ਸਹੁਰੇ ਪਰਿਵਾਰ ਤੋਂ ਆਪਣਾ ਹੱਕ ਲੈਣੇ ਲਈ ਹਿਮਾਚਲੀ ਨੂੰਹ ਨੇ ਕੀਤੀ ਇਨਸਾਫ਼ ਦੀ ਮੰਗ
Tuesday, Mar 24, 2026 - 02:29 PM (IST)
ਸ਼ਾਮ ਚੁਰਾਸੀ (ਦੀਪਕ)- ਇਥੋਂ ਦੇ ਨਜ਼ਦੀਕੀ ਪਿੰਡ ਧੁਦਿਆਲ ਦੀ ਇਕ ਹਿਮਾਚਲੀ ਨੂੰਹ ਨੇ ਆਪਣੇ ਸਹੁਰੇ ਪਰਿਵਾਰ ਤੋਂ ਜਾਇਦਾਦ ਤੋਂ ਆਪਣਾ ਹਿੱਸਾ ਮੰਗਦੇ ਹੋਏ ਮੀਡੀਆ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਮੋਨਿਕਾ ਨੇ ਦੱਸਿਆ ਕਿ ਉਹ ਹਿਮਾਚਲ ਦੀ ਜੰਮਪਲ ਹੈ ਅਤੇ ਪੰਜਾਬ ਵਿਚ ਪਿੰਡ ਧੁਦਿਆਲ ਚ ਸੁਖਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਧੁਦਿਆਲ ਨਾਲ ਵਿਆਹੀ ਗਈ ਹੈ ਪਰ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਉਸ ਦਾ ਬੰਦਾ ਹੱਕ ਨਹੀਂ ਦਿੱਤਾ।
ਇਹ ਵੀ ਪੜ੍ਹੋ: ਮਹਿਲਾ ਨੂੰ ਵਾਲਾਂ ਤੋਂ ਘੜੀਸਣ ਦੇ ਮਾਮਲੇ 'ਚ ਜਲੰਧਰ ਦੇ ASI 'ਤੇ ਵੱਡੀ ਕਾਰਵਾਈ

ਉਸ ਨੇ ਕਿਹਾ ਕਿ ਕੁੱਝ ਸਾਲ ਪਹਿਲਾ ਘਰ ਵਿਚ ਹੋਈ ਤਕਰਾਰ ਦੇ ਬਾਅਦ ਉਹ ਆਪਣੇ ਪੇਕੇ ਚਲੀ ਗਈ ਸੀ ਅਤੇ ਉਸ ਨੇ ਉਥੇ ਦੀ ਅਦਾਲਤ ਵਿਚ ਆਪਣੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਲਗਾ ਦਿੱਤਾ ਸੀ ਪਰ ਤਿੰਨ ਸਾਲ ਬਾਅਦ ਉਸ ਦਾ ਜੇਠ ਅਤੇ ਉਸ ਦਾ ਸਹੁਰਾ ਉਸ ਨੂੰ ਕੋਰਟ ਤੋਂ ਇਹ ਕਹਿ ਕੇ ਲੈ ਆਏ ਕਿ ਉਸ ਨੂੰ ਉਸ ਦਾ ਬਣਦਾ ਸਾਰਾ ਹੱਕ ਦਿੱਤਾ ਜਾਵੇਗਾ ਅਤੇ ਉਸ ਨੂੰ ਪੱਕਾ ਮਕਾਨ ਵੀ ਬਣਾ ਕੇ ਦਿੱਤਾ ਜਾਵੇਗਾ ਪਰ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨਾਲ ਫਿਰ ਵਿਤਕਰਾ ਕਰਦੇ ਹੋਏ ਉਸ ਨੂੰ ਸਹੁਰੇ ਘਰ ਦੀ ਵਜਾਏ ਡੰਗਰਾਂ ਵਾਲੇ ਘਰ ਵਾੜ ਦਿੱਤਾ, ਜਿੱਥੇ ਹੁਣ ਉਸ ਮਕਾਨ ਦੀ ਛੱਤ ਦੇ ਬਾਲੇ ਇਕ ਇਕ ਕਰਕੇ ਡਿੱਗ ਰਹੇ ਹਨ, ਜਿਸ ਨਾਲ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਕਿਸੇ ਵੇਲੇ ਵੀ ਜਾਨ ਦਾ ਖ਼ਤਰਾ ਹੈ ਕਿਉਂਕਿ ਸਾਰਾ ਮਕਾਨ ਕਿਸੇ ਵੇਲੇ ਵੀ ਡਿੱਗ ਸਕਦਾ ਹੈ, ਜਦਕਿ ਇਸਦੇ ਉਲਟ ਮੇਰਾ ਜੇਠ ਆਪ ਖੁਦ ਪੱਕੇ ਮਕਾਨ ਵਿਚ ਬੈਠਾ ਹੈ, ਜਦੋਂ ਉਹ ਉਸ ਪੱਕੇ ਮਕਾਨ ਵਿੱਚ ਜਾਂਦੀ ਹੈ ਤਾਂ ਉਸ ਨਾਲ ਲੜਾਈ ਝੱਗੜਾ ਕੀਤਾ ਜਾਂਦਾ ਹੈ | ਉਸ ਨੇ ਕਿਹਾ ਕਿ ਉਸ ਦਾ ਬਣਦਾ ਹੱਕ ਦਿੱਤਾ ਜਾਵੇ ਜਾ ਉਸ ਦਾ ਵੀ ਮਕਾਨ ਪੱਕਾ ਕਰਵਾਇਆ ਜਾਵੇ। ਇਸ ਸਬੰਧ ਵਿਚ ਜਦੋਂ ਮੋਨਿਕਾ ਦੇ ਸਹੁਰੇ ਪਰਿਵਾਰ ਨਾਲ ਗੱਲ ਕਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋਇਆ।
ਇਹ ਵੀ ਪੜ੍ਹੋ: ਹੁਣ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਨਹੀਂ ਰੁਕੇਗੀ ਵੰਦੇ ਭਾਰਤ ਐਕਸਪ੍ਰੈੱਸ, ਰੇਲਵੇ ਬੋਰਡ ਨੇ ਕੀਤਾ ਵੱਡਾ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
