ਗੋਪਾਲ ਨਗਰ ਗੋਲੀ ਕਾਂਡ 'ਚ ਪੁਲਸ ਨੇ ਪੰਚਮ ਦੇ ਕਰੀਬੀ ਸੁਭਾਨਾ ਨੂੰ ਚੁੱਕਿਆ, ਸਾਹਿਲ ਕੇਲਾ ਵੀ ਗ੍ਰਿਫ਼ਤਾਰ

04/21/2022 4:08:20 PM

ਜਲੰਧਰ (ਵਰੁਣ) : ਗੋਪਾਲ ਨਗਰ ਗੋਲੀ ਕਾਂਡ 'ਚ ਸੀ. ਆਈ. ਏ. ਸਟਾਫ਼ ਨੇ ਪੰਚਮ ਦੇ ਕਰੀਬੀ ਸੁਭਾਨਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਵੀਰਵਾਰ ਨੂੰ ਸੀ. ਆਈ. ਏ. ਸਟਾਫ਼ ਨੇ ਉਸ ਨੂੰ ਘਰ ਦੇ ਨੇੜਿਓਂ ਚੁੱਕਿਆ। ਉਥੇ ਹੀ ਇਸੇ ਮਾਮਲੇ 'ਚ ਨਾਮਜ਼ਦ ਸਾਹਿਲ ਉਰਫ਼ ਕੇਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਹਿਲ ਨੂੰ ਐੱਸ. ਓ. ਯੂ. ਨੇ ਗ੍ਰਿਫ਼ਤਾਰ ਕੀਤਾ। ਸੁਭਾਨਾ ਦੇ ਖ਼ਿਲਾਫ਼ ਪੁਲਸ ਨੇ ਕੇਸ ਦਰਜ ਨਹੀਂ ਕੀਤਾ ਪਰ ਪੰਚਮ ਦਾ ਕਰੀਬੀ ਹੋਣ ਕਾਰਨ ਅਤੇ ਪੰਚਮ ਦਾ ਲੋਕੇਸ਼ਨ ਜਾਣਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਟਲੀ ਭੇਜਣ ਦੇ ਨਾਂ 'ਤੇ ਟੈਕਸੀ ਡਰਾਈਵਰ ਤੋਂ 4 ਲੱਖ ਰੁਪਏ ਲੈ ਕੇ ਮੁੱਕਰੇ ਮਾਂ-ਬੇਟੇ 'ਤੇ ਕੇਸ ਦਰਜ

ਦੂਜੇ ਪਾਸੇ ਸੁਭਾਨਾ ਦੇ ਪਰਿਵਾਰ ਨੇ ਗੋਲੀ ਕਾਂਡ ਵਾਲੇ ਦਿਨ ਦੀ ਸੀ. ਸੀ. ਟੀ. ਵੀ. ਫੁਟੇਜ ਮੀਡੀਆ 'ਚ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਜਦੋਂ ਗੋਲੀ ਚੱਲੀ, ਉਦੋਂ ਸੁਭਾਨਾ ਘਰ ਵਿਚ ਹੀ ਸੀ। ਦੱਸ ਦੇਈਏ ਕਿ ਗੋਪਾਲ ਨਗਰ 'ਚ ਪੰਚਮ ਗੈਂਗ ਨੇ ਅਕਾਲੀ ਆਗੂ ਸੁਭਾਸ਼ ਸੌਂਧੀ ਦੇ ਬੇਟੇ ਹਿਮਾਂਸ਼ੂ ਨੂੰ ਰੋਕ ਕੇ ਉਸ 'ਤੇ ਹਮਲਾ ਕਰ ਦਿੱਤਾ ਸੀ, ਜਦੋਂ ਹਿਮਾਂਸ਼ੂ ਭੱਜਿਆ ਤਾਂ ਪਿੰਪੂ ਨਾਂ ਦੇ ਮੁਲਜ਼ਮ ਨੇ ਗੋਲੀਆਂ ਚਲਾ ਦਿੱਤੀਆਂ ਸਨ। ਗੋਲੀ ਹਿਮਾਂਸ਼ੂ ਨੂੰ ਨਹੀਂ ਲੱਗੀ ਸਗੋਂ ਇਕ ਰਾਹਗੀਰ ਦੇ ਪੱਟ 'ਚ ਲੱਗੀ। ਥਾਣਾ 2 'ਚ ਹਿਮਾਂਸ਼ੂ ਦੇ ਬਿਆਨਾਂ 'ਤੇ ਪੰਚਮ, ਪੰਪੂ, ਮਿਰਜ਼ਾ, ਸਾਹਿਲ ਉਰਫ਼ ਕੇਲਾ, ਸੇਠੀ ਤੇ ਕੁਝ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਰਾਜੋਆਣਾ ਦੀ ਰਿਹਾਈ ਦਾ ਵਿਰੋਧ ਕਰਨ ਵਾਲੇ ਰਵਨੀਤ ਬਿੱਟੂ ਦੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਨਿਖੇਧੀ


Anuradha

Content Editor

Related News