ਕੇਂਦਰੀ ਜੇਲ ’ਚ ਪੱੁਤਰ ਨੂੰ ਕਪਡ਼ੇ ਦੇਣ ਦੇ ਬਹਾਨੇ ਦਿੱਤੀ ਹੈਰੋਇਨ
Saturday, Sep 29, 2018 - 03:08 AM (IST)

ਕਪੂਰਥਲਾ,(ਭੂਸ਼ਣ)- ਜੇਲ ’ਚ ਬੰਦ ਆਪਣੇ ਪੱੁਤਰ ਨੂੰ ਕੱਪਡ਼ੇ ਦੇਣ ਦੇ ਬਹਾਨੇ ਹੈਰੋਇਨ ਦੇਣ ਆਏ ਇਕ ਵਿਅਕਤੀ ਦੇ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ, ਜਦਕਿ ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਬੰਦ ਹਵਾਲਾਤੀ ਮਲਕੀਅਤ ਸਿੰਘ ਵਾਸੀ ਮੱਲੀਅਾਂ ਜ਼ਿਲਾ ਤਰਨਤਾਰਨ ਨੂੰ ਪੁਲਸ ਟੀਮ ਬੱਸ ਤੋਂ ਪੇਸ਼ੀ ਕਰਵਾਉਣ ਦੇ ਬਾਅਦ ਜਦੋਂ ਜੇਲ ਗੇਟ ਦੇ ਕੋਲ ਲੈ ਕੇ ਆਈ ਤਾਂ ਉਸ ਦੇ ਪਿਤਾ ਅਵਤਾਰ ਸਿੰਘ ਨੇ ਕੱਪਡ਼ੇ ਦੇਣ ਦੇ ਬਹਾਨੇ ਬੱਸ ’ਚ ਬੈਠੇ ਆਪਣੇ ਪੱੁਤਰ ਨੂੰ ਕਪਡ਼ਿਅਾਂ ਨਾਲ ਭਰਿਆ ਇਕ ਲਿਫਾਫਾ ਦਿੱਤਾ ਅਤੇ ਲਿਫਾਫਾ ਦੇਣ ਦੇ ਬਾਅਦ ਅਵਤਾਰ ਸਿੰਘ ਮੌਕੇ ਤੋਂ ਚਲਾ ਗਿਆ, ਜਦ ਸ਼ੱਕ ਪੈਣ ’ਤੇ ਹਵਾਲਾਤੀ ਮਲਕੀਅਤ ਸਿੰਘ ਦੀ ਜਾਂਚ ਕੀਤੀ ਤਾਂ ਲਿਫਾਫੇ ’ਚੋਂ ਸਾਢੇ 3 ਗਰਾਮ ਹੈਰੋਇਨ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਮੁਲਜ਼ਮ ਹਵਾਲਾਤੀ ਮਲਕੀਅਤ ਸਿੰਘ ਅਤੇ ਉਸ ਦੇ ਫਰਾਰ ਪਿਤਾ ਅਵਤਾਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਉਥੇ ਹੀ ਇਸ ਸਬੰਧ ਵਿਚ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਵਤਾਰ ਸਿੰਘ ਦੀ ਗ੍ਰਿਫਤਾਰੀ ਲਈ ਜਿਥੇ ਛਾਪਾਮਾਰੀ ਜਾਰੀ ਹੈ।
ਅਣਪਛਾਤੇ ਵਿਅਕਤੀ ਵੱਲੋਂ ਪੇਸ਼ੀ ਦੌਰਾਨ ਹਵਾਲਾਤੀ ਨੂੰ ਮੋਬਾਇਲ ਦੇਣ ਦੀ ਨਾਕਾਮ ਕੋਸ਼ਿਸ਼
ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਬੰਦ ਇਕ ਹਵਾਲਾਤੀ ਨੂੰ ਕਿਸੇ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਵਿਅਕਤੀ ਨੇ ਪੇਸ਼ੀ ਦੌਰਾਨ ਪੁਲਸ ਬੱਸ ਵਿਚ ਇਕ ਲਿਫਾਫਾ ਸੁੱਟ ਕੇ ਮੋਬਾਇਲ ਫੋਨ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ। ਥਾਣਾ ਕੋਤਵਾਲੀ ਪੁਲਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਲਦੀ ਹੀ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ ਵਿਚ ਬੰਦ ਮਨੀ ਨਾਮਕ ਹਵਾਲਾਤੀ ਨੂੰ ਪੁਲਸ ਟੀਮ ਪੇਸ਼ੀ ਕਰਵਾ ਕੇ ਵਾਪਸ ਬੱਸ ਵਿਚ ਕੇਂਦਰੀ ਜੇਲ ਲੈ ਕੇ ਜਾ ਰਹੀ ਸੀ, ਇਸ ਦੌਰਾਨ ਪੁਲਸ ਦੀ ਬੱਸ ਕਰਤਾਰਪੁਰ ਪਹੁੰਚੀ ਤਾਂ ਉਥੇ ਖੜ੍ਹੇ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ ਬੱਸ ਵਿਚ ਬੈਠੇ ਹਵਾਲਾਤੀ ਮਨੀ ਦੀ ਸੀਟ ’ਤੇ ਇਕ ਲਿਫਾਫਾ ਸੁੱਟ ਦਿੱਤਾ। ਜਿਸ ਨੂੰ ਪੁਲਸ ਨੇ ਜਦੋਂ ਕਬਜ਼ੇ ਵਿਚ ਲੈ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਮੋਬਾਇਲ ਬਰਾਮਦ ਹੋਇਆ। ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ।