ਬਿਨਾਂ ਲਾਇਸੈਂਸ ਦੇ ਚੱਲ ਰਹੇ ਮੈਡੀਕਲ ਸਟੋਰ ਨੂੰ ਕੀਤਾ ਸੀਲ

Tuesday, Apr 08, 2025 - 05:14 PM (IST)

ਬਿਨਾਂ ਲਾਇਸੈਂਸ ਦੇ ਚੱਲ ਰਹੇ ਮੈਡੀਕਲ ਸਟੋਰ ਨੂੰ ਕੀਤਾ ਸੀਲ

ਅਬੋਹਰ (ਸੁਨੀਲ) : ਜ਼ਿਲ੍ਹਾ ਪੁਲਸ ਕਪਤਾਨ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਦੇ ਹਿੱਸੇ ਵਜੋਂ ਡਰੱਗ ਇੰਸਪੈਕਟਰ ਨੇ ਪਿੰਡ ਅਮਰਪੁਰਾ ’ਚ ਬਿਨਾਂ ਲਾਇਸੈਂਸ ਦੇ ਚਲਾਏ ਜਾ ਰਹੇ ਇਕ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ ਅਤੇ ਉੱਥੋਂ ਦਵਾਈਆਂ ਜ਼ਬਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਹਰਿਤਾ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪਿੰਡ ’ਚ ਬਿਨਾਂ ਲਾਇਸੈਂਸ ਦੇ ਚੱਲ ਰਹੀ ਇਕ ਮੈਡੀਕਲ ਦੁਕਾਨ ਬਾਰੇ ਜਾਣਕਾਰੀ ਮਿਲੀ ਸੀ।

ਇਸ ’ਤੇ ਬਹਾਵਵਾਲਾ ਪੁਲਸ ਦੀ ਮੌਜੂਦਗੀ ’ਚ ਉਨ੍ਹਾਂ ਨੇ ਅਮਰਪੁਰਾ ਦੇ ਜਨਤਾ ਮੈਡੀਕਲ ਹਾਲ ’ਤੇ ਛਾਪਾ ਮਾਰਿਆ ਅਤੇ ਜਾਂਚ ਕਰਨ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਡੀਕਲ ਨੂੰ ਸੰਚਾਲਕ ਸਤਪਾਲ ਵਲੋਂ ਬਿਨਾਂ ਕਿਸੇ ਲਾਇਸੈਂਸ ਦੇ ਚਲਾਇਆ ਜਾ ਰਿਹਾ ਸੀ ਅਤੇ ਇਸ ਮੈਡੀਕਲ ਹਾਲ ਤੋਂ 16 ਕਿਸਮਾਂ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਬਹਾਵਵਾਲਾ ਥਾਣੇ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ ਅਤੇ ਦਵਾਈਆਂ ਜ਼ਬਤ ਕਰ ਲਈਆਂ ਹਨ ਅਤੇ ਧਾਰਾ-18 ਸੀ ਦੇ ਤਹਿਤ ਅਦਾਲਤ ’ਚ ਚਲਾਨ ਪੇਸ਼ ਕੀਤਾ ਜਾਵੇਗਾ। ਸੁਰੱਖਿਆ ਦੇ ਉਦੇਸ਼ਾਂ ਲਈ ਉਨ੍ਹਾਂ ਦੀ ਪੁਲਸ ਟੀਮ ਵਿਭਾਗ ਦੇ ਨਾਲ ਮੌਜੂਦ ਸੀ।


author

Babita

Content Editor

Related News