‘ਆਪ’ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ ਮੰਤਰੀਆਂ ਦੀ ਧੱਕੇਸ਼ਾਹੀ ਨੇ ਲਈ ਅਧਿਕਾਰੀ ਦੀ ਜਾਨ: ਕਿਰਪਾਲ ਸਿੰਘ ਗੇਰਾ
Sunday, Mar 22, 2026 - 07:43 PM (IST)
ਹਾਜੀਪੁਰ (ਜੋਸ਼ੀ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਚੌਤਰਫ਼ਾ ਘਿਰਦੀ ਨਜ਼ਰ ਆ ਰਹੀ ਹੈ। ਗੁਰੂ ਨਾਨਕ ਸੇਵਾ ਸੋਸਾਇਟੀ (ਗੇਰਾ) ਦੇ ਪ੍ਰਧਾਨ ਅਤੇ ਅਕਾਲੀ ਨੇਤਾ ਕਿਰਪਾਲ ਸਿੰਘ ਗੇਰਾ ਨੇ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਬਦਲਾਅ ਦੇ ਦਾਅਵੇ ਕਰਕੇ ਸੱਤਾ ’ਚ ਆਈ ਸੀ, ਉਹ ਹੁਣ ਖ਼ੁਦ ਗੁਨਾਹਾਂ ਦੇ ਦਲਦਲ ’ਚ ਧਸ ਚੁੱਕੀ ਹੈ। ਸੋਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ’ਚ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੇ ਆਪਣੇ ਹੀ 2 ਲੀਡਰ ਚਿੱਟੇ (ਨਸ਼ੀਲੇ ਪਦਾਰਥ) ਸਮੇਤ ਫੜ੍ਹੇ ਗਏ ਹਨ।
ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਦੇ ਆਪਣੇ ਨੁਮਾਇੰਦੇ ਹੀ ਨਸ਼ਾ ਸਮੱਗਲਿੰਗ ’ਚ ਸ਼ਾਮਲ ਹੋਣ, ਤਾਂ ਨਸ਼ੇ ਵਿਰੁੱਧ ਛੇੜੀ ਗਈ ਜੰਗ ਮਹਿਜ਼ ਇਕ ਡਰਾਮਾ ਸਾਬਤ ਹੋਈ ਹੈ। ਸਰਕਾਰ ਦੀ ਕਥਨੀ ਅਤੇ ਕਰਨੀ ’ਚ ਜ਼ਮੀਨ-ਆਸਮਾਨ ਦਾ ਫਰਕ ਹੈ। ਨਸ਼ਿਆਂ ਦੇ ਮੁੱਦੇ ਦੇ ਨਾਲ-ਨਾਲ ਕਿਰਪਾਲ ਸਿੰਘ ਗੇਰਾ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ’ਤੇ ਵੇਅਰਹਾਊਸ ਦੇ ਡੀ. ਐੱਮ. ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਦੀ ਇਸ ਧੱਕੇਸ਼ਾਹੀ ਨੇ ਪ੍ਰਸ਼ਾਸਨਿਕ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਕ ਈਮਾਨਦਾਰ ਅਧਿਕਾਰੀ ਨੂੰ ਮੌਤ ਗਲੇ ਲਗਾਉਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ
ਕਿਰਪਾਲ ਸਿੰਘ ਗੇਰਾ ਨੇ ਮੰਗ ਕੀਤੀ ਕਿ ਸਰਕਾਰ ਦੀਆਂ ਨਾਕਾਮੀਆਂ ਅਤੇ ਮੰਤਰੀਆਂ ਦੀ ਗੁੰਡਾਗਰਦੀ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਮੁੱਖ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣ ਚਾਹੀਦਾ ਹੈ। ਨਸ਼ਾ ਸਮੱਗਲਿੰਗ ’ਚ ਸ਼ਾਮਲ ਲੀਡਰਾਂ ਅਤੇ ਡੀ. ਐੱਮ. ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮੰਤਰੀ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਗੁਰੂ ਨਾਨਕ ਸੇਵਾ ਸੋਸਾਇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਇਨ੍ਹਾਂ ਮੁੱਦਿਆਂ ’ਤੇ ਤੁਰੰਤ ਐਕਸ਼ਨ ਨਾ ਲਿਆ ਤਾਂ ਪੰਜਾਬ ਦੇ ਲੋਕ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦੱਲ ਦੇ ਟਕਸਾਲੀ ਨੇਤਾ ਲਖਵਿੰਦਰ ਸਿੰਘ ਟਿੰਮੀ ਵੀ ਮੌਜੂਦ ਸਨ ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
