ਚੋਰਾਂ ਨੇ ਇੱਕੋ ਰਾਤ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, CCTV ''ਚ ਕੈਦ ਹੋਈ ਘਟਨਾ
Wednesday, Jul 02, 2025 - 03:30 PM (IST)

ਫ਼ਤਹਿਗੜ੍ਹ ਸਾਹਿਬ (ਬਿਪਨ ਭਾਰਦਵਾਜ): ਸਰਹਿੰਦ ਵਿਖੇ ਇੱਕੋ ਰਾਤ ਵਿਚ 4 ਦੁਕਾਨਾਂ 'ਤੇ ਚੋਰੀ ਹੋ ਗਈ। ਇਹ ਸਾਰੀ ਚੋਰੀ ਦੀ ਘਟਨਾ ਬੁੱਧਵਾਰ ਸਵੇਰੇ ਕਰੀਬ ਤਿੰਨ ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਵਾਪਰੀਆਂ ਹਨ। ਚੋਰਾਂ ਨੇ ਸਰਹਿੰਦ ਸਾਨੀਪੁਰ ਰੋਡ ਵਿਖੇ ਸਥਿਤ ਬਾਜਵਾ ਡੇਅਰੀ, ਉਸ ਤੋਂ ਕੁਝ ਹੀ ਦੂਰੀ 'ਤੇ ਸਥਿਤ ਇਕ ਇਨਵਰਟਰ ਦੀ ਦੁਕਾਨ, ਸਰਹੰਦ ਮੰਡੀ ਫਲਾਈ ਓਵਰ ਦੇ ਨਜ਼ਦੀਕ ਕੈਮਿਸਟ ਦੀ ਦੁਕਾਨ ਤੇ ਆਮ ਖਾਸ ਬਾਗ ਦੇ ਨਜ਼ਦੀਕ ਗਗਨ ਕਰਿਆਨਾ ਦੀ ਦੁਕਾਨ ਵਿਚ ਚੋਰੀ ਕੀਤੀ। ਉਕਤ ਦੁਕਾਨਾਂ ਵਿੱਚੋਂ ਚੋਰਾਂ ਨੇ ਨਗਦੀ ਤੇ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਪਤੀ-ਪਤਨੀ ਨਾਲ ਵਾਪਰ ਗਈ ਅਣਹੋਣੀ! ਤੜਫ਼-ਤੜਫ਼ ਕੇ ਨਿਕਲੀ ਜਾਨ
ਇਸ ਸਬੰਧੀ ਗੱਲਬਾਤ ਕਰਦੇ ਹੋਏ ਸਰਹਿੰਦ ਬਾਜਵਾ ਡੇਅਰੀ ਦੇ ਮਾਲਕ ਮਨਜੀਤ ਸਿੰਘ ਤੇ ਇਨਵਰਟਰ ਦੀ ਦੁਕਾਨ ਕਰਨ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ 1 ਕਾਰ ਵਿਚ ਤਿੰਨ ਚਾਰ ਵਿਅਕਤੀ ਆਏ ਸਨ, ਜਿਨ੍ਹਾਂ ਨੇ ਮੂੰਹ 'ਤੇ ਕੱਪੜਾ ਪਾਇਆ ਹੋਇਆ ਸੀ ਤੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਵੜ ਗਏ ਤੇ ਨਗਦੀ ਅਤੇ ਦੁਕਾਨ ਵਿਚ ਚੋਰੀ ਸਮਾਨ ਚੋਰੀ ਕਰਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਉਕਤ ਚੋਰਾਂ ਦੀ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਫੋਟੋ ਕੈਦ ਹੋ ਗਈ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8