ਰਾਮ ਮੰਦਰ ਦੇ ਨਾਂ 'ਤੇ ਚੰਦਾ ਮੰਗ ਭੋਲੇ-ਭਾਲੇ ਲੋਕਾਂ ਨਾਲ ਮਾਰ ਰਹੇ ਸੀ ਠੱਗੀ, ਵੀਡੀਓ ਵਾਇਰਲ ਹੋਣ 'ਤੇ ਮਾਮਲਾ ਦਰਜ

01/13/2024 5:40:26 AM

ਜਲੰਧਰ (ਵਰੁਣ)– ਅਯੁੱਧਿਆ ਧਾਮ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਜਿਥੇ ਪੂਰੇ ਦੇਸ਼ ਭਰ ਵਿਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਠੱਗ ਵੀ ਸਰਗਰਮ ਹਨ। ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਜਲੰਧਰ ਵਿਚ ਕੁਝ ਵਿਅਕਤੀਆਂ ਵਿਅਕਤੀਆਂ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਠੱਗਾਂ ਨੇ ਜਲੰਧਰ ਦੇ ਇਕ ਬੇਹੱਦ ਪ੍ਰਾਚੀਨ ਮੰਦਿਰ ਦੀ ਕਮੇਟੀ ਦੇ ਨਾਂ ਦੀ ਵੀ ਵਰਤੋਂ ਕੀਤੀ ਅਤੇ ਜਿਉਂ ਹੀ ਇਹ ਮਾਮਲਾ ਮੰਦਿਰ ਕਮੇਟੀ ਦੇ ਧਿਆਨ ਵਿਚ ਆਇਆ ਤਾਂ ਪੁਲਸ ਨੂੰ ਸਬੂਤਾਂ ਸਮੇਤ ਸ਼ਿਕਾਇਤ ਦੇ ਕੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਕਰਨ ਦੀ ਐੱਫ.ਆਈ.ਆਰ. ਦਰਜ ਕਰਵਾਈ ਗਈ।

ਇਹ ਵੀ ਪੜ੍ਹੋ- ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਬਦਲੇ ਸਰਪੰਚਾਂ ਤੋਂ ਰਿਸ਼ਵਤ ਲੈਣ ਵਾਲਾ BDPO ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਵੀਡੀਓ ਆਈ ਸੀ, ਜਿਸ ਵਿਚ ਆਸ਼ੂ ਖੁਰਾਣਾ, ਰਜਤ ਮਿੱਤਲ ਅਤੇ ਹੋਰ ਲੋਕ ਨਜ਼ਰ ਆ ਰਹੇ ਹਨ, ਜੋ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ। ਉਨ੍ਹਾਂ ਕਿਹਾ ਕਿ ਉਕਤ ਲੋਕ ਉਨ੍ਹਾਂ ਦੇ ਮੰਦਿਰ ਦਾ ਨਾਂ ਲੈ ਕੇ ਭੋਲੇ-ਭਾਲੇ ਲੋਕਾਂ ਤੋਂ ਚੰਦੇ ਦੇ ਰੂਪ ਵਿਚ ਪੈਸੇ ਇਕੱਠੇ ਕਰ ਰਹੇ ਹਨ। ਉਨ੍ਹਾਂ ਦੀ ਕਮੇਟੀ ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਪਰ ਇਹ ਲੋਕ ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਭੋਲੇ-ਭਾਲੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਚੁੱਕੇ ਹਨ।

ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਜੇਲ੍ਹ 'ਚ ਹੀ ਮਨਾਉਣਗੇ ਜਨਮਦਿਨ ਤੇ ਲੋਹੜੀ! ਜ਼ਮਾਨਤ 'ਤੇ ਫੈਸਲਾ 15 ਨੂੰ

ਸ਼ਿਕਾਇਤ ਅਤੇ ਹੋਰ ਸਬੂਤ ਮਿਲਣ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਆਸ਼ੂ ਖੁਰਾਣਾ, ਰਜਤ ਮਿੱਤਲ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ 420, 120-ਬੀ ਅਧੀਨ ਕੇਸ ਦਰਜ ਕਰ ਲਿਆ ਹੈ। ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਕਿਹਾ ਕਿ ਅਜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News