ਮਾਮਲਾ ਰੇਡ ਮੌਕੇ ਮਿਲੇ 19 ਏਕੜ ਜ਼ਮੀਨ ਦੇ ਸਬੂਤਾਂ ਦਾ, ਟੀਮ ਨੇ ਕੀਤਾ ਅਹਿਮ ਖੁਲਾਸਾ

11/29/2019 6:07:17 PM

ਜਲੰਧਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਮੰਗਲਵਾਰ ਨੂੰ ਬੱਸ ਸਟੈਂਡ ਨੇੜੇ ਸਥਿਤ ਗੁਰੂਕੁਲ ਗਲੋਬਲ ਸਰਵਿਸਿਜ਼, ਏਅਰ ਕਾਰਪੋਰੇਟਜ਼ ਅਤੇ ਟੀ.ਐੱਨ.ਐੱਸ. ਇਮੀਗ੍ਰੇਸ਼ਨ ਦੇ ਹਵਾਲਾ ਕੁਨੈਕਸ਼ਨ ਨੂੰ ਲੈ ਕੇ ਰੇਡ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ਇਕ ਜ਼ਮੀਨੀ ਸੌਦੇ ਤੋਂ ਲੈ ਕੇ ਕਈ ਪ੍ਰਮੁੱਖ ਬਿਲਡਰ ਤੋਂ ਲੈਣ-ਦੇਣ ਦੇ ਸਬੂਤ ਮਿਲੇ ਸਨ। ਜਾਣਕਾਰੀ ਅਨੁਸਾਰ ਗੁਰੂਕੁਲ ਗਲੋਬਲ ਸਰਵਿਸਿਜ਼ ਦੇ ਗੁਨਦੀਪ ਸਿੰਘ ਅਤੇ ਏਅਰ ਕਾੱਪਕੇਟਿ੍ਸ ਦੇ ਰਮਨ ਕੁਮਾਰ ਦੇ ਨਾਮੀਂ ਬਿਲਡਰ ਨਾਲ ਸਬੰਧ ਦੱਸੇ ਜਾ ਰਹੇ ਹਨ।  

ਦੱਸ ਦੇਈਏ ਕਿ ਜ਼ਮੀਨੀ ਸੌਦੇ ਨੂੰ ਲੈ ਕੇ ਈ. ਡੀ ਦੇ ਸੰਯੁਕਤ ਡਾਇਰੈਕਟਰ ਅਸ਼ੋਕ ਗੌਤਮ ਦੀ ਅਗਵਾਈ ’ਚ ਡਾ. ਰਾਹੁਲ ਸੋਹੂ ਨੇ ਆਪਣੀ ਟੀਮ ਨਾਲ ਮਿਲ ਕੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਜ਼ਮੀਨ 66 ਫੁੱਟ ਰੋਡ ’ਤੇ ਹੈ। ਜ਼ਮੀਨ ਦਾ ਮਾਲਕ ਰਿਟਾਇਰਡ ਆਈ.ਏ.ਐੱਸ. ਅਧਿਕਾਰੀ ਹੈ। ਹਾਊਸਿੰਗ ਪ੍ਰਾਜੈਕਟ ਦੇ ਲਈ ਗੁਨਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਮੀਨ ਖਰੀਦੀ ਹੈ। ਇਹ ਜ਼ਮੀਨ ਲਗਭਗ 19 ਏਕੜ ਹੈ। ਬਾਜ਼ਾਰ ’ਚ ਇਕ ਏਕੜ ਜ਼ਮੀਨ ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ। ਇਸੇ ਲਈ ਈ.ਡੀ. ਹੁਣ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਇਨ੍ਹਾ ਵੱਡਾ ਸੌਦਾ ਕਰਨ ਲਈ ਪੈਸੇ ਕਿਥੋਂ ਆਏ ਸਨ। ਦੂਜੇ ਪਾਸੇ ਈ.ਡੀ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਦੇਸ਼ ਤੋਂ ਆਈ ਹਵਾਲਾ ਮਨੀ ਦੀ ਵਰਤੋਂ ਜ਼ਮੀਨ ਦੇ ਸੌਦੇ ਲਈ ਕੀਤੀ ਜਾ ਸਕਦੀ ਹੈ। 


rajwinder kaur

Content Editor

Related News