ਪੰਜਾਬ ਦੇ ਇਸ ਸ਼ਹਿਰ ''ਚ ਹੋ ਰਹੀ Announcement...ਮਿਲੇਗਾ ਇਨਾਮ

Thursday, Dec 26, 2024 - 12:57 PM (IST)

ਪੰਜਾਬ ਦੇ ਇਸ ਸ਼ਹਿਰ ''ਚ ਹੋ ਰਹੀ Announcement...ਮਿਲੇਗਾ ਇਨਾਮ

ਫਾਜ਼ਿਲਕਾ (ਨਾਗਪਾਲ): ਫਾਜ਼ਿਲਕਾ ਵਿਚ ਇਕ ਰਿਕਸ਼ੇ ਦੇ ਹੋ ਰਹੀ Announcement ਸਾਰਿਆਂ ਦਾ ਧਿਆਨ ਖਿੱਚ ਰਹੀ ਹੈ ਤੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ। ਦਰਅਸਲ, ਕਿਸੇ ਦਾ ਪਾਲਤੂ ਬਿੱਲਾ ਗੁਆਚ ਗਿਆ ਹੈ। ਬਿੱਲੇ ਦੇ ਮਾਲਕ ਵੱਲੋਂ ਸ਼ਹਿਰ ਭਰ ਵਿਚ ਇਸ ਦੀ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਇਸ ਨੂੰ ਲੱਭ ਦੇਵੇਗਾ, ਉਸ ਨੂੰ ਬਣਦਾ ਇਨਾਮ ਵੀ ਦਿੱਤਾ ਜਾਵੇਗਾ। ਰਿਕਸ਼ੇ 'ਤੇ ਬਿੱਲੇ ਦੀ ਫ਼ੋਟੋ ਲਗਾ ਕੇ ਵਿਅਕਤੀ ਸਾਰੇ ਸ਼ਹਿਰ ਵਿਚ ਘੁੰਮ ਰਿਹਾ ਹੈ ਤੇ ਅਨਾਊਂਸਮੈਂਟ ਕਰ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਜਾਣਕਾਰੀ ਮੁਤਾਬਕ ਫਾਜ਼ਿਲਕਾ ਦੀ ਫਿਰਨੀ ਰੋਡ 'ਤੇ ਅਨਾਊਂਸਮੈਂਟ ਕਰ ਰਹੇ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਸ ਨੂੰ ਸ਼ਹਿਰ ਭਰ ਵਿਚ ਇਹ ਅਨਾਊਂਸਮੈਂਟ ਕਰਨ ਲਈ ਕਿਹਾ ਗਿਆ ਹੈ। ਜਿਸ ਕਾਰਨ ਉਹ ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਹਰ ਗਲੀ ਤੇ ਚੌਕ-ਚੌਰਾਹੇ ਵਿਚ ਜਾ ਰਿਹਾ ਹੈ ਤੇ ਲੋਕਾਂ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਕਿ ਕੈਲਾਸ਼ ਨਗਰ ਨਿਵਾਸੀ ਨਾਰੰਗ ਪਰਿਵਾਰ ਦਾ ਬਿੱਲਾ ਕਿੱਧਰੇ ਚਲਾ ਗਿਆ ਹੈ। ਪਰਿਵਾਰ ਉਸ ਨੂੰ ਲੱਭ ਰਿਹਾ ਹੈ ਪਰ ਉਨ੍ਹਾਂ ਨੂੰ ਬਿੱਲਾ ਨਹੀਂ ਮਿਲ ਰਿਹਾ। ਅਖ਼ੀਰ ਰਿਕਸ਼ੇ 'ਤੇ ਬਿੱਲੇ ਦੀ ਫ਼ੋਟੋ ਲਗਾ ਕੇ ਸਾਰੇ ਸ਼ਹਿਰ ਵਿਚ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਕਿ ਕਿਸੇ ਵੀ ਵਿਅਕਤੀ ਨੇ ਇਸ ਬਿੱਲੇ ਨੂੰ ਵੇਖਿਆ ਹੋਵੇ ਤਾਂ ਉਨ੍ਹਾਂ ਨੂੰ ਸੂਚਨਾ ਦੇਵੇ। ਅਜਿਹਾ ਕਰਨ ਵਾਲੇ ਨੂੰ ਬਣਦਾ ਇਨਾਮ ਵੀ ਦਿੱਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ

ਜਾਣਕਾਰੀ ਦਿੰਦਿਆਂ ਮਾਧਵ ਨਾਰੰਗ ਨੇ ਦੱਸਿਆ ਕਿ ਤਕਰੀਬਨ ਢਾਈ ਸਾਲ ਪਹਿਲਾਂ ਜਰਮਨੀ ਤੋਂ ਇਹ ਬਿੱਲਾ ਫਾਜ਼ਿਲਕਾ ਲਿਆਂਦਾ ਗਿਆ ਸੀ। ਜਿਸ ਦਾ ਨਾਂ ਸਕਾਚ ਰੱਖਿਆ ਗਿਆ ਹੈ। ਪਰਿਵਾਰ ਵੱਲੋਂ ਬਿੱਲੇ ਨੂੰ ਖ਼ਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਬਿੱਲੇ ਨੂੰ ਬਾਹਰ ਦਾ ਮੌਸਮ ਸੂਟ ਨਹੀਂ ਕਰਦਾ। ਉਹ ਸਰਦੀਆਂ ਵਿਚ ਹੀਟਰ ਵਾਲੇ ਕਮਰੇ ਵਿਚ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਦਾ ਬਿੱਲੇ ਨਾਲ ਬਹੁਤ ਪਿਆਰ ਹੈ ਤੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਹ ਬਿੱਲੇ ਨੂੰ ਆਪਣੇ ਪਰਿਵਾਰ ਦਾ ਜੀਅ ਮੰਨਦੇ ਹਨ ਤੇ ਸਾਰਾ ਪਰਿਵਾਰ ਹੀ ਉਸ ਦੀ ਭਾਲ ਵਿਚ ਲੱਗਿਆ ਹੋਇਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News