'ਪੰਜਾਬ ਕੇਸਰੀ' ਤੋਂ ਘਬਰਾਈ 'ਆਪ' ਸਰਕਾਰ! ਬਦਲੇ ਦੀ ਭਾਵਨਾ ਨਾਲ ਮੀਡੀਆ 'ਤੇ ਕਰ ਰਹੀ ਹਮਲੇ: ਅਵਿਨਾਸ਼ ਖੰਨਾ
Thursday, Mar 19, 2026 - 04:36 PM (IST)
ਹੁਸ਼ਿਆਰਪੁਰ- ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸ਼ੁਰੂ ਤੋਂ ਹੀ ਗੈਰ-ਸੰਵਿਧਾਨਕ ਦਬਾਅ ਰਿਹਾ ਹੈ। 'ਆਪ' ਸਰਕਾਰ ਨੇ ਫਿਰ ਭਾਈਚਾਰੇ 'ਤੇ ਅਨੈਤਿਕ ਦਬਾਅ ਸ਼ੁਰੂ ਕਰ ਦਿੱਤਾ ਅਤੇ ਹੁਣ ਇਹ ਮੀਡੀਆ 'ਤੇ ਨਿਸ਼ਾਨਾ ਸਾਧ ਕੇ ਹਮਲੇ ਕਰ ਰਹੀ ਹੈ, ਜੋ ਪੰਜਾਬ ਦੇ ਲੋਕਾਂ ਨੂੰ ਸੱਚਾਈ ਪੇਸ਼ ਕਰਦਾ ਹੈ। ਇਹ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਸ਼ਾਸਨ ਦਾ ਸਬੂਤ ਹੈ।
ਇਹ ਵੀ ਪੜ੍ਹੋ: ਸਿਆਸਤ 'ਚ ਹੋਣ ਜਾ ਰਿਹੈ ਵੱਡਾ ਧਮਾਕਾ! ਆਦਮਪੁਰ ਹਲਕੇ 'ਚ 'ਆਪ' ਨੂੰ ਲੱਗ ਸਕਦੈ ਵੱਡਾ ਝਟਕਾ
ਖੰਨਾ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਬਦਲੇ ਦੀ ਭਾਵਨਾ ਨਾਲ ਪੰਜਾਬ ਕੇਸਰੀ ਗਰੁੱਪ 'ਤੇ ਨਿਸ਼ਾਨਾ ਸਾਧ ਕੇ ਹਮਲੇ ਕੀਤੇ ਗਏ ਹਨ। ਹਾਲਾਂਕਿ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਦੀ ਮਲਕੀਅਤ ਵਾਲੇ ਹੋਟਲ ਨੂੰ ਢਾਹੁਣਾ ਸਰਕਾਰ ਦੀ ਧੱਕੇਸ਼ਾਹੀ ਦੀ ਇਕ ਸਪੱਸ਼ਟ ਉਦਾਹਰਣ ਹੈ। ਪੰਜਾਬ ਸਰਕਾਰ ਆਪਣੀ ਮਨਮਾਨੀ ਦੇ ਚਲਦਿਆਂ ਸੰਵਿਧਾਨ ਦੇ ਚੌਥੇ ਥੰਮ੍ਹ ਮੀਡੀਆ 'ਤੇ ਵੀ ਅੱਤਿਆਚਾਰ ਕਰਨ 'ਤੇ ਉਤਰ ਆਈ ਹੈ, ਜੋਕਿ ਲੋਕਤੰਤਰ ਦਾ ਸ਼ਰੇਆਮ ਕਤਲ ਹੈ।
ਇਹ ਵੀ ਪੜ੍ਹੋ: ਦੋਆਬਾ ਬਣਿਆ ਫਰਜ਼ੀ ਟ੍ਰੈਵਲ ਏਜੰਟਾਂ ਦਾ ਗੜ੍ਹ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
