ਪੁਲਸ ਨੇ ਸਿਵਲ ਵਰਦੀ ’ਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ’ਤੇ ਕੀਤੀ ਰੇਡ

06/17/2024 5:38:31 PM

ਮਲੋਟ (ਵਿਕਾਸ) : ਮਲੋਟ ਸਿਟੀ ਪੁਲਸ ਦੀ ਟੀਮ ਨੇ ਐੱਸ. ਐੱਚ. ਓ. ਕਰਮਜੀਤ ਕੌਰ ਦੀ ਅਗਵਾਈ ਹੇਠ ਸਿਵਲ ਵਰਦੀ ਵਿਚ ਪਹੁੰਚ ਕੇ ਬੁਰਜਾਂ ਫਾਟਕ ਦੇ ਨੇੜੇ ਨਸ਼ਾ ਵੇਚਣ ਦਾ ਧੰਦਾ ਕਰਨ ਵਾਲੀ ਇਕ ਮਹਿਲਾ ਨੂੰ ਨਸ਼ੇ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਦਕਿ ਇਕ ਮਹਿਲਾ ਫਰਾਰ ਹੋਣ ਵਿਚ ਕਾਮਯਾਬ ਹੋ ਗਈ। ਪੁਲਸ ਨੂੰ ਇਤਲਾਹ ਮਿਲੀ ਸੀ ਕਿ ਬੁਰਜਾਂ ਫਾਟਕ ਦੇ ਨੇੜੇ ਛੱਜ ਘਾਟ ਮੁਹੱਲਾ ਵਿਖੇ ਨਸ਼ਾ ਵੇਚਣ ਦਾ ਧੰਦਾ ਹੁੰਦਾ ਹੈ ਅਤੇ ਇਹ ਧੰਦਾ ਔਰਤਾਂ ਵਲੋਂ ਕੀਤਾ ਜਾਂਦਾ ਹੈ । ਜਿਸ ’ਤੇ ਐੱਸ. ਐੱਚ. ਓ. ਕਰਮਜੀਤ ਕੌਰ ਐੱਸ. ਆਈ. ਅਤੇ ਪੁਲਸ ਟੀਮ ਨੇ ਸਿਵਲ ਵਰਦੀ ਵਿਚ ਉਕਤ ਥਾਂ ’ਤੇ ਨਸ਼ਾ ਖਰੀਦਣ ਲਈ ਗਾਹਕ ਬਣ ਕੇ ਦਬਿਸ਼ ਦਿਤੀ । 

ਇਸ ਦੌਰਾਨ ਜਦੋਂ ਨਸ਼ੇ ਦਾ ਧੰਦਾ ਕਰਨ ਵਾਲੀਆਂ ਦੋ ਮਹਿਲਾਵਾਂ ਨੇ ਉਨ੍ਹਾਂ ਨੂੰ ਨਸ਼ਾ ਮੁਹੱਈਆ ਕਰਵਾਇਆ ਤਾਂ ਪੁਲਸ ਨੇ ਇਨ੍ਹਾਂ ’ਚੋਂ ਇਕ ਮਹਿਲਾ ਨੂੰ ਕਾਬੂ ਕਰ ਲਿਆ ਜਦਕਿ ਇਕ ਮਹਿਲਾ ਫਰਾਰ ਹੋਣ ਵਿਚ ਕਾਮਯਾਬ ਹੋ ਗਈ। ਮਲੋਟ ਪੁਲਸ ਨੇ ਕਾਬੂ ਕੀਤੀ ਮਹਿਲਾ ਮਾਇਆ ਦੇਵੀ ਪਤਨੀ ਬੁਧ ਰਾਮ ਅਤੇ ਫਰਾਰ ਹੋਈ ਮਹਿਲਾ ਗੋਲਾਂ ਪਤਨੀ ਤਰਸੇਮ ਵਾਸੀ ਗਲੀ ਨੰਬਰ 4,ਬੁਰਜਾਂ ਫਾਟਕ, ਮਲੋਟ ’ਤੇ ਮਾਮਲਾ ਦਰਜ ਕੀਤਾ ਹੈ ।


Gurminder Singh

Content Editor

Related News