17 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਡੱਲੇਵਾਲ ਨੇ PM ਮੋਦੀ ਦੇ ਨਾਂ ਖ਼ੂਨ ਨਾਲ ਲਿਖੀ ਪਹਿਲੀ ਤੇ ਆਖ਼ਰੀ ਚਿੱਠੀ

Friday, Dec 13, 2024 - 05:57 AM (IST)

17 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਡੱਲੇਵਾਲ ਨੇ PM ਮੋਦੀ ਦੇ ਨਾਂ ਖ਼ੂਨ ਨਾਲ ਲਿਖੀ ਪਹਿਲੀ ਤੇ ਆਖ਼ਰੀ ਚਿੱਠੀ

ਚੰਡੀਗੜ੍ਹ (ਅੰਕੁਰ) - 17 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਦੌਰਾਨ ਅਮਰੀਕਾ ਤੋਂ ਆਏ ਕੈਂਸਰ ਸਪੈਸ਼ਲਿਸਟ ਕਰਨ ਜਗਵਾਨੀ ਨੇ ਚੈੱਕਅਪ ਕੀਤਾ। ਡੱਲੇਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਪਹਿਲੀ ਤੇ ਆਖ਼ਰੀ ਚਿੱਠੀ ਲਿਖੀ ਗਈ, ਜਿਸ ’ਤੇ ਉਨ੍ਹਾਂ ਨੇ ਖ਼ੂਨ ਨਾਲ ਦਸਤਖ਼ਤ ਕੀਤੇ ਹਨ।

ਡਾਕਟਰਾਂ ਵੱਲੋਂ ਉਨ੍ਹਾਂ ਦੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਨਬਜ਼ ਆਦਿ ਦੀ ਨਿਗਰਾਨੀ ਕਰਨ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਾਂਚ ਕਰਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ 12 ਕਿੱਲੋ ਵਜ਼ਨ ਘੱਟ ਚੁੱਕਿਆ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਿਸੇ ਵੇਲੇ ਵੀ ਉਨ੍ਹਾਂ ਦੇ ਗੁਰਦੇ ਫੇਲ੍ਹ ਹੋਣ ਦਾ ਡਰ ਹੈ। ਇਸ ਦੇ ਨਾਲ ਹੀ ਕਦੇ ਵੀ ਦਿਲ ਦਾ ਦੌਰਾ ਪੈ ਸਕਦਾ ਹੈ ਜਾਂ ਲੀਵਰ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਵੀ ਉਨ੍ਹਾਂ ਦਾ ਚੈੱਕਅਪ ਕੀਤਾ ਗਿਆ ਹੈ।

ਰੋਜ਼ਾਨਾ ਜਨਤਕ ਕੀਤੀ ਜਾਵੇਗੀ ਮੈਡੀਕਲ ਰਿਪੋਰਟ
ਡਾਕਟਰਾਂ ਦੀ ਟੀਮ ਨਾਲ ਕਿਸਾਨਾਂ ਨੇ ਪਹਿਲਾਂ ਝੜਪ ਕੀਤੀ ਪਰ ਕੁਝ ਕਿਸਾਨਾਂ ਨੇ ਵਿੱਚ ਆ ਕੇ ਡਾਕਟਰਾਂ ਦੀ ਟੀਮ ਨੂੰ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਦੀ ਇਜਾਜ਼ਤ ਦਿੱਤੀ। ਡਾਕਟਰਾਂ ਦੀ ਟੀਮ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ, ਜਿਸ ਨੂੰ ਕਿਸਾਨ ਆਗੂਆਂ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਕਿਸਾਨਾਂ ਦੀ ਮੰਗ ’ਤੇ ਡਾਕਟਰਾਂ ਦੀ ਟੀਮ ਨੇ ਭਰੋਸਾ ਦਿਵਾਇਆ ਕਿ ਰੋਜ਼ਾਨਾ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਜਾਂਚ ਤੋਂ ਬਾਅਦ ਰਿਪੋਰਟ ਮੀਡੀਆ ਜ਼ਰੀਏ ਜਨਤਕ ਕੀਤੀ ਜਾਵੇਗੀ।


author

Inder Prajapati

Content Editor

Related News