ਟਾਂਡਾ ਦੀ ਟਰੈਫਿਕ ਸਮੱਸਿਆ ਲੋਕਾਂ ਲਈ ਬਣੀ ਸਿਰਦਰਦੀ
Friday, Mar 20, 2026 - 06:47 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ)-ਦਾਰਾਪੁਰ ਰੇਲਵੇ ਫਾਟਕ ਪਿਛਲੇ ਕਈ ਦਿਨਾਂ ਤੋਂ ਬੰਦ ਹੋਣ ਕਾਰਨ ਟਾਂਡਾ ਸ਼ਹਿਰ ਦੀ ਟਰੈਫਿਕ ਵਿਵਸਥਾ ਅਸਤ ਵਿਅਸਤ ਹੋਈ ਪਈ ਹੈ, ਜੋਕਿ ਟਾਂਡਾ ਟਰੈਫਿਕ ਪੁਲਸ ਦੇ ਵੱਸ ਤੋਂ ਬਾਹਰ ਹੋਈ ਜਾਪਦੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਸਮਾਜ ਸੇਵੀ ਕਾਂਗਰਸੀ ਆਗੂ ਰਾਕੇਸ਼ ਬਿੱਟੂ, ਕੌਂਸਲਰ ਰਾਜੇਸ਼ ਲਾਡੀ, ਲੋਕ ਇਨਕਲਾਬ ਮੰਚ ਟਾਂਡਾ ਦੇ ਸਰਪਰਸਤ ਹਰਦੀਪ ਖੁੱਡਾ, ਸਮਾਜ ਸੇਵੀ ਡਾ. ਰਾਜਾ ਦਿਆਲ ਨੇ ਦੱਸਿਆ ਕਿ ਟਾਂਡਾ ਸ਼ਹਿਰ ਦੇ ਸਰਕਾਰੀ ਹਸਪਤਾਲ ਚੌਂਕ ਅਤੇ ਜਾਜਾ ਬਾਈਪਾਸ ਚੌਂਕ ਵਿੱਚ ਲੱਗ ਰਹੇ ਟਰੈਫਿਕ ਜਾਮ ਕਾਰਨ ਟਾਂਡਾ ਸ਼ਹਿਰ ਵਾਸੀਆਂ ਅਤੇ ਹੋਰਨਾਂ ਰਾਹਗੀਰ ਵਾਹਨ ਚਾਲਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅੰਗਰੇਜ਼ਾਂ ਅਤੇ ਮੁਗਲਾਂ ਵਰਗਾ ਰਾਜ : ਸੁਖਪਾਲ ਖਹਿਰਾ

ਜਾਣਕਾਰੀ ਮੁਤਾਬਕ ਟਾਂਡਾ ਸ਼ਹਿਰ ਦਾ ਇੱਕੋ-ਇਕ ਦਾਰਾਪੁਰ ਰੇਲਵੇ ਫਾਟਕ ਇੰਟਰ ਇੰਟਰਲੋਕ ਟਾਈਲਾਂ ਅਤੇ ਹੋਰ ਕਾਰਜ ਦੇ ਚਲਦਿਆਂ ਰੇਲਵੇ ਵਿਭਾਗ ਵੱਲੋਂ 25 ਮਾਰਚ ਤੱਕ ਬੰਦ ਰੱਖਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਕਾਰਨ ਲੋਕ ਰੇਲਵੇ ਓਵਰ ਬ੍ਰਿਜ ਤੋਂ ਆਪਣੇ ਕੰਮਾਂ ਕਾਰਾਂ ਲਈ ਜਾਣ ਵਾਸਤੇ ਮਜਬੂਰ ਹਨ ਪਰ ਟਾਂਡਾ ਸ਼ਹਿਰ ਦੀ ਟਰੈਫਿਕ ਪੁਲਸ ਵੱਲੋਂ ਟਰੈਫਿਕ ਕੰਟਰੋਲ ਕਰਨ ਲਈ ਜਦੋ ਜਹਿਦ ਕਰਨ ਦੇ ਬਾਅਦ ਵੀ ਵਾਹਨਾਂ ਦੀਆਂ ਲੱਗ ਰਹੀਆਂ ਲੰਬੀਆਂ ਲੰਬੀਆਂ ਲਾਈਨਾਂ ਲੋਕਾਂ ਲਈ ਸਿਰਦਰਦੀ ਬਣੀਆਂ ਹੋਈਆਂ ਹਨ। ਇਸ ਦੇ ਸਬੰਧ ਵਿੱਚ ਵੱਖ-ਵੱਖ ਸਮਾਜ ਸੇਵੀ ਆਗੂਆਂ ਤੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਟਰੈਫਿਕ ਵਿਭਾਗ ਟਾਂਡਾ ਤੋਂ ਮੰਗ ਕੀਤੀ ਹੈ ਕਿ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਢੁੱਕਵੇਂ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਦੀ ਵੱਡੀ ਮੁਸ਼ਕਿਲ ਦਾ ਹੱਲ ਹੋ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ 25 ਤਾਰੀਖ਼ ਤੱਕ ਵੱਡੀ ਭਵਿੱਖਬਾਣੀ! ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ, Alert ਜਾਰੀ
ਕੀ ਕਹਿਣਾ ਹੈ ਡੀ. ਐੱਸ. ਪੀ ਤੇ ਥਾਣਾ ਮੁਖੀ ਟਾਂਡਾ ਦਾ
ਇਸ ਸਮੱਸਿਆ ਦੇ ਸਬੰਧ ਵਿੱਚ ਜਦੋਂ ਡੀ. ਐੱਸ. ਪੀ. ਸਬ ਡਿਵੀਜ਼ਨ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਟਾਂਡਾ ਗੁਰਜਿੰਦਰਜੀਤ ਸਿੰਘ ਨਾਗਰਾ ਨਾਲ ਉਹਨਾਂ ਦੱਸਿਆ ਕਿ ਟਰੈਫਿਕ ਇੰਚਾਰਜ ਟਾਂਡਾ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਟਰੈਫਿਕ ਪੁਲਸ ਸਰਕਾਰੀ ਹਸਪਤਾਲ ਚੌਂਕ ਟਾਂਡਾ ਵਿੱਚ ਅਤੇ ਜਾਜਾ ਬਾਈਪਾਸ ਲਗਾਤਾਰ ਟਰੈਫਿਕ ਕੰਟਰੋਲ ਵਿੱਚ ਤਾਇਨਾਤ ਰਹਿੰਦੀ ਹੈ ਪਰ ਵਾਹਨ ਚਾਲਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਦਾਰਾਪੁਰ ਫਾਟਕ ਬੰਦ ਰਹਿਣ ਕਾਰਨ ਇਹ ਸਮੱਸਿਆ ਉਤਪੰਨ ਹੋ ਰਹੀ ਹੈ, ਜਿਸ ਦਾ ਢੁੱਕਵਾਂ ਹੱਲ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ: CM ਨੂੰ ਸਿਰਫ਼ ਅੰਗੂਠਾ ਲਗਾਉਣ ਲਈ ਰੱਖਿਆ, ਸਰਕਾਰ ਤਾਂ ਚਲਾ ਰਹੇ ਦਿੱਲੀ ਵਾਲੇ: ਸੁਖਬੀਰ ਬਾਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
