ਕੈਨੇਡਾ ਭੇਜਣ ਦੇ ਨਾਂ ''ਤੇ ਗੁਰਸਿੱਖ ਪਰਿਵਾਰ ਨਾਲ ਕੀਤੀ 25 ਲੱਖ ਦੀ ਠੱਗੀ

10/09/2019 6:50:22 PM

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ)— ਪਿੰਡ ਬਿੱਲਪੁਰ ਥਾਣਾ ਨੂਰਪੁਰ ਬੇਦੀ ਦੇ ਇਕ ਗੁਰਸਿੱਖ ਪਰਿਵਾਰ ਦੀ ਧੀ ਕੋਲੋਂ ਕੈਨੇਡਾ ਭੇਜਣ ਦੇ ਨਾਮ 'ਤੇ 25 ਲੱਖ ਰੁਪਏ ਦੀ ਕਥਿਤ ਤੌਰ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣਾ ਸਭ ਕੁਝ ਵੇਚ ਵੱਟ ਕੇ ਆਪਣੀ ਧੀ ਨੂੰ ਕੈਨੇਡਾ ਭੇਜਣ ਦੀ ਲਾਲਸਾ ਰੱਖਣ ਵਾਲੇ ਗੁਰਸਿਖ ਮਾਪਿਆਂ ਵੱਲੋਂ ਪੰਜਾਬ ਪੁਲਸ ਅਤੇ ਸੂਬਾ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। 

ਪੀੜਤ ਲੜਕੀ ਦੇ ਮਾਪਿਆਂ ਅਨੁਸਾਰ ਉਨ੍ਹਾਂ ਦੀ ਧੀ ਨੇ ਆਪਣੀ ਸਹੇਲੀ ਦੇ ਕਹਿਣ 'ਤੇ ਅੰਮ੍ਰਿਤਸਰ ਤੋਂ ਆਈਲੈਟਸ ਦਾ ਇਮਤਿਹਾਨ ਦਿੱਤਾ ਅਤੇ ਉੱਥੇ ਜਾ ਕੇ ਕੋਚਿੰਗ ਵੀ ਲਈ ਸੀ। ਜਿਸ ਦੌਰਾਨ ਉਨ੍ਹਾਂ ਦੇ ਸੰਪਰਕ 'ਚ ਪੀਅਰਸਨ ਕੰਸਲਟੈਂਸੀ ਰਣਜੀਤ ਐਵੀਨਿਊ ਦੇ ਸਚਿਨ ਸ਼ਰਮਾ ਆ ਗਏ, ਜਿਸ ਨੇ ਉਨ੍ਹਾਂ ਦੀ ਭੋਲੀ ਭਾਲੀ ਧੀ ਨੂੰ ਕੈਨੇਡਾ ਭੇਜਣ ਦੇ ਵਾਸਤੇ ਪੈਸਿਆਂ ਦੀ ਮੰਗ ਕੀਤੀ। ਇਹ ਗੱਲ ਉਸ ਨੇ ਆਪਣੇ ਮਾਪਿਆਂ ਦੇ ਧਿਆਨ 'ਚ ਲਿਆਂਦੀ ।ਆਪਣੀ ਇਕਲੌਤੀ ਧੀ ਦੀ ਇੱਛਾ ਪੂਰੀ ਕਰਨ ਲਈ ਲੜਕੀ ਦੇ ਪਿਤਾ ਦੇ ਅਨੁਸਾਰ ਉਕਤ ਏਜੰਟ ਉਨ੍ਹਾਂ ਕੋਲ ਰੂਪਨਗਰ ਦੇ ਰਣਜੀਤ ਬਾਗ 'ਚ ਪਹਿਲੀ ਵਾਰ ਮਿਲਣ ਲਈ ਆਇਆ ਅਤੇ ਡੇਢ ਲੱਖ ਰੁਪਿਆ ਲੈ ਗਿਆ। ਇਸ ਤੋਂ ਬਾਅਦ ਏਜੰਟ ਨੇ ਦੋਬਾਰਾ ਅੰਮ੍ਰਿਤਸਰ ਵਿਖੇ ਕਾਗਜ਼ ਅਤੇ ਹੋਰ ਪੈਸੇ ਲੈ ਕੇ ਆਉਣ ਲਈ ਕਹਿ ਗਿਆ ਜਿਸ ਤੋਂ ਬਾਅਦ ਉਹ ਰਣਜੀਤ ਐਵੀਨਿਊ ਵਿਖੇ ਜਾ ਕੇ ਸਾਢੇ ਤਿੰਨ ਲੱਖ ਰੁਪਏ ਦੇ ਕੇ ਆਏ।

PunjabKesari

ਇਸ ਉਪਰੰਤ ਉਨ੍ਹਾਂ ਹੌਲੀ-ਹੌਲੀ ਕਰਕੇ ਉਕਤ ਏਜੰਟ ਦੇ ਖਾਤੇ 'ਚ ਵੀ ਲੱਖ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ ਵੀ ਕੀਤੀ ਪਰ ਉਨ੍ਹਾਂ ਦੀ ਧੀ ਨੂੰ ਕੈਨੇਡਾ ਭੇਜਣਾ ਤਾਂ ਦੂਰ ਦੀ ਗੱਲ ਹੈ ਹਰ ਰੋਜ਼ ਲਾਰੇ ਲਗਾ ਕੇ ਨਿੱਤ ਨਵੀਆਂ ਗੱਲਾਂ ਦੇ ਝਾਂਸੇ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਏਜੰਟ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਪਰਿਵਾਰ ਵੱਲੋਂ ਇਸ ਤੋਂ ਬਾਅਦ ਇਹ ਮਾਮਲਾ  ਜ਼ਿਲਾ ਪੁਲਸ ਮੁਖੀ ਦੇ ਧਿਆਨ 'ਚ ਲਿਆਂਦਾ ਗਿਆ। 

ਪੀੜਤ ਲੜਕੀ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਮੈਂ ਆਪਣੇ ਪਰਿਵਾਰ ਨੂੰ ਉਕਤ ਪੈਸੇ ਉਸ ਏਜੰਟ ਨੂੰ ਦੇਣ ਲਈ ਰਾਜ਼ੀ ਕੀਤਾ ਅਤੇ ਉਨ੍ਹਾਂ ਹੌਲੀ-ਹੌਲੀ ਕਰਕੇ ਆਪਣਾ ਸਭ ਕੁਝ ਵੇਚ ਵੱਟ ਕੇ ਮੈਨੂੰ ਕੈਨੇਡਾ ਭੇਜਣ ਵਾਸਤੇ ਇਹ ਪੈਸੇ ਇਕੱਠੇ ਕੀਤੇ ਅਤੇ ਉਸ ਏਜੰਟ ਨੂੰ ਦਿੱਤਾ ਸਨ। ਉਸ ਨੇ ਦੱਸਿਆ ਕਿ ਜਦੋਂ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਉਕਤ ਏਜੰਟ ਫੋਨ ਕਰਕੇ ਕਹਿਣ ਲੱਗਾ ਅੰਕਲ ਦੀ ਅਸੀਂ ਤੁਹਾਨੂੰ ਪੈਸੇ ਦੇ ਦੇਣਾ ਸੀ ਤੁਸੀਂ ਪਰਚਾ ਦਰਜ ਕਿਉਂ ਕਰਵਾ ਰਹੇ ਹੋ। 

ਇਸ ਤੋਂ ਬਾਅਦ ਉਹ ਇਕ ਦਿਨ ਰੋਪੜ ਆ ਕੇ ਕਹਿ ਕੇ ਗਿਆ ਕਿ ਸੋਮਵਾਰ ਨੂੰ ਉਹ ਕੁਝ ਪੈਸੇ ਦੇਵੇਗਾ ਜਦਕਿ ਬਾਅਦ 'ਚ ਬਾਕੀ ਦੀ ਰਕਮ ਖਾਤੇ 'ਚ ਟਰਾਂਸਫਰ ਕਰ ਦੇਵੇਗਾ ਪਰ ਹੁਣ ਤੱਕ ਉਸ ਨੇ ਕੋਈ ਧੇਲਾ ਵੀ ਨਹੀਂ ਮੋੜਿਆ ਹੈ। ਲੜਕੀ ਦੇ ਪਿਤਾ ਨੇ ਪੰਜਾਬ ਪੁਲਸ ਤੋਂ ਗੁਹਾਰ ਲਗਾਈ ਹੈ ਕਿ ਉਕਤ ਏਜੰਟ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਿਸੇ ਹੋਰ ਦੇ ਬੱਚੇ ਅਤੇ ਮਾਪੇ ਇਸ ਤਰ੍ਹਾਂ ਠੱਗੀ ਦੇ ਸ਼ਿਕਾਰ ਨਾ ਹੋ ਸਕਣ।


shivani attri

Content Editor

Related News