ਰੋਜ਼ ਪਾਰਕ ਦੀਆਂ ਕੋਠੀਆਂ ''ਚ ਹੋਈ ਪ੍ਰਾਪਰਟੀ ਟੈਕਸ ਦੀ ਜਾਂਚ, ਇਕ ਪ੍ਰਾਪਰਟੀ ਸੀਲ

Thursday, Jul 18, 2019 - 01:31 AM (IST)

ਰੋਜ਼ ਪਾਰਕ ਦੀਆਂ ਕੋਠੀਆਂ ''ਚ ਹੋਈ ਪ੍ਰਾਪਰਟੀ ਟੈਕਸ ਦੀ ਜਾਂਚ, ਇਕ ਪ੍ਰਾਪਰਟੀ ਸੀਲ

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਹਜ਼ਾਰਾਂ ਦੀ ਗਿਣਤੀ ਵਿਚ ਡਿਫਾਲਟਰਾਂ ਨੂੰ ਦੇਖਦੇ ਹੋਏ ਰਿਹਾਇਸ਼ੀ ਕਾਲੋਨੀਆਂ ਵਿਚ ਘਰ-ਘਰ ਜਾ ਕੇ ਪ੍ਰਾਪਰਟੀ ਟੈਕਸ ਦੀ ਜਾਂਚ ਕਰਨ ਹਿੱਤ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸਦੇ ਤਹਿਤ ਅੱਜ ਰੋਜ਼ ਪਾਰਕ ਸਥਿਤ ਕੋਠੀਆਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਸੁਪਰਿੰਟੈਂਡੈਂਟ ਮਹੀਪ ਸਰੀਨ , ਭੁਪਿੰਦਰ ਸਿੰਘ ਬੜਿੰਗ, ਰਾਜੀਵ ਰਿਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦਾ ਪ੍ਰਾਪਰਟੀ ਟੈਕਸ ਜਲਦ ਜਮ੍ਹਾ ਕਰਵਾਉਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਇਕ ਰਿਹਾਇਸ਼ੀ ਪ੍ਰਾਪਰਟੀ ਨੂੰ ਵੀ ਸੀਲ ਕਰ ਦਿੱਤਾ ਗਿਆ।


author

Karan Kumar

Content Editor

Related News