ਸਾਵਧਾਨ: ਜਲੰਧਰ ''ਚ ਸ਼ੇਅਰ ਮਾਰਕਿਟ ਟ੍ਰੇਨਿੰਗ ਦੇ ਨਾਂ ''ਤੇ ਹੋ ਰਹੀ ਠੱਗੀ, ਦੋ ਭੈਣਾਂ ਤੋਂ ਠੱਗੇ ਗਏ 19 ਲੱਖ ਰੁਪਏ
Saturday, Feb 03, 2024 - 01:09 PM (IST)
ਜਲੰਧਰ- ਸ਼ਾਤਿਰ ਸਾਈਬਰ ਠੱਗਾਂ ਨੇ ਸ਼ੇਅਰ ਮਾਰਕਿਟ ਦਾ ਗਰੁੱਪ ਬਣਾ ਕੇ ਟ੍ਰੇਨਿੰਗ ਦੇ ਨਾਂ 'ਤੇ ਦੋਆਬਾ ਚੌਂਕ ਦੇ ਕੋਲ ਸਥਿਤ ਅਮਨ ਨਗਰ ਦੀਆਂ ਦੋ ਭੈਣਾਂ ਤੋਂ ਕਰੀਬ 19 ਲੱਖ ਰੁਪਏ ਠੱਗ ਲਏ। ਸ਼ਿਕਾਇਤ ਮਿਲਣ 'ਤੇ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਅਮਨ ਨਗਰ ਦੀ ਰਹਿਣ ਵਾਲੀ ਰੀਤੂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਬੀਤੇ ਸਾਲ ਨਵੰਬਰ ਵਿਚ ਉਸ ਨੂੰ ਅਤੇ ਉਸ ਦੀ ਭੈਣ ਨੂੰ ਅਣਪਛਾਤੇ ਨੰਬਰ ਤੋਂ ਐਲੀਵਰਲਡ ਹੈਲਥ ਟ੍ਰੇਨਿੰਗ ਕੈਂਪ ਨਾਮਕ ਵਟਸਐੱਪ ਗਰੁੱਪ ਵਿਚ ਜੋੜਿਆ ਗਿਆ ਸੀ। ਉਸ ਵਿਚ ਸ਼ੇਅਰ ਮਾਰਕਿਟ ਦੇ ਟਿਪਸ ਦਿੱਤੇ ਜਾਂਦੇ ਸਨ। ਇਸ ਦੌਰਾਨ ਕਿਹਾ ਜਾਂਦਾ ਸੀ ਕਿ ਗਰੁੱਪ ਵਿਚ ਜੁੜੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਪਿਛਲੇ ਮਹੀਨੇ ਗਰੁੱਪ ਵਿਚ ਇਕ ਗਰੁੱਪ ਦਾ ਲਿੰਕ ਭੇਜਿਆ ਗਿਆ, ਜਿਸ ਵਿਚ ਉਨ੍ਹਾਂ ਨੂੰ ਆਈ. ਡੀ. ਬਣਾਉਣ ਅਤੇ ਕੁਝ ਰੁਪਏ ਲਗਾਉਣ ਨੂੰ ਕਿਹਾ ਗਿਆ। ਦੋਵੇਂ ਭੈਣਾਂ ਨੇ ਉਸ ਵਿਚ ਕੁਝ ਰੁਪਏ ਲਗਾ ਦਿੱਤੇ, ਜਿਸ ਨੂੰ ਵਿਆਜ ਲਗਾ ਕੇ ਵਧਾ ਦਿੱਤਾ ਗਿਆ। ਉਸ ਤੋਂ ਬਾਅਦ ਦੋ-ਤਿੰਨ ਵਾਰ ਫਿਰ ਅਜਿਹਾ ਹੀ ਹੋਇਆ।
ਇਹ ਵੀ ਪੜ੍ਹੋ: ਨੂੰਹ ਵੱਲੋਂ ਧੀ ਨੂੰ ਜਨਮ ਦੇਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, ਕੁੱਟਮਾਰ ਕਰ ਕੀਤਾ ਹਾਲੋ-ਬੇਹਾਲ ਤੇ ਕੱਢਿਆ ਘਰੋਂ ਬਾਹਰ
ਰੀਤੂ ਨੇ ਦੱਸਿਆ ਕਿ ਬੈਲੇਂਸ ਵਧਦਾ ਵੇਖ ਕੇ ਉਸ ਨੇ ਆਪਣੇ ਖ਼ਾਤੇ ਵਿਚੋਂ 3.25 ਲੱਖ ਰੁਪਏ ਅਤੇ ਉਸ ਦੀ ਭੈਣ ਨੇ 15.66 ਲੱਖ ਰੁਪਏ ਉਸ ਵਿਚ ਜਮ੍ਹਾ ਕਰਵਾ ਦਿੱਤੇ। ਉਸ ਤੋਂ ਬਾਅਦ ਦੋਹਾਂ ਦੇ ਟ੍ਰੇਡਿੰਗ ਅਕਾਊਂਟ ਵਿਚ ਬੈਲੇਂਸ ਫਿਰ ਵਧ ਗਿਆ ਹੈ। ਹਾਲਾਂਕਿ ਹੁਣ ਜਦੋਂ ਉਹ ਆਪਣੇ ਰੁਪਏ ਕਢਵਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਰੁਪਏ ਨਹੀਂ ਨਿਕਲ ਰਹੇ ਹਨ। 31 ਜਨਵਰੀ ਨੂੰ ਉਨ੍ਹਾਂ ਨੂੰ ਇਕ ਮੈਸੇਜ ਵੀ ਆਇਆ ਹੈ ਕਿ 20 ਫ਼ੀਸਦੀ ਵਿਆਜ ਨਾ ਜਮ੍ਹਾ ਕਰਵਾਉਣ ਦੇ ਕਾਰਨ ਉਨ੍ਹਾਂ ਦੇ ਖ਼ਾਤੇ ਲਾਕ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਵਟਸਐੱਪ ਗਰੁੱਪ ਦੇ ਐਡਮਿਨ ਨਾਲ ਇਸ ਸਬੰਧ ਵਿਚ ਗੱਲ ਕੀਤੀ ਤਾਂ ਕੋਈ ਜਵਾਬ ਨਹੀਂ ਮਿਲਿਆ ਅਤੇ ਦੋ ਦਿਨ ਬਾਅਦ ਉਨ੍ਹਾਂ ਨੂੰ ਗਰੁੱਪ ਵਿਚੋਂ ਕੱਢ ਦਿੱਤਾ ਗਿਆ। ਇਸ ਦੀ ਸ਼ਿਕਾਇਤ ਉਨ੍ਹਾਂ ਨੇ ਸਾਈਬਰ ਸੈੱਲ ਨੂੰ ਦਿੱਤੀ। ਸਾਈਬਰ ਸੈੱਲ ਦੀ ਟੀਮ ਅਤੇ ਥਾਣਾ 8 ਦੀ ਟੀਮ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਛੱਪੜ 'ਚੋਂ ਮਿਲਿਆ ਨਵਜੰਮੀ ਬੱਚੀ ਦਾ ਭਰੂਣ, ਫੈਲੀ ਸਨਸਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।