ਕਾਂਗਰਸੀਆਂ ਦੀ ਸ਼ਹਿ ’ਤੇ ਬਣੀਆਂ 2 ਨਾਜਾਇਜ਼ ਕਾਲੋਨੀਆਂ ਨੂੰ ਜਲੰਧਰ ਨਗਰ ਨਿਗਮ ਨੇ ਤੋੜਿਆ

03/30/2022 12:40:55 PM

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੇ ਵਿਧਾਇਕਾਂ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਨੇ ਨਗਰ ਨਿਗਮ ਅਧਿਕਾਰੀਆਂ ਨਾਲ ਬੈਠਕ ਕਰਕੇ ਨਾਜਾਇਜ਼ ਕਾਲੋਨੀਆਂ ਅਤੇ ਨਿਰਮਾਣਾਂ ’ਤੇ ਬਿਨਾਂ ਪੱਖਪਾਤ ਕਾਰਵਾਈ ਕਰਨ ਦੇ ਜੋ ਨਿਰਦੇਸ਼ ਦਿੱਤੇ ਹਨ, ਉਨ੍ਹਾਂ ’ਤੇ ਅਮਲ ਸ਼ੁਰੂ ਹੋ ਗਿਆ ਹੈ, ਜਿਸ ਦੇ ਪਹਿਲੇ ਹੀ ਦਿਨ ਨਿਗਮ ਦੇ ਬਿਲਡਿੰਗ ਮਹਿਕਮੇ ਨੇ ਕਾਂਗਰਸੀਆਂ ਦੀ ਸ਼ਹਿ ’ਤੇ ਬਣੀਆਂ 2 ਨਾਜਾਇਜ਼ ਕਾਲੋਨੀਆਂ ਨੂੰ ਤੋੜ ਦਿੱਤਾ।

ਮੰਗਲਵਾਰ ਸਵੇਰੇ 9 ਵਜੇ ਹੀ ਇਹ ਕਾਰਵਾਈ ਬਿਲਡਿੰਗ ਇੰਸ. ਨਿਰਮਲਜੀਤ ਵਰਮਾ ਦੀ ਦੇਖ-ਰੇਖ ਵਿਚ ਮੋਦੀ ਰਿਜ਼ਾਰਟ ਅਤੇ ਰਾਗਾ ਮੋਟਰਸ ਦੇ ਪਿੱਛੇ ਹੋਈ, ਜਿੱਥੇ ਲਗਭਗ 2 ਸਾਲ ਪਹਿਲਾਂ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ ਸਨ ਅਤੇ ਨਿਗਮ ਨੇ ਇਕ ਵਾਰ ਉਥੇ ਖਾਨਾਪੂਰਤੀ ਵਾਲੀ ਕਾਰਵਾਈ ਕਰਕੇ ਉਨ੍ਹਾਂ ਨੂੰ ਤੋੜਿਆ ਵੀ ਸੀ। ਉਸ ਤੋਂ ਬਾਅਦ ਕਾਲੋਨੀਆਂ ਨੂੰ ਬਣ ਜਾਣ ਦਿੱਤਾ ਗਿਆ ਅਤੇ ਉਥੇ ਕਈ ਨਿਰਮਾਣ ਵੀ ਹੋ ਗਏ। ਮੰਗਲਵਾਰ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਦੋਵਾਂ ਕਾਲੋਨੀਆਂ ਦੀਆਂ ਪੱਕੀਆਂ ਸੜਕਾਂ ਅਤੇ ਵਾਟਰ ਸੀਵਰ ਸਿਸਟਮ ਨੂੰ ਤੋੜ ਦਿੱਤਾ।

ਇਹ ਵੀ ਪੜ੍ਹੋ: ਫਿਲੌਰ ਵਿਖੇ ਮਾਂ ਨੂੰ ਭਿਆਨਕ ਮੌਤ ਦੇਣ ਵਾਲੀ ਧੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

PunjabKesari

ਸਪੋਰਟਸ ਮਾਰਕੀਟ ਦੀਆਂ 2 ਦੁਕਾਨਾਂ ਵੀ ਸੀਲ

ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਨਾਜਾਇਜ਼ ਨਿਰਮਾਣਾਂ ’ਤੇ ਵੀ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਪਹਿਲੇ ਪੜਾਅ ਵਿਚ ਅੱਜ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੀ ਸਪੋਰਟਸ ਮਾਰਕੀਟ ਵਿਚ ਨਵੀਆਂ ਬਣੀਆਂ 2 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਦੁਕਾਨਾਂ ਬਾਰੇ ਲਗਾਤਾਰ ਨਿਗਮ ਨੂੰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਕ ’ਤੇ ਦੋਸ਼ ਸੀ ਕਿ ਉਸ ਨੇ ਨਕਸ਼ਾ ਹੀ ਪਾਸ ਨਹੀਂ ਕਰਵਾਇਆ, ਜਦਕਿ ਦੂਜੀ ਸ਼ਿਕਾਇਤ ਵਿਚ ਕਿਹਾ ਜਾ ਰਿਹਾ ਸੀ ਕਿ ਕੰਪਲੀਸ਼ਨ ਸਰਟੀਫਿਕੇਟ ਲੈਣ ਤੋਂ ਬਾਅਦ ਉਸ ਵਿਚ ਨਾਜਾਇਜ਼ ਨਿਰਮਾਣ ਕਰ ਲਿਆ ਗਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਨਾਲ ਲੱਗਦੀ ਵੱਡੀ ਬਿਲਡਿੰਗ ਦੀ ਵੀ ਜਾਂਚ ਕਰਵਾਈ ਜਾਵੇਗੀ, ਜਿਥੇ ਨਕਸ਼ੇ ਦੇ ਉਲਟ ਕੁਝ ਨਿਰਮਾਣ ਕੀਤੇ ਗਏ ਹਨ।

ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News