ਚੇਂਜਿੰਗ ਰੂਮ ''ਚ ਕੱਪੜੇ ਬਦਲ ਰਹੀ ਕੁੜੀ ਦੀ ਅਚਾਨਕ ਪਈ ਨਜ਼ਰ, ਫਿਰ ਜੋ ਹੋਇਆ...
Saturday, Jun 21, 2025 - 11:23 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਮਨੀਮਾਜਰਾ ’ਚ ਚੱਲ ਰਹੇ ਸਪਰਸ਼ ਸਪਾ ਸੈਂਟਰ ’ਚ ਗੁਪਤ ਕੈਮਰੇ ਦਾ ਭਾਂਡਾ ਉਦੋਂ ਫੁੱਟ ਗਿਆ, ਜਦੋਂ ਬੁਕਿੰਗ ਤੋਂ ਬਾਅਦ ਮਹਿਲਾ ਪਹੁੰਚੀ। ਸੰਚਾਲਕ ਨੇ ਕੈਬਿਨ ’ਚ ਕੱਪੜੇ ਬਦਲ ਕੇ ਤਿਆਰ ਹੋਣ ਤੋਂ ਬਾਅਦ ਸਟਾਫ ਭੇਜਣ ਨੂੰ ਕਿਹਾ। ਮਹਿਲਾ ਕੱਪੜੇ ਬਦਲ ਰਹੀ ਸੀ ਕਿ ਕੈਬਿਨ ’ਚ ਕੈਮਰਾ ਲੱਗੇ ਹੋਣ ਦਾ ਸ਼ੱਕ ਹੋਇਆ। ਸੂਝ-ਬੂਝ ਵਰਤ ਕੇ ਮੋਬਾਈਲ ਦੇ ਕੈਮਰੇ ਅਤੇ ਐਪ ਦੀ ਮਦਦ ਨਾਲ ਕੈਬਿਨ ਚੈੱਕ ਕੀਤਾ ਤਾਂ ਕੈਮਰਾ ਨਜ਼ਰ ਆਇਆ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਨੇ ਵੱਖ-ਵੱਖ ਕੈਬਿਨਾਂ ਤੋਂ 2 ਗੁਪਤ ਕੈਮਰੇ ਜ਼ਬਤ ਕੀਤੇ ਅਤੇ ਸਾਰੰਗਪੁਰ ਥਾਣਾ ਖੇਤਰ ’ਚ ਰਹਿਣ ਵਾਲੀ ਮਹਿਲਾ ਦੀ ਸ਼ਿਕਾਇਤ ’ਤੇ ਮੁਲਜ਼ਮ ਸੰਚਾਲਕ ਸੰਦੀਪ ਬਾਵਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਜ਼ਮਾਨਤ ’ਤੇ ਛੱਡ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ 28 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਲੱਗੇਗਾ ਝਟਕਾ
ਮੁਲਜ਼ਮ ਬੋਲਿਆ-ਸਟਾਫ ਦੇ ਵਿਵਹਾਰ ’ਤੇ ਰੱਖ ਰਿਹਾ ਸੀ ਨਜ਼ਰ
ਮੁਲਜ਼ਮ ਨੇ ਪੁੱਛਗਿੱਛ ’ਚ ਦੱਸਿਆ ਕਿ ਗੁਪਤ ਕੈਮਰੇ ਰਿਕਾਰਡਿੰਗ ਲਈ ਨਹੀਂ ਸਗੋਂ ਕੈਬਿਨ ’ਚ ਸਟਾਫ਼ ’ਤੇ ਨਜ਼ਰ ਰੱਖਣ ਲਈ ਲਾਏ ਸਨ। ਪੁਲਸ ਅਨੁਸਾਰ ਜ਼ਬਤ ਕੈਮਰਿਆਂ ਨੂੰ ਰਿਕਾਰਡਿੰਗ ਲਈ ਡੀ.ਵੀ.ਆਰ. ਨਾਲ ਜੋੜ ਕੇ ਨਹੀਂ ਰੱਖਿਆ ਗਿਆ। ਸਿਰਫ਼ ਲਾਈਵ ਤਸਵੀਰਾਂ ਦੇਖੀਆਂ ਜਾ ਸਕਦੀਆਂ ਸਨ। ਹਾਲਾਂਕਿ ਇਸ ਤਰ੍ਹਾਂ ਦੀ ਜਗ੍ਹਾ ਤੇ ਚੇਂਜਿੰਗ ਰੂਮ ’ਚ ਗੁਪਤ ਕੈਮਰੇ ਲਾਉਣਾ ਅਪਰਾਧ ਹੈ। ਇਸ ਕਾਰਨ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁੱਖ ਮੰਤਰੀ ਵੱਲੋਂ ਐਕਸ਼ਨ ਪਲਾਨ ਨੂੰ ਮਨਜ਼ੂਰੀ
ਇਸ ਤਰ੍ਹਾਂ ਲੁਕੇ ਕੈਮਰਿਆਂ ਦਾ ਲਾਇਆ ਜਾ ਸਕਦਾ ਹੈ ਪਤਾ
- ਕਮਰੇ ਦੀ ਲਾਈਟ ਬੰਦ ਕਰਕੇ, ਫਲੈਸ਼ਲਾਈਟ ਦੀ ਵਰਤੋਂ ਕਰੋ ਤੇ ਮਿਰਰ ਵਰਗੀਆਂ ਜਗ੍ਹਾ ਨੂੰ ਸਕੈਨ ਕਰੋ। ਕੋਈ ਚਮਕ ਜਾ ਲੈਂਸ ਵਰਗਾ ਪ੍ਰਤੀਬਿੰਬ ਦਿਖਾਈ ਦੇਵੇ ਤਾਂ ਉਹ ਕੈਮਰਾ ਹੋ ਸਕਦਾ ਹੈ।
- ਕੁਝ ਕੈਮਰਿਆਂ ਵਿਚ ਲਾਲ ਜਾਂ ਹਰੇ ਰੰਗ ਦੀ ਐੱਲ.ਈ.ਡੀ. ਲਾਈਟਾਂ ਹੁੰਦੀਆਂ ਹਨ, ਜੋ ਘੱਟ ਰੋਸ਼ਨੀ ਵਿਚ ਚਮਕਦੀਆਂ ਹਨ ਇਸ ਲਈ ਉਨ੍ਹਾਂ ’ਤੇ ਵੀ ਧਿਆਨ ਦਿਓ।
- ਕਈ ਲੁਕੇ ਹੋਏ ਵਾਇਰਲੈੱਸ ਕੈਮਰੇ ਵਾਈ-ਫਾਈ ਨੈੱਟਵਰਕ ਨਾਲ ਕਨੈਕਟ ਹੁੰਦੇ ਹਨ। ਸਮਾਰਟ ਫੋਨ ਦੇ ਵਾਈਫਾਈ ਸੈਟਿੰਗ ’ਚ ਜਾ ਕੇ ਉਪਲਬਧ ਨੈੱਟਵਰਕ ਦੀ ਸੂਚੀ ਦੀ ਜਾਂਚ ਕਰੋ। ਅਜੀਬ ਜਾਂ ਅਣਪਛਾਤਾ ਨੈੱਟਵਰਕ ਨਾਂ ਦਿਖਾਈ ਦੇਵੇ ਤਾਂ ਲੁਕੇ ਹੋਏ ਕੈਮਰੇ ਨਾਲ ਜੁੜਿਆ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, ਖੜ੍ਹੀ ਹੋਈ ਮੁਸੀਬਤ
ਪੀ.ਜੀ. ਦੇ ਬਾਥਰੂਮ ’ਚੋਂ ਵੀ ਮਿਲਿਆ ਸੀ ਕੈਮਰਾ
ਨਵੰਬਰ 2023 ’ਚ ਸੈਕਟਰ-22 ਸਥਿਤ ਪੀ.ਜੀ. ’ਚ ਲੜਕੀ ਨੇ ਦੋਸਤਾਂ ਦੀ ਅਸ਼ਲੀਲ ਵੀਡੀਓ ਰਿਕਾਰਡ ਕਰਨ ਲਈ ਬਾਥਰੂਮ ’ਚ ਹਿਡਨ ਕੈਮਰਾ ਲਾਇਆ ਹੋਇਆ ਸੀ। ਮੁਲਜ਼ਮ ਨੇ ਦੱਸਿਆ ਕਿ ਬੁਆਏਫ੍ਰੈਂਡ ਦੇ ਕਹਿਣ ਤੇ ਕੇਰਲ ਸਟੋਰੀ ਫਿਲਮ ਤੋਂ ਆਈਡੀਆ ਲੈ ਕੇ ਬਾਥਰੂਮ ’ਚ ਕੈਮਰਾ ਲਾਇਆ ਸੀ। ਪੁਲਸ ਨੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਸੀ।
ਇਹ ਵੀ ਪੜ੍ਹੋ : ਸੂਬੇ 'ਚ ਵੱਡਾ ਕਦਮ ਚੁੱਕਣ ਜਾ ਰਿਹਾ ਟਰਾਂਸਪੋਰਟ ਵਿਭਾਗ, ਪੰਜਾਬ ਸਰਕਾਰ ਨੇ ਦਿੱਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e