ਇਕ ਹੋਰ ਚਿੱਠੀ ਨਾਲ ਗਰਮਾਇਆ ਜਿਮਖਾਨਾ ਕਲੱਬ ਦਾ ਮਾਹੌਲ

12/31/2020 10:51:47 AM

ਜਲੰਧਰ (ਖੁਰਾਣਾ)–ਜਦੋਂ ਤੋਂ ਜਲੰਧਰ ਜਿਮਖਾਨਾ ਦੀ ਮੌਜੂਦਾ ਮੈਨੇਜਮੈਂਟ ਨੇ ਲਗਭਗ 8 ਕਰੋੜ ਰੁਪਏ ਦੀ ਲਾਗਤ ਵਾਲੇ ਅੰਡਰਗਰਾਊਂਡ ਪਾਰਕਿੰਗ ਪ੍ਰਾਜੈਕਟ ਨੂੰ ਪਾਸ ਅਤੇ ਅਲਾਟ ਕੀਤਾ ਹੈ ਉਦੋਂ ਤੋਂ ਹੀ ਭਾਰੀ ਸਰਦੀ ਦੇ ਬਾਵਜੂਦ ਕਲੱਬ ਦਾ ਮਾਹੌਲ ਗਰਮਾਇਆ ਹੋਇਆ ਹੈ। ਇਸ ਮਾਹੌਲ ਵਿਚ ਅੱਜ ਉਸ ਸਮੇਂ ਗਰਮੀ ਆਈ, ਜਦੋਂ ਕਲੱਬ ਦੇ 72 ਮੈਂਬਰਾਂ ਦੇ ਦਸਤਖਤਾਂ ਵਾਲੀ ਇਕ ਹੋਰ ਚਿੱਠੀ ਕਲੱਬ ਦੇ ਪ੍ਰਧਾਨ ਨੂੰ ਸੌਂਪੀ ਗਈ। ਇਸ ਚਿੱਠੀ ਨੂੰ ਕਲੱਬ ਦੇ ਪ੍ਰਧਾਨ ਡਾ. ਰਾਜਕਮਲ ਚੌਧਰੀ ਨੇ ਸਕੱਤਰ ਤਰੁਣ ਸਿੱਕਾ ਨੂੰ ਮਾਰਕ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਚਿੱਠੀ ਵਿਚ ਜਿੱਥੇ ਪਾਰਕਿੰਗ ਪ੍ਰਾਜੈਕਟ ’ਤੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ ਅਤੇ ਇਸ ਦੀ ਲਾਗਤ ਨੂੰ ਜ਼ਿਆਦਾ ਦੱਸਿਆ ਗਿਆ ਹੈ, ਉਥੇ ਹੀ ਕਲੱਬ ਵਿਚ ਮੌਜੂਦਾ ਟੀਮ ਵੱਲੋਂ ਕੀਤੇ ਗਏ ਰੈਨੋਵੇਸ਼ਨ ਦੇ ਕਈ ਕੰਮਾਂ ਨੂੰ ਫਜ਼ੂਲ ਖਰਚੀ ਤੱਕ ਦੱਸਿਆ ਗਿਆ ਹੈ ਅਤੇ ਉਨ੍ਹਾਂ ’ਤੇ ਕਈ ਦੋਸ਼ ਲਾਏ ਗਏ ਹਨ। ਇਸ ਪੱਤਰ ਵਿਚ ਪਾਰਕਿੰਗ ਪ੍ਰਾਜੈਕਟ ਦੀ ਈ-ਟੈਂਡਰਿੰਗ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।

ਬੈਲੇਂਸ ਸ਼ੀਟ ਪਾਸ ਕਰਨ ਸਬੰਧੀ ਹੋਈ ਐਗਜ਼ੀਕਿਊਟਿਵ ਦੀ ਬੈਠਕ
ਜਿਮਖਾਨਾ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਇਕ ਬੈਠਕ ਅੱਜ ਦੇਰ ਸ਼ਾਮ ਪ੍ਰਧਾਨ ਡਾ. ਰਾਜਕਮਲ ਚੌਧਰੀ ਦੀ ਪ੍ਰਧਾਨਗੀ ਵਿਚ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਕਾਰਜਕਾਰਨੀ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ। ਬੈਠਕ ਦੌਰਾਨ ਪਿਛਲੇ ਵਿੱਤੀ ਸਾਲ ਦੀ ਬੈਲੇਂਸ ਸ਼ੀਟ ਨੂੰ ਪਾਸ ਕੀਤਾ ਗਿਆ ਅਤੇ ਬੈਲੇਂਸ ਸ਼ੀਟ ਨੂੰ ਲੈ ਕੇ ਕੁਝ ਮੁੱਦਿਆਂ ’ਤੇ ਚਰਚਾ ਕੀਤੀ ਗਈ।


shivani attri

Content Editor

Related News