ਪੁਲਸ ਵੱਲੋਂ ਗਸ਼ਤ ਦੌਰਾਨ 1018 ਨਸ਼ੀਲੀਆਂ ਗੋਲ਼ੀਆਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

Saturday, Mar 30, 2024 - 04:59 PM (IST)

ਪੁਲਸ ਵੱਲੋਂ ਗਸ਼ਤ ਦੌਰਾਨ 1018 ਨਸ਼ੀਲੀਆਂ ਗੋਲ਼ੀਆਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

ਮੱਲੀਆਂ ਕਲਾਂ (ਟੁੱਟ)- ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਂਕੀ ਪਿੰਡ ਉੱਗੀ ਦੀ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਤੇਜ਼ ਕਰਦਿਆਂ ਦੋ ਨੌਜਵਾਨਾਂ ਨੂੰ 118 ਨਸ਼ੀਲੀਆਂ ਗੋਲ਼ੀਆਂ ਸਮੇਤ ਕਾਬੂ ਕਰ ਲਿਆ। ਚੌਂਕੀ ਦੇ ਇੰਚਾਰਜ ਐੱਸ. ਆਈ. ਬਲਵੀਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਉੱਗੀ ਤੋਂ ਪਿੰਡ ਰਹੀਮਪੁਰ ਦੇ ਗੇਟ ਵਿੱਚ ਦੀ ਪਿੰਡ ਰਹੀਮਪੁਰ ਨੂੰ ਲੰਘ ਰਹੀ ਸੀ ਰਸਤੇ ਵਿੱਚ ਦੋ ਨੌਜਵਾਨ ਪੈਦਲ ਆਉਂਦੇ ਵਿਖਾਈ ਦਿੱਤੇ।

ਉਕਤ ਨੌਜਵਾਨਾਂ ਨੇ ਪੁਲਸ ਪਾਰਟੀ ਵੇਖ ਅਪਣੇ ਹੱਥ ਵਿੱਚ ਫੜਿਆ ਲਿਫ਼ਾਫ਼ਾ ਖੇਤਾਂ ਵੱਲ ਸੁੱਟ ਦਿੱਤਾ। ਪੁਲਸ ਨੇ ਮੌਕਾ ਵੇਖਦਿਆਂ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ। ਸੋਨੀ ਉਰਫ਼ ਕਾਮਾ ਪੁੱਤਰ ਸਰਬਨ ਸਿੰਘ ਵਾਸੀ ਪਿੰਡ ਭੰਡਾਲ ਸਦਰ ਥਾਣਾ ਕਪੂਰਥਲਾ ਪਾਸੋ 507 ਨਸ਼ੀਲੀਆ ਗੋਲੀਆ ਅਤੇ ਦੂਸਰਾ ਨੌਜਵਾਨ ਜਗਤਾਰ ਸਿੰਘ ਉਰਫ਼ ਜੱਗੀ ਪੁੱਤਰ ਵਿਸਾਖੀ ਸਿੰਘ ਵਾਸੀ ਪਿੰਡ ਵਾਰਿਆਹਾ ਦੋਨਾ ਸਦਰ ਥਾਣਾ ਕਪੂਰਥਲਾ ਪਾਸੋ 511 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ। ਦੋਵੇਂ ਨੌਜਵਾਨ ਉਕਤ ਪਤੇ ਦੇ ਰਹਿਣ ਵਾਲੇ ਹਨ। ਨਕੋਦਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਅਗਲੇਰੀ ਪੁੱਛਗਿੱਛ ਵਾਸਤੇ ਰਿਮਾਂਡ ਲਿਆ ਗਿਆ ਹੈ।

ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੁਰੱਖਿਆ 'ਚ ਕੀਤੀ ਕਟੌਤੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News