ਟਰੈਕਟਰ ਸਮੇਤ ਟਰਾਲੀ ਚੋਰੀ ਕਰਨ ਵਾਲਾ ਇਕ ਗ੍ਰਿਫ਼ਤਾਰ, 3 ਖ਼ਿਲਾਫ਼ ਮਾਮਲਾ ਦਰਜ
Thursday, Apr 03, 2025 - 04:32 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਹੈੱਡ ਵਰਕਸ ਉਪ ਮੰਡਲ ਵਿਖੇ ਟਰੈਕਟਰ ਸਮੇਤ ਟਰਾਲੀ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਜਿੰਦਰ ਪਾਲ ਉਪ ਮੰਡਲ ਅਫ਼ਸਰ ਹੈੱਡ ਵਰਕਸ ਉਪ ਮੰਡਲ ਸੀਸੀ ਫਿਰੋਜ਼ਪੁਰ ਨੇ ਦੱਸਿਆ ਕਿ ਬੱਲੀ ਪੁੱਤਰ ਪ੍ਰੇਮ ਕੁਮਾਰ, ਰਵੀ ਪੁੱਤਰ ਰਮੇਸ਼ ਕੁਮਾਰ ਵਾਸੀ ਬੈਕ ਸਾਈਡ ਕੈਨਾਲ ਕਾਲੋਨੀ ਗੁਰਦੁਆਰਾ ਸਾਹਿਬ ਬਸਤੀ ਭਾਨ ਸਿੰਘ ਅਤੇ ਲਵਜੀਤ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਬਲਦੇਵਾਲਾ 2 ਅਪ੍ਰੈਲ 2025 ਨੂੰ ਕੈਨਾਲ ਕਾਲੋਨੀ ਦੇ ਸਰਕਾਰੀ ਰਿਹਾਇਸ਼ੀ ਵਿਚੋਂ ਸਰਕਾਰੀ ਸੰਪਤੀ ਨੂੰ ਭੰਨ-ਤੋੜ ਕੇ ਲੋਹੇ ਦੇ ਗਾਰਡਰ, ਇੱਟਾਂ ਆਦਿ ਦੀ ਚੋਰੀ ਕਰ ਰਹੇ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਬੱਲੀ ਪੁੱਤਰ ਪ੍ਰੇਮ ਕੁਮਾਰ ਅਤੇ ਰਵੀ ਪੁੱਤਰ ਰਮੇਸ਼ ਕੁਮਾਰ ਮੌਕੇ ਤੋਂ ਦੌੜ ਗਏ ਅਤੇ ਲਵਜੀਤ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਬੁਲਦੇਵਾਲਾ ਨੂੰ ਮੌਕੇ ਤੋਂ ਟਰੈਕਟਰ-ਟਰਾਲੀ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।