ਗਰਮੀ ਨੇ ਵਧਾਏ ਬਿਜਲੀ ਦੇ ਫਾਲਟ : 4000 ਤੋਂ ਵੱਧ ਸ਼ਿਕਾਇਤਾਂ, 7-8 ਘੰਟੇ ਦੇ ਪਾਵਰਕੱਟ ਨਾਲ ਲੋਕ ਹਾਲੋ-ਬੇਹਾਲ

05/22/2024 12:49:15 PM

ਜਲੰਧਰ (ਪੁਨੀਤ)–ਵਧ ਰਹੀ ਗਰਮੀ ਕਾਰਨ ਪੈ ਰਹੇ ਬਿਜਲੀ ਦੇ ਫਾਲਟ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਬਿਜਲੀ ਦੀ ਵਰਤੋਂ ਵਧਣ ਕਾਰਨ ਟਰਾਂਸਫ਼ਾਰਮਰ ਓਵਰਲੋਡ ਹੋ ਰਹੇ ਹਨ, ਜਿਸ ਕਾਰਨ ਫਿਊਜ਼ ਉੱਡਣ ਅਤੇ ਹੋਰ ਫਾਲਟ ਪੈਣ ਦਾ ਕ੍ਰਮ ਬਹੁਤ ਵਧ ਰਿਹਾ ਹੈ। ਵਿਭਾਗ ਵੱਲੋਂ ਲੋਕਾਂ ਦੀਆਂ ਸਹੂਲਤਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਫਾਲਟ ਪੈਣ ਤੋਂ ਬਾਅਦ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਸਕੇ। ਦੂਜੇ ਪਾਸੇ ਮੰਗਲਵਾਰ ਬਿਜਲੀ ਦੇ ਫਾਲਟ ਸਬੰਧੀ 4000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਸ ਕਾਰਨ ਵੱਖ-ਵੱਖ ਇਲਾਕਿਆਂ ਵਿਚ 7-8 ਘੰਟੇ ਦਾ ਪਾਵਰਕੱਟ ਰਿਹਾ। ਇੰਨੀ ਗਰਮੀ ਵਿਚ ਲੰਮੇ ਪਾਵਰਕੱਟਾਂ ਨਾਲ ਜਨਤਾ ਹਾਲੋ-ਬੇਹਾਲ ਹੋ ਰਹੀ ਹੈ। ਵਧੇਰੇ ਲੋਕਾਂ ਦੀਆਂ ਸ਼ਿਕਾਇਤਾਂ ਹਨ ਕਿ ਵਿਭਾਗੀ ਕਰਮਚਾਰੀ ਸਮੇਂ ’ਤੇ ਰਿਪੇਅਰ ਕਰਨ ਨਹੀਂ ਪਹੁੰਚਦੇ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ।

ਕਈ ਇਲਾਕਿਆਂ ਵਿਚ ਤਾਰਾਂ ਸੜਨ ਕਾਰਨ ਰਿਪੇਅਰ ਦੇ ਕੰਮ ਵਿਚ ਕਈ ਘੰਟਿਆਂ ਦਾ ਵਾਧੂ ਸਮਾਂ ਲੱਗਾ, ਜਿਸ ਕਾਰਨ ਲੋਕਾਂ ਨੂੰ ਗਰਮੀ ਵਿਚ ਸਮਾਂ ਬਿਤਾਉਣ ’ਤੇ ਮਜਬੂਰ ਹੋਣਾ ਪਿਆ। ਬਸਤੀ ਦਾਨਿਸ਼ਮੰਦਾਂ ਸਮੇਤ ਨੇੜਲੇ ਇਲਾਕਿਆਂ ਵਿਚ ਜਨਤਾ ਦਾ ਗੁੱਸਾ ਰੋਜ਼ਾਨਾ ਵਧਦਾ ਜਾ ਰਿਹਾ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਵੱਡੇ ਧਰਨਾ-ਪ੍ਰਦਰਸ਼ਨ ਵਿਚ ਤਬਦੀਲ ਹੋ ਸਕਦਾ ਹੈ। ਇਸੇ ਤਰ੍ਹਾਂ ਨਾਲ ਵੱਖ-ਵੱਖ ਇਲਾਕਿਆਂ ਦੇ ਲੋਕਾਂ ਦਾ ਦੋਸ਼ ਹੈ ਕਿ ਬਿਜਲੀ ਘਰਾਂ ਵਿਚ ਕਰਮਚਾਰੀਆਂ ਦੀ ਗੈਰ-ਹਾਜ਼ਰੀ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੂਜੇ ਪਾਸੇ ਅਮਨ ਵਿਹਾਰ, ਸਲੇਮਪੁਰ ਰੋਡ, ਨਜ਼ਦੀਕ ਵੇਰਕਾ ਮਿਲਕ ਪਲਾਂਟ ਦੇ ਟਰਾਂਸਫਾਰਮਰ ਲਾਉਣ ਸਬੰਧੀ ਇਲਾਕਾ ਨਿਵਾਸੀਆਂ ਵਿਚ ਝਗੜਾ ਹੋ ਗਿਆ। ਇਸ ਬਾਰੇ ਥਾਣਾ ਨੰਬਰ 1 ਦੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਵੇਰ ਦੇ ਸਮੇਂ ਬਿਜਲੀ ਕਰਮਚਾਰੀ ਟਰਾਂਸਫ਼ਾਰਮਰ ਲਾਉਣ ਲਈ ਆਏ ਸਨ ਪਰ ਕੁਝ ਲੋਕਾਂ ਨੇ ਟਰਾਂਸਫ਼ਾਰਮਰ ਲਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਕਾਰਨ ਇਲਾਕਾ ਨਿਵਾਸੀਆਂ ਦਾ ਗੁੱਸਾ ਵਧ ਗਿਆ।

ਇਹ ਵੀ ਪੜ੍ਹੋ- ਜਲੰਧਰ 'ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ 'ਚ ਟਲਿਆ ਵੱਡਾ ਹਾਦਸਾ

ਲੋਕਾਂ ਨੇ ਕਿਹਾ ਕਿ ਇਲਾਕੇ ਵਿਚ ਲੋਡ ਦੀ ਸਮੱਸਿਆ ਕਾਰਨ ਬੁਰਾ ਹਾਲ ਹੈ ਪਰ ਕੁਝ ਲੋਕ ਟਰਾਂਸਫ਼ਾਰਮਰ ਨਹੀਂ ਲਾਉਣ ਦੇ ਰਹੇ। ਇਸੇ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਪੁਲਸ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਤਾਂ ਬਿਜਲੀ ਕਰਮਚਾਰੀ ਆਪਣਾ ਕੰਮ ਕਰ ਸਕਣ। ਦੱਸਿਆ ਜਾ ਰਿਹਾ ਹੈ ਕਿ ਥਾਣਾ ਨੰਬਰ 1 ਦੀ ਪੁਲਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਂਦੇ ਹੋਏ ਟਰਾਂਸਫਾਰਮਰ ਰਖਵਾਉਣ ਦਾ ਕੰਮ ਕਰਵਾਇਆ ਜਾਵੇਗਾ।

ਪਾਵਰਕਾਮ ਨੇ ਕੋਈ ਐਲਾਨਿਆ ਕੱਟ ਨਹੀਂ ਲਾਇਆ : ਸੋਂਧੀ
ਪਾਵਰਕਾਮ ਦੇ ਸੁਪਰਿੰਟੈਂਡੈਂਟ ਇੰਜੀ. ਸੁਰਿੰਦਰਪਾਲ ਸੋਂਧੀ ਨੇ ਕਿਹਾ ਕਿ ਪਾਵਰਕਾਮ ਵੱਲੋਂ ਕਿਸੇ ਵੀ ਇਲਾਕੇ ਵਿਚ ਐਲਾਨਿਆ ਕੱਟ ਨਹੀਂ ਲਾਇਆ ਜਾ ਰਿਹਾ। ਸਮੇਂ ’ਤੇ ਰਿਪੇਅਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਗਰਮੀ ਵਿਚ ਅਚਾਨਕ ਵਾਧਾ ਹੋਇਆ ਹੈ, ਜਿਸ ਕਾਰਨ ਖ਼ਪਤਕਾਰਾਂ ਨੂੰ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਸ਼ਰਮਨਾਕ! ਕੜਾਕੇ ਦੀ ਧੁੱਪ 'ਚ ਫੈਕਟਰੀ ਦੀ ਕੰਧ 'ਤੇ ਛੱਡ ਗਏ ਨਵਜੰਮੀ ਬੱਚੀ, ਹਾਲਤ ਵੇਖ ਹਰ ਕੋਈ ਹੋਇਆ ਹੈਰਾਨ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News