ਅਮਰੀਕਾ ਭੇਜਣ ਦੇ ਨਾਂ ''ਤੇ ਜਾਅਲੀ ਵੀਜ਼ਾ ਲਵਾ ਕੇ ਮਾਰੀ 41 ਲੱਖ ਤੋਂ ਵਧੇਰੇ ਦੀ ਠੱਗੀ

Saturday, Sep 11, 2021 - 05:32 PM (IST)

ਅਮਰੀਕਾ ਭੇਜਣ ਦੇ ਨਾਂ ''ਤੇ ਜਾਅਲੀ ਵੀਜ਼ਾ ਲਵਾ ਕੇ ਮਾਰੀ 41 ਲੱਖ ਤੋਂ ਵਧੇਰੇ ਦੀ ਠੱਗੀ

ਮਾਹਿਲਪੁਰ (ਅਗਨੀਹੋਤਰੀ)- ਜਾਅਲੀ ਵੀਜ਼ਾ ਲਵਾ ਕੇ 41 ਲੱਖ ਤੋਂ ਵਧੇਰੇ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਇਕ ਅਜਿਹੇ ਵਿਅਕਤੀ ਵਿਰੁੱਧ ਕਾਨੂੰਨ ਦੀ ਧਾਰਾ 420 ਅਤੇ 13 ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ, ਜਿਸ ਨੇ ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਲਾਰਾ ਲਾ ਕੇ 41 ਲੱਖ 42 ਹਜ਼ਾਰ 893 ਰੁਪਏ ਦੀ ਰਕਮ ਠੱਗ ਲਈ। 

ਇਹ ਵੀ ਪੜ੍ਹੋ:  ਜਲੰਧਰ ’ਚ ਵੱਡੀ ਵਾਰਦਾਤ, ਨੌਜਵਾਨ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼

ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਜਸਵੰਤ ਸਿੰਘ ਵਾਸੀ ਮਾਹਿਲਪੁਰ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਮੁੰਡਾ ਹਰਪਾਲ ਸਿੰਘ ਜੋ ਆਪਣੀ ਮਾਸੀ ਦੇ ਘਰ ਸੈਲਾ ਥ਼ੁਰਦ ਵਿਖੇ ਰਹਿੰਦਾ ਹੈ ਅਤੇ ਮਾਹਿਲਪੁਰ ਵਿਖੇ ਸਲੂਨ ਚਲਾਉਂਦਾ ਹੈ, ਦੇ ਕੋਲ ਅਕਸਰ ਹਰਦੀਪ ਬੰਗਾ ਪੁੱਤਰ ਸਤਪਾਲ ਬੰਗਾ ਵਾਸੀ ਨੈਸ਼ਨਲ ਫਰਟੀਲਾਈਜ਼ਰ ਕਾਲੋਨੀ ਬਠਿੰਡਾ ਵਿਖੇ ਵਾਲ ਕਟਵਾਉਣ ਲਈ ਆਉਂਦਾ ਸੀ। ਮੁਲਜ਼ਮ ਹਰਦੀਪ ਬੰਗਾ ਨੇ ਦੱਸਿਆ ਸੀ ਕਿ ਉਹ ਟਰੈਵਲ ਏਜੰਟ ਹੈ ਅਤੇ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਮੁਲਜ਼ਮ ਨੇ ਉਸ ਦੇ ਪੁੱਤਰ ਨੂੰ ਗੱਲਾਂ ਵਿਚ ਲੈ ਕੇ ਅਮਰੀਕਾ ਭੇਜਣ ਲਈ 45 ਲੱਖ ਵਿਚ ਸੌਦਾ ਕਰ ਲਿਆ ਅਤੇ ਬੇਟੇ ਦੇ ਪਾਸਪੋਰਟ 'ਤੇ ਹੋਰ ਕਾਗਜ਼ ਲੈ ਲਏ।

ਉਸ ਨੇ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਭੇਜਣ ਤੋਂ ਬਾਅਦ ਸਾਰੇ ਪੈਸੇ ਲਵੇਗਾ। ਹਰਦੀਪ ਬੰਗਾ ਨੇ ਵੱਖ-ਵੱਖ ਦੇਸ਼ਾਂ ਵਿਚ ਘੁਮਾਉਣ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ ਦਾ ਜਾਅਲੀ ਵੀਜ਼ਾ ਲਾ ਕੇ ਪਾਸਪੋਰਟ ਦੇ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਕਿਹਾ ਕਿ ਗੱਲ ਅਮਰੀਕਾ ਦੀ ਹੋਈ ਸੀ ਤਾਂ ਉਸ ਨੇ ਕਿਹਾ ਕਿ ਅਮਰੀਕਾ ਜਾਣ ਤੋਂ ਪਹਿਲਾਂ ਕੈਨੇਡਾ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਵੀ ਜਾਅਲੀ ਨਿਕਲਿਆ। ਜਦੋਂ ਉਨ੍ਹਾਂ ਪੁੱਛਿਆ ਤਾਂ ਹਰਦੀਪ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਿਆ। ਮਾਹਿਲਪੁਰ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਫਰੈਂਡਜ਼ ਕਾਲੋਨੀ ਦੇ ਬਹੁ-ਚਰਚਿਤ ਰਾਣਾ ਜੋੜੇ ਦੇ ਖ਼ੁਦਕੁਸ਼ੀ ਕੇਸ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News