ਧੋਖੇ ਨਾਲ ਜ਼ਮੀਨ ਦਾ ਸੌਦਾ ਕਰਵਾ ਕੇ ਵੇਚਣ ਵਾਲਿਅਾਂ ਖਿਲਾਫ ਮਾਮਲਾ ਦਰਜ
Saturday, Oct 20, 2018 - 12:56 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਅਦਾਲਤੀ ਮਾਮਲੇ ਦੇ ਬਾਵਜੂਦ ਥਾਂ ਦਾ ਸੌਦਾ ਕਰਵਾ ਕੇ ਵੇਚਣ ਦੇ ਦੋਸ਼ਾਂ ਹੇਠ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਔਰਤ ਸਮੇਤ 2 ਵਿਅਕਤੀਆਂ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਵੱਲੋਂ ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਵੱਲੋਂ ਕੀਤੇ ਜਾਣ ’ਤੇ ਜਾਂਚ ਰਿਪੋਰਟ ਵਿਚ ਦੱਸਿਆ ਕਿ ਦਵਿੰਦਰ ਸਿੰਘ ਸੈਣੀ ਵਾਸੀ ਰੁਡ਼ਕੀ ਖਾਸ ਜ਼ਿਲਾ ਹੁਸ਼ਿਆਰਪੁਰ ਨੇ ਜਗ੍ਹਾ/ਬਾਮਕਾਨ ਦੇ ਚੱਲਦੇ ਕੇਸ ਸਬੰਧੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਸ਼ਿਕਾਇਤਕਰਤਾ ਨੂੰ ਧੋਖੇ ਵਿਚ ਰੱਖ ਕੇ ਜੋਤੀ ਬਾਲਾ ਨਾਲ ਸੌਦਾ ਕਰਵਾ ਕੇ ਸ਼ਿਕਾਇਤਕਰਤਾ ਨੂੰ ਰਜਿਸਟਰੀ ਕਰਵਾਈ ਅਤੇ ਜੋਤੀ ਬਾਲਾ ਨੇ ਵੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਅਮਾਨਤ ਵਿਚ ਖਿਆਨਤ ਕਰ ਕੇ ਧੋਖਾ ਕੀਤਾ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਜਾਂਚ ਅਧਿਕਾਰੀ ਵੱਲੋਂ ਦਿੱਤੀ ਜਾਂਚ ਰਿਪੋਰਟ ਦੇ ਆਧਾਰ ’ਤੇ ਜੋਤੀ ਬਾਲਾ ਪਤਨੀ ਪ੍ਰੇਮ ਲਾਲ ਵਾਸੀ ਸਾਹਿਬਾ ਅਤੇ ਦਵਿੰਦਰ ਸਿੰਘ ਸੈਣੀ ਵਾਸੀ ਰੁਡ਼ਕੀ ਖਾਸ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।