ਔਰਤ ਦੀ ਜ਼ਹਿਰੀਲੀ ਚੀਜ਼ ਖਾਣ ਕਰਕੇ ਹੋਈ ਮੌਤ, ਸਹੁਰਿਆਂ ਖ਼ਿਲਾਫ਼ ਮਾਮਲਾ ਦਰਜ

Wednesday, Mar 18, 2026 - 12:34 PM (IST)

ਔਰਤ ਦੀ ਜ਼ਹਿਰੀਲੀ ਚੀਜ਼ ਖਾਣ ਕਰਕੇ ਹੋਈ ਮੌਤ, ਸਹੁਰਿਆਂ ਖ਼ਿਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਝਾਂਵਾਂ ਵਾਸੀ ਇਕ ਔਰਤ ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਮੌਤ ਤੋਂ ਬਾਅਦ ਟਾਂਡਾ ਪੁਲਸ ਨੇ ਹੁਣ ਉਸ ਦੇ ਸਹੁਰਾ ਪਰਿਵਾਰ ਖ਼ਿਲਾਫ਼ ਉਸ ਨੂੰ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਬੀਤੀ ਦੇਰ ਸ਼ਾਮ ਪਰਿਵਾਰ ਵੱਲੋਂ ਪਿੰਡ ਵਾਸੀਆਂ ਅਤੇ ਬਸਪਾ ਆਗੂਆਂ ਵੱਲੋਂ ਉਨ੍ਹਾਂ ਮੁਤਾਬਕ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਪੁਲਸ ਥਾਣੇ ਸਾਹਮਣੇ ਲਾਏ ਗਏ ਰੋਸ ਧਰਨੇ ਤੋਂ ਬਾਅਦ ਦੇਰ ਰਾਤ ਦਰਜ ਕੀਤਾ ਹੈ।

ਆਪਣੇ ਬਿਆਨ ਵਿਚ ਮ੍ਰਿਤਕ ਔਰਤ ਦੇ ਪਿਤਾ ਲਾਲ ਚੰਦ ਪੁੱਤਰ ਰੁਲੀਆ ਰਾਮ ਵਾਸੀ ਭਟਨੂਰਾ (ਜਲੰਧਰ ) ਦੇ ਬਿਆਨ ਦੇ ਆਧਾਰ 'ਤੇ ਉਸ ਦੀ ਬੇਟੀ ਰੀਨਾ ਦੀ ਸੱਸ ਬਚਨ ਕੌਰ ਪਤਨੀ ਤਰਸੇਮ ਸਿੰਘ ਨਨਾਣ ਰਣਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਜੰਡੋਰ, ਜਠਾਣੀ ਸੁਖਰਾਜ ਕੌਰ ਪਤਨੀ ਲਹਿੰਬਰ ਸਿੰਘ ਅਤੇ ਗੌਰਵ ਪੁੱਤਰ ਅਵਤਾਰ ਸਿੰਘ ਖ਼ਿਲਾਫ਼ ਕੀਤਾ ਹੈ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਭਾਜਪਾ ਦਾ ਜਲੰਧਰ 'ਚ ਵੱਡਾ ਪ੍ਰਦਰਸ਼ਨ

ਆਪਣੇ ਬਿਆਨ ਵਿਚ ਲਾਲ ਚੰਦ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਦੀ ਮੌਤ ਉਕਤ ਮੁਲਜ਼ਮਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਹੋਈ ਹੈ। 12 ਮਾਰਚ ਨੂੰ ਰੀਨਾ ਦੀ ਮੌਤ ਤੋਂ ਬਾਅਦ ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਰੀਨਾ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਥਾਣੇਦਾਰ ਨਰੇਸ਼ ਕੁਮਾਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ ਅਜੇ 3 ਦਿਨ ਹੋਰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਦਾ Alert ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News