ਆਪਣੀਆਂ ਦੁਕਾਨਾਂ ਛੋਟੀਆਂ ਕਰਨ ਨੂੰ ਰਾਜ਼ੀ ਹੋਏ ਗੜ੍ਹਾ ਰੋਡ ਦੇ ਕਬਜ਼ਾਧਾਰੀ

01/23/2020 3:07:06 PM

ਜਲੰਧਰ (ਖੁਰਾਣਾ)— ਸ਼ਹਿਰ ਦੇ ਮੇਨ ਬੱਸ ਸਟੈਂਡ ਦੇ ਆਲੇ-ਦੁਆਲੇ ਗੜ੍ਹਾ ਰੋਡ 'ਤੇ ਿਪਛਲੇ ਕਈ ਸਾਲਾਂ ਤੋਂ ਸੜਕਾਂ 'ਤੇ ਕਬਜ਼ਾ ਕਰੀ ਬੈਠੇ ਦੁਕਾਨਦਾਰ ਹੁਣ ਆਪਣੀਆਂ ਦੁਕਾਨਾਂ ਛੋਟੀਆਂ ਕਰਨ ਨੂੰ ਵੀ ਰਾਜ਼ੀ ਹੋ ਗਏ ਹਨ ਅਤੇ ਉਨ੍ਹਾਂ ਦਾ ਇਥੋਂ ਤੱਕ ਕਹਿਣਾ ਹੈ ਕਿ ਨਿਗਮ ਭਾਵੇਂ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਫੁੱਟਪਾਥ ਬਣਾ ਲਵੇ ਜਾਂ ਗਰਿੱਲ ਲਗਾ ਲਵੇ ਪਰ ਉਨ੍ਹਾਂ ਨੂੰ ਉਥੇ ਕਾਰੋਬਾਰ ਕਰਨ ਦੇਵੇ। ਇਸ ਮੰਗ ਨੂੰ ਲੈ ਕੇ ਅੱਜ ਦਰਜਨ ਦੇ ਕਰੀਬ ਦੁਕਾਨਦਾਰਾਂ ਨੇ ਨਿਗਮ ਆ ਕੇ ਜੁਆਇੰਟ ਕਮਿਸ਼ਨਰ ਰਾਜੀਵ ਵਰਮਾ ਨਾਲ ਮੁਲਾਕਾਤ ਕੀਤੀ ਅਤੇ ਮੰਗ ਰੱਖੀ ਕਿ ਨਿਗਮ ਉਨ੍ਹਾਂ ਨੂੰ ਰੋਜ਼-ਰੋਜ਼ ਡਰਾਉਣ ਦਾ ਕੰਮ ਬੰਦ ਕਰੇ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਬਚਾਉਣ ਲਈ ਉਨ੍ਹਾਂ ਨੂੰ ਜਗ੍ਹਾ ਅਲਾਟ ਕਰੇ। ਗੱਲਬਾਤ ਦੌਰਾਨ ਇਨ੍ਹਾਂ ਕਬਜ਼ਾਧਾਰੀਆਂ ਨੇ ਗੁੜ ਮੰਡੀ ਦੇ ਕਬਜ਼ਿਆਂ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਤਰਜ਼ 'ਤੇ ਕਬਜ਼ਿਆਂ ਨੂੰ ਰੈਗੂਲਰ ਕਰਨ ਦੀ ਮੰਗ ਰੱਖੀ ਪਰ ਸ਼੍ਰੀ ਵਰਮਾ ਦਾ ਕਹਿਣਾ ਸੀ ਕਿ ਅਜੇ ਗੁੜ ਮੰਡੀ ਵਾਲਿਆਂ ਦੀ ਮੰਗ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ।

ਨਵੇਂ ਵੈਂਡਿੰਗ ਜ਼ੋਨ 'ਚ ਸ਼ਿਫਟ ਕਰਨਾ ਚਾਹੁੰਦਾ ਹੈ ਨਿਗਮ
ਅਸਲ 'ਚ ਨਗਰ ਨਿਗਮ ਨੇ ਬੱਸ ਸਟੈਂਡ ਇਲਾਕੇ ਨੂੰ ਨੋ ਰੇਹੜੀ ਜ਼ੋਨ ਬਣਾ ਦਿੱਤਾ ਹੈ ਅਤੇ ਉਥੇ ਜਸਵੰਤ ਮੋਟਰ ਦੇ ਸਾਹਮਣੇ ਸ਼ਹਿਰ ਦਾ ਪਹਿਲਾ ਸਟ੍ਰੀਟ ਵੈਂਡਿੰਗ ਜ਼ੋਨ ਬਣਾਇਆ ਜਾ ਚੁੱਕਾ ਹੈ, ਜਿਸ ਦੇ ਵਿਸਤਾਰ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਯੋਜਨਾ ਹੈ। ਨਿਗਮ ਦੀ ਪਲਾਨਿੰਗ ਹੈ ਕਿ ਬੱਸ ਸਟੈਂਡ ਦੀ ਕੰਧ ਦੇ ਕੋਲ ਜੋ ਦੁਕਾਨਦਾਰ ਸਾਲਾਂ ਤੋਂ ਕਬਜ਼ਾ ਕਰੀ ਬੈਠੇ ਹਨ, ਉਨ੍ਹਾਂ ਨੂੰ ਨਵੀਂ ਵੈਂਡਿੰਗ ਜ਼ੋਨ ਵਿਚ ਜਗ੍ਹਾ ਅਲਾਟ ਕਰ ਦਿੱਤੀ ਜਾਵੇ, ਜਿਸ ਦੇ ਲਈ ਦੁਕਾਨਾਦਾਰਾਂ ਨੂੰ ਵੀ ਕਿਹਾ ਜਾ ਚੁੱਕਾ ਹੈ ਪਰ ਦੁਕਾਨਦਾਰ ਉਥੇ ਜਾਣ ਦੇ ਮੂਡ ਵਿਚ ਨਹੀਂ ਹਨ ਅਤੇ ਦੁਬਾਰਾ ਅਦਾਲਤ ਦੀ ਸ਼ਰਨ ਵਿਚ ਚਲੇ ਗਏ ਹਨ। ਕਿਉਂਕਿ ਅਦਾਲਤ ਨੇ ਅਜੇ ਇਨ੍ਹਾਂ ਦੁਕਾਨਦਾਰਾਂ ਨੂੰ ਕੋਈ ਰਾਹਤ ਨਹੀਂ  ਿਦੱਤੀ ਹੈ, ਇਸ ਲਈ ਨਿਗਮ ਕਦੀ ਵੀ ਇਨ੍ਹਾਂ ਕਬਜ਼ਿਆਂ 'ਤੇ ਕਾਰਵਾਈ ਕਰ ਸਕਦਾ ਹੈ। ਇਸ ਕਾਰਵਾਈ ਤੋਂ ਡਰੇ ਦੁਕਾਨਦਾਰ ਹੁਣ ਨਿਗਮ ਦੇ ਚੱਕਰ ਕੱਢ ਰਹੇ ਹਨ।


shivani attri

Content Editor

Related News