ਨਸ਼ਾ ਤਸਕਰਾਂ ਖਿਲਾਫ ਪੁਲਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਪ੍ਰਾਪਰਟੀ ਕੀਤੀ ਸੀਜ਼
Friday, Apr 04, 2025 - 06:23 PM (IST)

ਮੋਗਾ (ਕਸ਼ਿਸ਼) : ਪੰਜਾਬ ਵਿਚ ਨਸ਼ੇ ਨੂੰ ਖ਼ਤਮ ਕਰਨ ਲਈ ਪੁਲਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਦੇ ਚੱਲਦੇ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਕੀਤਾ ਸੀਜ ਕੀਤਾ ਜਾ ਰਿਹਾ ਹੈ ਅਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਾਰਵਾਈ ਕਰਦੇ ਹੋਏ ਅੱਜ ਮੋਗਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੀ 3 ਕਰੋੜ 50 ਲੱਖ ਦੀ ਪ੍ਰਾਪਰਟੀ ਸੀਜ਼ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਰਮਨਦੀਪ ਸਿੰਘ ਨੇ ਕਿਹਾ ਕਿ ਡੀਜੀਪੀ ਪੰਜਾਬ ਅਤੇ ਐੱਸਐੱਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਨਸ਼ਾ ਤਸਕਰਾਂ ਉੱਪਰ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਮੋਗਾ ਪੁਲਸ ਵੱਲੋਂ ਥਾਣਾ ਕੋਟ ਈਸੇ ਖਾਂ ਦੇ ਪਿੰਡ ਦੌਲੇਵਾਲਾ ਵਿਖੇ ਦੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਅਰਸ਼ਦੀਪ ਸਿੰਘ ਜਿਸ ਦੀ ਪ੍ਰਾਪਰਟੀ ਇਕ ਕਰੋੜ 19 ਲੱਖ ਅਤੇ ਸੁਖਜੀਤ ਸਿੰਘ ਦੀ 83 ਲੱਖ, ਜਿਨ੍ਹਾਂ ਦੀ ਕੁੱਲ ਕੀਮਤ ਦੋ ਕਰੋੜ ਦੋ ਲੱਖ ਰੁਪਏ ਬਣਦੀ ਹੈ ਸੀਜ ਕੀਤੀ ਹੈ। ਇਸ ਤੋਂ ਇਲਾਵਾ ਕੋਟ ਈਸੇ ਖਾਂ ਦੇ ਰਹਿਣ ਵਾਲੇ ਸੰਦੀਪ ਸਿੰਘ ਦੀ ਪ੍ਰਾਪਰਟੀ 32 ਲੱਖ 6 ਹਜ਼ਾਰ, ਗੁਰਜੰਟ ਸਿੰਘ ਦੀ ਪ੍ਰਾਪਰਟੀ 11 ਲੱਖ 28 ਹਜ਼ਾਰ, ਗੁਰਚਰਨ ਸਿੰਘ ਦੀ 37 ਲੱਖ 80 ਹਜ਼ਾਰ ਅਤੇ ਗੁਰਵਿੰਦਰ ਸਿੰਘ ਦੀ 66 ਲੱਖ 35 ਹਜ਼ਾਰ ਦੀ ਪ੍ਰਾਪਰਟੀ ਸੀਜ ਕੀਤੀ ਗਈ ਹੈ।