Breaking News: ਪੰਜਾਬ 'ਚ ਕਈ ਥਾਵਾਂ 'ਤੇ ED ਦੀ ਰੇਡ, 13 ਥਾਵਾਂ 'ਤੇ ਮਾਰਿਆ ਛਾਪਾ

Wednesday, May 29, 2024 - 02:47 PM (IST)

ਚੰਡੀਗੜ੍ਹ (ਭਾਸ਼ਾ): ਈ.ਡੀ. ਨੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਲਈ ਬੁੱਧਵਾਰ ਨੂੰ ਪੰਜਾਬ ਦੀਆਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਜਗਦੀਸ਼ ਸਿੰਘ ਉਰਫ਼ ਭੋਲਾ ਮੁੱਖ ਮੁਲਜ਼ਮ ਹੈ। 

PunjabKesari

ਸੂਤਰਾਂ ਮੁਤਾਬਕ ਰੂਪਨਗਰ ਜ਼ਿਲ੍ਹੇ ਵਿਚ ਕੁੱਲ 13 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਈ.ਡੀ. ਦੀ ਜਾਂਚ ਵਿਚ ਪਤਾ ਲੱਗਿਆ ਸੀ ਕਿ ਭੋਲਾ ਮਾਮਲੇ ਵਿਚ ਏਜੰਸੀ ਵੱਲੋਂ ਕੁਰਕ ਕੀਤੀ ਗਈ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ, ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਸ ਕਥਿਤ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਕੁਝ ਮੁਲਜ਼ਮਾਂ ਵਿਚ ਨਸੀਬਚੰਦ ਅਤੇ ਸ਼੍ਰੀ ਰਾਮ ਕ੍ਰਸ਼ਰ ਸ਼ਾਮਲ ਹਨ। 

ਇਹ ਖ਼ਬਰ ਵੀ ਪੜ੍ਹੋ - ਮੋਦੀ-ਸ਼ਾਹ ਤੋਂ ਬਾਅਦ ਅੱਜ ਲੁਧਿਆਣਾ ਤੇ ਪਟਿਆਲਾ ’ਚ ਰਾਹੁਲ ਗਾਂਧੀ ਦੀਆਂ ਰੈਲੀਆਂ

3.5 ਕਰੋੜ ਰੁਪਏ ਦੀ ਨਕਦੀ ਜ਼ਬਤ

ਸੂਤਰਾਂ ਮੁਤਾਬਕ, ਛਾਪੇਮਾਰੀ ਦੌਰਾਨ ਹੁਣ ਤਕ ਤਕਰੀਬਨ 3.5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਪੰਜਾਬ ਵਿਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਨੀਲਾਂਡਰਿੰਗ ਦਾ ਇਹ ਮਾਮਲਾ ਕਰੋੜਾਂ ਰੁਪਏ ਦੇ ਡਰੱਗ ਰੈਕੇਟ ਨਾਲ ਜੁੜਿਆ ਹੈ, ਜਿਸ ਦਾ ਪੁਲਸ ਨੇ 2013-14 ਦੌਰਾਨ ਪਰਦਾਫਾਸ਼ ਕੀਤਾ ਸੀ। ਈ.ਡੀ. ਨੇ ਪੰਜਾਬ ਪੁਲਸ ਵੱਲੋਂ ਦਰਜ ਕੀਤੀ ਗਈ FIR ਦੇ ਅਧਾਰ 'ਤੇ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਨੂੰ ਆਮ ਤੌਰ 'ਤੇ ਭੋਲਾ ਡਰੱਗਸ ਮਾਮਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਸ ਮਾਮਲੇ ਵਿਚ ਕਥਿਤ ਮੁੱਖ ਮੁਲਜ਼ਮ, ਪਹਿਲਵਾਨ ਤੋਂ ਪੁਲਸ ਮੁਲਾਜ਼ਮ ਤੇ ਫ਼ਿਰਾ ਡਰੱਗ ਮਾਫੀਆ ਬਣੇ ਜਗਦੀਸ਼ ਸਿੰਘ ਉਰਫ਼ ਭੋਲਾ ਦਾ ਹੱਥ ਸਾਹਮਣੇ ਆਇਆ ਸੀ। ਈ.ਡੀ. ਨੇ ਭੋਲਾ ਨੂੰ ਜਨਵਰੀ 2014 ਵਿਚ ਗ੍ਰਿਫ਼ਤਾਰ ਕੀਤਾ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News