ਜਨਮਦਿਨ ਦਾ ਜਸ਼ਨ ਮਨਾ ਰਿਹਾ ਬਦਮਾਸ਼ ਸਾਥੀਆਂ ਸਮੇਤ ਪੁੱਜਾ ਸਲਾਖਾਂ ਪਿੱਛੇ (ਤਸਵੀਰਾਂ)
Saturday, Sep 21, 2019 - 06:22 PM (IST)

ਜਲੰਧਰ (ਸੋਨੂੰ)— ਜਲੰਧਰ ਪੁਲਸ ਨੇ ਬਦਮਾਸ਼ ਦਿਨੇਸ਼ ਘੋਨਾ ਨੂੰ ਸਾਥੀਆਂ ਸਮੇਤ ਅਲਾਵਲਪੁਰ ਤੋਂ ਗ੍ਰਿ੍ਰਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਬਦਮਾਸ਼ ਘੋਨਾ ਦਾ ਜਨਮਦਿਨ ਸੀ। ਉਸ ਦੇ ਸਾਥੀਆਂ ਨੇ ਪਠਾਨਕੋਟ ਚੌਕ ਦੇ ਕੋਲ ਇਕ ਫਾਰਮ ਹਾਊਸ 'ਚ ਪਾਰਟੀ ਰੱਖੀ ਸੀ, ਜਿੱਥੇ ਸ਼ਰਾਬ ਤਸਕਰੀ ਤੋਂ ਲੈ ਕੇ ਹਥਿਆਰਾਂ ਨਾਲ ਜੁੜੇ ਕਈ ਨਾਮੀ ਬਦਮਾਸ਼ ਸ਼ਾਮਲ ਹੋਏ। ਦੇਰ ਰਾਤ ਤੱਕ ਚੱਲੀ ਡੀ. ਜੇ. ਪਾਰਟੀ 'ਚ ਪਹੁੰਚੇ ਬਦਮਾਸ਼ਾਂ ਨੇ ਜਮ ਕੇ ਹਵਾਈ ਫਾਇਰ ਵੀ ਕੀਤੇ। ਫਾਇਰਿੰਗ ਦੀ ਸੂਚਨਾ ਮਿਲਦੇ ਹੀ ਐਕਸ਼ਨ 'ਚ ਆਈ ਪੁਲਸ ਨੇ ਦੋਸ਼ੀ ਬਦਮਾਸ਼ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਉਕਤ ਮੁਲਜ਼ਮ ਪਿਸਤੌਲ ਦੇ ਬਲ 'ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਅਦਾਲਤ ਨੇ ਦਿਨੇਸ਼ ਘੋਨਾ ਨੂੰ ਕੀਤਾ ਹੈਭਗੋੜਾ ਐਲਾਨ
ਬਦਮਾਸ਼ ਦਿਨੇਸ਼ ਘੋਨਾ ਅਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਆਦਮਪੁਰ 'ਚ ਮਨਦੀਪ ਸਿੰਘ 2 ਅਪ੍ਰੈਲ 2013 ਨੂੰ ਇਰਾਦਾ ਕਤਲ ਧਾਰਾ 307 ਅਤੇ ਆਰਮਸ ਐਕਟ ਦੇ ਤਹਿਤ ਕੇਸ ਦਰਜ ਕਰਵਾਇਆ ਸੀ। ਮਨਦੀਪ ਦਾ ਦੋਸ਼ ਸੀ ਕਿ ਉਹ ਆਪਣੀ ਕਾਰ 'ਚ ਜਲੰਧਰ ਤੋਂ ਆ ਰਿਹਾ ਸੀ। ਪਿੰਡ ਸਿਕੰਦਰਪੁਰ ਦੇ ਇੱਛਾਧਾਰੀ ਸ਼ਿਵ ਮੰਦਿਰ ਦੇ ਕੋਲ ਸਕਾਰਪੀਓ ਗੱਡੀ 'ਚ ਬੈਠੇ ਦਿਨੇਸ਼ ਘੋਨਾ ਅਤੇ ਪ੍ਰਦੀਪ ਦੀਪੂ ਨੇ ਸਾਥੀਆਂ ਸਮੇਤ ਉਸ ਦਾ ਪਿੱਛਾ ਕੀਤਾ ਅਤੇ ਗਾਲਾ ਕੱਢੀਆਂ।
ਜਦੋਂ ਉਸ ਨੇ ਗੱਡੀ ਭਜਾਈ ਤਾਂ ਮੁਲਜ਼ਮਾਂ ਨੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰ ਦਿੱਤੀ। ਉਦੋਂ ਉਸ ਨੇ ਅਲਾਵਲਪੁਰ ਬਸ ਸਟੈਂਡ 'ਚ ਜਾ ਕੇ ਬਸ ਸਟੈਂਡ 'ਚ ਜਾ ਕੇ ਜਾਨ ਬਚਾਈ। ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ, ਜਿਸ 'ਚ ਅਦਾਲਤ ਨੇ ਉਸ ਨੂੰ 30 ਅਗਸਤ 2016 ਨੂੰ ਭਗੌੜਾ ਕਰਾਰ ਦਿੱਤਾ ਸੀ।