ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ

Friday, Jun 20, 2025 - 06:47 PM (IST)

ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ

ਜਲੰਧਰ- ਗਰਮੀਆਂ ਦੀਆਂ ਛੁੱਟੀਆਂ ਕਾਰਨ ਸੈਨੇਟਰੀ ਐਸੋਸੀਏਸ਼ਨ ਭਗਤ ਸਿੰਘ ਚੌਂਕ ਮਾਰਕਿਟ ਦੀਆਂ ਦੁਕਾਨਾਂ 5 ਦਿਨ ਬੰਦ ਰਹਿਣਗੀਆਂ। ਇਹ ਫ਼ੈਸਲਾ ਐਸੋਸੀਏਸ਼ਨ ਦੇ ਚੇਅਰਮੈਨ ਅਜੇ ਚੋਪੜਾ, ਜਨਰਲ ਸਕੱਤਰ ਮੁਕੇਸ਼ ਵਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ।
ਜਾਣਕਾਰੀ ਦਿੰਦੇ ਹੋਏ ਮੁਕੇਸ਼ ਵਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਨੇ 25 ਤੋਂ 29 ਜੂਨ ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦਿਨਾਂ ਦੌਰਾਨ ਐਸੋਸੀਏਸ਼ਨ ਨਾਲ ਸਬੰਧਤ ਕੋਈ ਵੀ ਸੈਨੇਟਰੀ ਦੁਕਾਨ ਖੁੱਲ੍ਹੀ ਨਹੀਂ ਰਹੇਗੀ। ਇਸ ਮੌਕੇ ਮੁੱਖ ਤੌਰ 'ਤੇ ਖਜ਼ਾਨਚੀ ਜਤਿੰਦਰ ਮਨਚੰਦਾ, ਸੰਜੀਵ ਕੁਮਾਰ, ਮਨਮੋਹਨ ਸਿੰਘ, ਸੁਮਿਤ ਚੋਪੜਾ, ਗੋਲਡੀ ਸ਼ਰਮਾ, ਜੀਵਨ ਸ਼ਰਮਾ, ਰੋਹਿਤ ਚੋਪੜਾ, ਮਨਜੀਤ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਡਾਕਟਰ ਦਾ ਸ਼ਰਮਨਾਕ ਕਾਰਾ! ਨਸ਼ੇ 'ਚ ਟੱਲੀ ਹੋ ਕੇ ਔਰਤ ਦੇ ਜੜ੍ਹਿਆ ਥੱਪੜ, ਵੀਡੀਓ ਵਾਇਰਲ ਹੋਣ ਮਗਰੋਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News