਹੀ ਹੈ। ਦੂਜਾ ਸਵਾਲ ਸੀ ਕਿ ਇਸ ਨਾਲ ਨਿਗਮ ਦੇ ਰੈਵੇਨਿਊ ਦਾ ਕਿੰਨਾ ਨੁਕਸਾਨ ਹੋਇਆ। ਇਸ ਦੌਰਾਨ ਮੇਅਰ ਜਗਦੀਸ਼ ਰਾਜਾ ਨੇ ਵੀ ਨਾਜਾਇਜ਼ ਬਿਲਡਿੰਗ ਨੂੰ ਲੈ ਕੇ ਬਿਲਡਿੰਗ ਇੰਸਪੈਕਟਰ ਨਾਲ ਨਾਰਾਜ਼ਗੀ ਜਤਾਈ।

PunjabKesari

ਵਿਧਾਨ ਸਭਾ ਕਮੇਟੀ ਨੇ ਸੜਕ 'ਤੇ ਰੈਣ-ਬਸੇਰੇ ਦਾ ਮੌਕਾ ਵੀ ਵੇਖਿਆ
ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ 'ਚ ਸ਼ਹਿਰ ਪਹੁੰਚੀ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਨੇ ਬੀਤੇ ਦਿਨ ਅਟਾਰੀ ਬਾਜ਼ਾਰ 'ਚ ਨਾਜਾਇਜ਼ ਬਿਲਡਿੰਗਾਂ ਦਾ ਵੱਡਾ ਗੋਲਮਾਲ ਫੜਨ ਤੋਂ ਇਲਾਵਾ ਨਿਜਾਤਮ ਨਗਰ ਜਾ ਕੇ ਹਾਲ ਹੀ 'ਚ ਬਣੀ ਕੰਕਰੀਟ ਵਾਲੀ ਸੜਕ ਦਾ ਨਿਰਮਾਣ ਕੀਤਾ, ਜਿੱਥੇ ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਨਵੀਂ ਬਣੀ ਸੜਕ ਤੋਂ ਸੀਮੈਂਟ ਨਿਕਲਦਾ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਟੀਮ ਬਬਰੀਕ ਚੌਕ ਸਥਿਤ ਨਗਰ ਨਿਗਮ ਦੇ ਰੈਣ-ਬਸੇਰੇ ਪਹੁੰਚੀ, ਜਿੱਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜਿਸ ਸਮੇਂ ਟੀਮ ਉਥੇ ਪਹੁੰਚੀ, ਰੈਣ-ਬਸੇਰਾ ਪੂਰੀ ਤਰ੍ਹਾਂ ਖਾਲੀ ਪਿਆ ਸੀ।

ਨਵੀਂ ਸਵੀਪਿੰਗ ਮਸ਼ੀਨ ਨੂੰ ਲੈ ਕੇ ਸ਼ਿਕਾਇਤਾਂ ਆਉਣੀਆਂ ਸ਼ੁਰੂ
ਕੁਝ ਦਿਨ ਪਹਿਲਾਂ ਸਮਾਰਟ ਸਿਟੀ ਦੇ ਪੈਸਿਆਂ ਨਾਲ ਖਰੀਦੀ ਗਈ ਪਹਿਲੀ ਸਵੀਪਿੰਗ ਮਸ਼ੀਨ ਨੂੰ ਸੜਕ 'ਤੇ ਉਤਾਰਣ ਦਾ ਉਦਘਾਟਨ ਸੰਸਦ ਮੈਂਬਰ ਚੌ. ਸੰਤੋਖ ਸਿੰਘ ਨੇ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਅਤੇ ਬਾਵਾ ਹੈਨਰੀ ਦੀ ਮੌਜੂਦਗੀ 'ਚ ਕੀਤਾ ਗਿਆ ਅਤੇ ਦਾਅਵਾ ਕੀਤਾ ਸੀ ਕਿ ਇਹ ਰੋਡ ਸਵੀਪਿੰਗ ਮਸ਼ੀਨ ਬੇਹੱਦ ਕਾਮਯਾਬ ਰਹੇਗੀ ਅਤੇ ਜਲਦੀ ਦੀ ਸ਼ਹਿਰ ਦੀਆਂ ਸਾਰੀਆਂ ਸੜਕਾਂ ਸਾਫ ਹੋ ਜਾਣਗੀਆਂ ਪਰ ਕੁਝ ਹਫਤੇ ਬਾਅਦ ਹੀ ਨਵੀਂ ਸਵੀਪਿੰਗ ਮਸ਼ੀਨ ਨੂੰ ਲੈ ਕੇ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਵਿਧਾਇਕ ਸੁਸ਼ੀਲ ਰਿੰਕੂ ਨੇ ਸ਼ਹਿਰ ਪਹੁੰਚੀ ਵਿਧਾਨ ਸਭਾ ਕਮੇਟੀ ਨੂੰ 120 ਫੁੱਟ ਰੋਡ ਦਾ ਮੌਕਾ ਵਿਖਾਇਆ, ਜਿੱਥੇ ਕੂੜੇ ਦੇ ਢੇਰ ਲੱਗੇ ਸਨ ਅਤੇ ਸੜਕਾਂ ਕਿਨਾਰੇ ਮਿੱਟੀ ਜੰਮੀ ਹੋਈ ਸੀ। ਵਿਧਾਇਕ ਰਿੰਕੂ ਦਾ ਕਹਿਣਾ ਸੀ ਕਿ ਨਵੀਂ ਰੋਡ ਸਵੀਪਿੰਗ ਮਸ਼ੀਨ ਸਮਾਰਟ ਸਿਟੀ ਦੇ ਏ. ਬੀ. ਡੀ. ਏਰੀਆ ਲਈ ਖਰੀਦੀ ਗਈ ਹੈ ਪਰ ਇਕ ਦਿਨ ਵੀ ਏ. ਡੀ. ਬੀ. ਏਰੀਆ ਦੀ ਸਫਾਈ ਨਹੀਂ ਹੋਈ। ਪਤਾ ਨਹੀਂ ਮਸ਼ੀਨ ਕਿੱਥੇ ਚੱਲ ਰਹੀ ਹੈ।

ਕੁਝ ਦਿਨਾਂ ਬਾਅਦ ਆਵੇਗੀ ਰਿਪੋਰਟ
ਵਿਧਾਨ ਸਭਾ ਦੀ ਕਮੇਟੀ ਨੇ ਨਿਗਮ ਕਮਿਸ਼ਨਰ, ਹੋਰ ਅਧਿਕਾਰੀਆਂ ਅਤੇ ਜ਼ਿਲੇ 'ਚ ਪੈਂਦੀਆਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਆਮਦਨੀ ਅਤੇ ਖਰਚੇ ਦਾ ਵੇਰਵਾ ਲਿਆ। ਇਸ ਦੇ ਨਾਲ ਹੀ ਗਰਾਂਟ ਨਾਲ ਸਬੰਧਤ ਕਮਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੋਕਾਂ ਨੂੰ ਗਰਾਂਟ ਮਿਲਣ 'ਚ ਆ ਰਹੀ ਪ੍ਰੇਸ਼ਾਨੀ ਦਾ ਜ਼ਿਕਰ ਕੀਤਾ ਅਤੇ ਆਮਦਨ ਦੇ ਵਸੀਲੇ ਆਦਿ ਪੁੱਛੇ।


author

shivani attri

Content Editor

Related News