Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ

Wednesday, Jun 18, 2025 - 04:25 PM (IST)

Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ

ਜਲੰਧਰ (ਪਾਂਡੇ)- ਗਰਮੀਆਂ ਦੀਆਂ ਛੁੱਟੀਆਂ ਕਾਰਨ ਫਰਨੀਚਰ ਐਸੋਸੀਏਸ਼ਨ ਨਕੋਦਰ ਚੌਂਕ ਮਾਰਕਿਟ ਦੀਆਂ ਦੁਕਾਨਾਂ 4 ਦਿਨ ਬੰਦ ਰਹਿਣਗੀਆਂ। ਇਹ ਫ਼ੈਸਲਾ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਕਪੂਰ ਨੇ ਦੱਸਿਆ ਕਿ 19 ਜੂਨ ਤੋਂ 22 ਜੂਨ ਤੱਕ ਛੁੱਟੀਆਂ ਦਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਦਿਨਾਂ ਦੌਰਾਨ ਐਸੋਸੀਏਸ਼ਨ ਨਾਲ ਸਬੰਧਤ ਕੋਈ ਵੀ ਫਰਨੀਚਰ ਦੀ ਦੁਕਾਨ ਖੁੱਲ੍ਹੀ ਨਹੀਂ ਰਹੇਗੀ।

ਇਹ ਵੀ ਪੜ੍ਹੋ: ਵਾਇਰਲ ਹੋਈਆਂ ਨਿੱਜੀ ਤਸਵੀਰਾਂ 'ਤੇ ਡਾ. ਰਵਜੋਤ ਦਾ ਵੱਡਾ ਬਿਆਨ

ਜੇਕਰ ਇਨ੍ਹਾਂ ਦਿਨਾਂ ਦੌਰਾਨ ਕੋਈ ਦੁਕਾਨਦਾਰ ਆਪਣੀ ਦੁਕਾਨ ਖੋਲ੍ਹਦਾ ਹੈ ਤਾਂ ਐਸੋਸੀਏਸ਼ਨ ਉਸ ਦੁਕਾਨਦਾਰ ਦਾ ਬਾਈਕਾਟ ਕਰੇਗੀ ਅਤੇ ਜੇਕਰ ਲੋੜ ਪਈ ਤਾਂ ਐਸੋਸੀਏਸ਼ਨ ਉਸ ਦੁਕਾਨਦਾਰ ਦਾ ਸਮਰਥਨ ਨਹੀਂ ਕਰੇਗੀ। ਇਸ ਮੌਕੇ ਗਗਨਦੀਪ ਸਿੰਘ, ਅਮਿਤ ਸੋਈ, ਦਵਿੰਦਰ ਸਾਹੀ, ਤੀਰਥ ਸਿੰਘ, ਜਗਨਦੀਪ ਸਿੰਘ, ਵਿਕਾਸ ਪਾਹਵਾ, ਰਾਹੁਲ ਸਾਹੀ, ਜਸਪਾਲ ਸਾਹੀ, ਕੁਨਾਲ ਕਪੂਰ ਆਦਿ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ ਟਰਮੀਨੇਟ ਦਾ ਨੋਟਿਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News