ਵਿਦੇਸ਼ ਭੇਜਣ ਦੇ ਨਾਂ ’ਤੇ ਕੀਤੀ 3.25 ਲੱਖ ਦੀ ਠੱਗੀ, 2 ਏਜੰਟਾਂ ਖ਼ਿਲਾਫ਼ ਮਾਮਲਾ ਦਰਜ

01/22/2021 4:25:09 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)-ਸਟੱਡੀ ਵੀਜੇ ਉਤੇ ਸਾਈਪ੍ਰਸ ਭੇਜਣ ਦਾ ਝਾਂਸਾ ਦੇ ਕੇ ਧੋਖਾਦੇਹੀ ਕਰਨ ਦੇ ਦੋਸ਼ ਹੇਠ ਭੈਣ-ਭਰਾ 2 ਫਰਜੀ ਏਜੰਟਾਂ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਨਰੇਸ਼ ਬਾਲਾ ਪਤਨੀ ਸੁਲਖਣ ਸਿੰਘ ਵਾਸੀ ਦਿਲਾਵਰਪੁਰ ਥਾਣਾ ਰਾਹੋਂ ਨੇ ਦੱਸਿਆ ਕਿ ਉਸ ਨੇ ਬਲਜੀਤ ਕੌਰ ਪੁਤੱਰੀ ਚਰਨਜੀਤ ਸਿੰਘ ਅਤੇ ਉਸ ਦੇ ਭਰਾ ਸੁਖਦੀਪ ਸਿੰਘ ਦੇ ਨਾਲ ਸਟੈਡੀ ਵੀਜੇ ’ਤੇ ਸਾਈਪ੍ਰਸ ਜਾਣ ਦਾ ਸੌਦਾ 3.65 ਹਜ਼ਾਰ ਰੁਪਏ ’ਚ ਕੀਤਾ ਸੀ, ਜਿੱਥੇ ਉਸ ਨੂੰ ਯੂ.ਕੇ. ਭੇਜਿਆ ਜਾਣਾ ਸੀ।ਉਸ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਉਸ ਨੂੰ 1 ਅਕਤੂਬਰ 2019 ਨੂੰ ਸਾਈਪ੍ਰਸ ਪਹੁੰਚਾ ਦਿੱਤਾ। 

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ

ਏਅਰਪੋਰਟ ਪਹੁੰਚਣ ’ਤੇ ਉਕਤ ਬਲਜੀਤ ਕੌਰ ਨੇ ਉਸ ਦਾ ਪਾਸਪੋਰਟ ਅਤੇ 1500 ਯੂਰੋ ਉਸ ਤੋਂ ਲੈ ਲਏ। ਇਸ ਤੋਂ ਬਾਅਦ ਉਸ ਨੂੰ ਇਕ ਵੱਖਰੇ ਕਮਰੇ ’ਚ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਵੱਲੋਂ ਆਪਣੇ ਕਾਲਜ ਸਬੰਧੀ ਜਾਣਕਾਰੀ ਮੰਗਣ ’ਤੇ ਉਸ ਨੂੰ ਟਾਲ ਮਟੋਲ ਕਰਦੀ ਰਹੀ। ਉਸ ਨੇ ਦੱਸਿਆ ਕਿ ਉਕਤ ਬਲਜੀਤ ਕੌਰ ਨੇ ਇਕ ਲੜਕਾ ਭੇਜ ਕੇ ਉਸ ਕੋਲੋ 400 ਯੂਰੋ ਹੋਰ ਲੈ ਕੇ ਉਸ ਦੀ ਰਜਿਸਟ੍ਰੇਸ਼ਨ ਕਾਲਜ ’ਚ ਕਰਵਾ ਦਿੱਤੀ। ਉਸ ਨੇ ਦੱਸਿਆ ਕਿ ਉਸ ਨੂੰ ਕਰਾਰ ਤਹਿਤ ਕੰਮ ’ਤੇ ਵੀ ਨਹੀਂ ਲਗਾਇਆ ਗਿਆ, ਜਿਸ ਦੇ ਚੱਲਦੇ ਉਹ 11 ਮਹੀਨਿਆਂ ਤੱਕ ਸਾਈਪ੍ਰਸ ’ਚ ਧੱਕੇ ਖਾਣ ਨੂੰ ਮਜਬੂਰ ਹੋ ਕੇ ਵਾਪਸ ਇੰਡੀਆ ਆ ਗਈ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਤਿਆਰ ਹੋ ਰਹੇ ਨੇ ਝੰਡੇ

ਉਸ ਨੇ ਦੱਸਿਆ ਕਿ ਏਜੰਟ ਉਸ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਰਹੇ ਹਨ। ਉਸ ਨੂੰ ਸਿਰਫ਼ 40 ਹਜ਼ਾਰ ਰੁਪਏ ਵਾਪਸ ਕੀਤੇ ਗਏ ਹਨ ਜਦਕਿ ਬਾਕੀ ਪੈਸੇ ਮੋੜਨ ਤੋਂ ਆਨਾਕਾਨੀ ਕਰ ਰਹੇ ਹਨ। 
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟਾਂ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਬਿਨਾਂ ਰਜਿਸਟਰਡ ਏਜੰਟ ਦੇ ਤੌਰ ’ਤੇ ਕੰਮ ਕਰਦੇ ਹੋਏ 3.25 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਸੁਖਦੀਪ ਸਿੰਘ ਅਤੇ ਬਲਜੀਤ ਕੌਰ ਖ਼ਿਲਾਫ਼ ਧਾਰਾ 420, ਸੈਕਸ਼ਨ 13 ਆਫ਼ ਦੀ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :  ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ


shivani attri

Content Editor

Related News