ਪੰਜਾਬ 'ਚ ਇਕ ਕਰੋੜ ਦੀ ਲਾਟਰੀ ਪਿੱਛੇ ਵੱਡਾ ਘਪਲਾ! ਖਬਰ ਪੜ੍ਹ ਉੱਡ ਜਾਣਗੇ ਹੋਸ਼

Saturday, Apr 12, 2025 - 10:29 AM (IST)

ਪੰਜਾਬ 'ਚ ਇਕ ਕਰੋੜ ਦੀ ਲਾਟਰੀ ਪਿੱਛੇ ਵੱਡਾ ਘਪਲਾ! ਖਬਰ ਪੜ੍ਹ ਉੱਡ ਜਾਣਗੇ ਹੋਸ਼

ਲੁਧਿਆਣਾ (ਤਰੁਣ) : ਨਾਗਾਲੈਂਡ ਸਮੇਤ ਹੋਰਨਾਂ ਸੂਬਿਆਂ ਦੀ ਲਾਟਰੀ ਦੀ ਵਿਕਰੀ ਪੂਰੇ ਦੇਸ਼ ’ਚ ਹੁੰਦੀ ਹੈ। ਜੇਤੂ ਦਾ ਨੰਬਰ ਨਿਕਲਣ ’ਤੇ ਉਹ ਲਾਟਰੀ ਦਾ ਇਨਾਮ ਲੈਂਦਾ ਹੈ। ਇਨ੍ਹਾਂ 'ਚ ਪਹਿਲਾ ਇਨਾਮ 1 ਕਰੋੜ, ਦੂਜਾ 9 ਹਜ਼ਾਰ ਅਤੇ ਤੀਜਾ 450 ਰੁਪਏ, ਜਦੋਂ ਕਿ ਚੌਥਾ ਇਨਾਮ 120 ਰੁਪਏ ਹੈ ਪਰ 9 ਅਪ੍ਰੈਲ 2025 ਨੂੰ ਇਕ ਲਾਟਰੀ ਦੀਆਂ ਇਕ ਹੀ ਨੰਬਰ ਦੀਆਂ 2 ਟਿਕਟਾਂ ਲਾਟਰੀ ਸਟਾਕਿਸਟ ਕੋਲ ਪੁੱਜੀਆਂ। ਇਨ੍ਹਾਂ ’ਚੋਂ ਸਹੀ ਅਤੇ ਜਾਇਜ਼ ਢੰਗ ਨਾਲ ਲਾਟਰੀ ਖ਼ਰੀਦ ਕੇ ਜੇਤੂ ਬਣੇ ਵਿਅਕਤੀ ਨੇ ਲਾਟਰੀ ਦੇ ਇਨਾਮ ਦੀ ਰਾਸ਼ੀ ਹਾਸਲ ਕਰ ਲਈ ਪਰ ਇਕ ਮੁਲਜ਼ਮ ਡੁਪਲੀਕੇਟ ਟਿਕਟ ਲੈ ਕੇ ਲਾਟਰੀ ਸਟਾਕਿਸਟ ਕੋਲ ਪੁੱਜਾ ਅਤੇ ਇਨਾਮ ਰਾਸ਼ੀ ਦੀ ਮੰਗ ਕਰਨ ਲੱਗਾ ਤਾਂ ਸਟਾਕਿਸਟ ਨੇ ਸਾਰੇ ਮਾਮਲੇ ਦੀ ਜਾਣਕਾਰੀ ਲਾਟਰੀ ਏਜੰਸੀ ਅਤੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ। ਜਾਅਲੀ ਟਿਕਟ ’ਤੇ ਕਲੇਮ ਕਰਨ ਵਾਲੇ ਮੁਲਜ਼ਮ ਦੀ ਪਛਾਣ ਫਜ਼ਲੇ ਨਿਵਾਸੀ ਪ੍ਰੇਮ ਵਿਹਾਰ, ਘੋੜਾ ਕਾਲੋਨੀ ਗਾਜ਼ੀਆਬਾਦ ਵਜੋਂ ਹੋਈ ਹੈ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦੀ ਵਾਢੀ ਦੌਰਾਨ ਐਡਵਾਈਜ਼ਰੀ ਜਾਰੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ...

ਸ਼ਿਕਾਇਤਕਰਤਾ ਸ਼ਾਮ ਸੁੰਦਰ ਭਨੋਟ ਨੇ ਦੱਸਿਆ ਕਿ ਉਸ ਦੀ ਮਿਨਰਵਾ ਮਾਰਕੀਟ ’ਚ ਦੁਕਾਨ ਹੈ। ਉਹ ਲਾਟਰੀ ਦਾ ਸਟਾਕਿਸਟ ਹੈ। 8 ਅਪ੍ਰੈਲ ਨੂੰ ਫਜ਼ਲੇ ਨਾਮੀ ਇਕ ਵਿਅਕਤੀ ਉਸ ਦੀ ਦੁਕਾਨ ’ਤੇ ਆਇਆ, ਜਿਸ ਨੇ 6 ਰੁਪਏ ਦੀ ਕੀਮਤ ਦੀ ਨਾਗਾਲੈਂਡ ਦੀਆਂ ਇਨਾਮੀ 5 ਟਿਕਟਾਂ ਉਸ ਨੂੰ ਦਿੱਤੀਆਂ। ਹਰ ਟਿਕਟ ’ਤੇ 9 ਹਜ਼ਾਰ ਦਾ ਇਨਾਮ ਨਿਕਲਿਆ ਸੀ। ਲਾਟਰੀ ਦੇਣ ਵਾਲੇ ਵਿਅਕਤੀ ਨੂੰ ਭਨੋਟ ਨੇ ਪਛਾਣ ਲਿਆ, ਜੋ ਕਿ ਮੋਗਾ ਵਿਚ ਵੀ ਡੁਪਲੀਕੇਟ ਲਾਟਰੀ ਦਾ ਕਲੇਮ ਕਰ ਚੁੱਕਾ ਸੀ, ਜਿਸ ਤੋਂ ਬਾਅਦ ਉਸ ਨੇ ਥਾਣਾ ਕੋਤਵਾਲੀ ਅਤੇ ਲਾਟਰੀ ਏਜੰਸੀ ਦੇ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ। ਸ਼ਿਕਾਇਤਕਰਤਾ ਸ਼ਾਮ ਸੁੰਦਰ ਭਨੋਟ ਨੇ ਦੱਸਿਆ ਕਿ ਕਰੀਬ ਇਕ ਸਾਲ ਤੋਂ ਡੁਪਲੀਕੇਟ ਲਾਟਰੀ ਦੀ ਨਾਜਾਇਜ਼ ਪ੍ਰਿੰਟਿੰਗ ਕਰਵਾ ਕੇ ਕਲੇਮ ਕਰਨ ਵਾਲਾ ਗੈਂਗ ਸਰਗਰਮ ਹੈ। ਗੈਂਗ ਇਸ ਸਕੈਂਡਲ ਦੇ ਜ਼ਰੀਏ ਕਈ ਸ਼ਹਿਰਾਂ ’ਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਇਹ ਵੀ ਪੜ੍ਹੋ : Result ਤੋਂ ਪਹਿਲਾਂ ਵਿਦਿਆਰਥੀਆਂ ਲਈ ਆਖ਼ਰੀ ਮੌਕਾ! ਇਹ ਤਾਰੀਖ਼ ਲੰਘ ਗਈ ਤਾਂ...

ਸਿਰਫ ਲੁਧਿਆਣਾ ਅਤੇ ਪੰਜਾਬ ਦੇ ਕੁੱਲ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਹ ਗੈਂਗ ਡੁਪਲੀਕੇਟ ਪ੍ਰਿੰਟ ਲਾਟਰੀ ਦੇ ਜ਼ਰੀਏ 30-40 ਲੱਖ ਰੁਪਏ ਕਲੇਮ ਕਰ ਕੇ ਲੁੱਟ ਚੁੱਕਾ ਹੈ। ਸ਼ਾਮ ਸੁੰਦਰ ਭਨੋਟ ਨੇ ਦੱਸਿਆ ਕਿ ਨਾਗਾਲੈਂਡ ਦੀ ਲਾਟਰੀ ਦੀ ਇਨਾਮੀ ਟਿਕਟ ਦਾ ਇਹ ਸਕੈਂਡਲ ਪੂਰੇ ਭਾਰਤ ’ਚ ਫੈਲਿਆ ਹੋਇਆ ਹੈ। ਗੈਂਗ ਵਿਚ ਕਰੀਬ 10-12 ਪੇਸ਼ਾਵਰ ਮੁਲਜ਼ਮ ਇਸ ਨੂੰ ਚਲਾ ਰਹੇ ਹਨ, ਜੋ ਕਿ ਕਰਿੰਦਿਆਂ ਦੇ ਜ਼ਰੀਏ ਲਾਟਰੀ ਦਾ ਇਨਾਮ ਐਲਾਨ ਹੋਣ ਤੋਂ ਬਾਅਦ ਉਸੇ ਨੰਬਰ ਦੀ ਦੂਜੀ ਲਾਟਰੀ ਪ੍ਰਿੰਟ ਕਰਵਾ ਕੇ ਉਸ ਨੂੰ ਮਾਰਕੀਟ ’ਚ ਕਲੇਮ ਕਰਨ ਲਈ ਭੇਜ ਦਿੰਦੇ ਹਨ। ਜਾਂਚ ਅਧਿਕਾਰੀ ਸੁਲੱਖਣ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਫਜਲੇ ਦੇ ਖ਼ਿਲਾਫ਼ ਧੋਖਾਦੇਹੀ ਅਤੇ ਲਾਟਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਤੋਂ ਨਾਜਾਇਜ਼ ਰੂਪ ਨਾਲ ਪ੍ਰਿੰਟ ਕਰਵਾਈਆਂ ਡੁਪਲੀਕੇਟ ਕਰੀਬ 10 ਟਿਕਟਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਸਾਹਮਣੇ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News