ਪੰਜਾਬ ਕੇਸਰੀ ਦੇ ਮੁਫ਼ਤ ਮੈਡੀਕਲ ਕੈਂਪ ''ਚ ਸੇਵਾਵਾਂ ਦੇਣ ਵਾਲੀਆਂ ਸੇਵਾ ਸੁਸਾਇਟੀਆਂ ਦਾ ਸਨਮਾਨ
Thursday, Jul 09, 2026 - 02:45 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਪੰਜਾਬ ਕੇਸਰੀ ਗਰੁੱਪ ਵੱਲੋਂ ਰੇਖੀ ਹਰਬੰਸ ਹਸਪਤਾਲ ਟਾਂਡਾ ਵਿਖੇ ਸਾਬਕਾ ਨਿਰਦੇਸ਼ਕਾ ਸਤਿਕਾਰਯੋਗ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਯਾਦ 'ਚ ਲਗਾਏ ਗਏ ਮੁਫ਼ਤ ਮੈਗਾ ਮੈਡੀਕਲ ਚੈਕਅਪ ਕੈਂਪ ਸੇਵਾਵਾਂ ਨਿਭਾਉਣ ਵਾਲੀਆਂ ਵੱਖ-ਵੱਖ ਸੇਵਾ ਸੁਸਾਇਟੀਆਂ ਅਤੇ ਸ਼ਖ਼ਸੀਅਤਾਂ ਦਾ ਕੈਂਪ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਰੇਖੀ ਹਰਬੰਸ ਹਸਪਤਾਲ ਟਾਂਡਾ ਦੇ ਡਾਇਰੈਕਟਰ ਡਾ. ਸ਼ਿਵ ਰਾਜ ਰੇਖੀ ਅਤੇ ਡਾ. ਅੰਕਿਤ ਰੇਖੀ ਦੀ ਅਗਵਾਈ 'ਚ ਸੇਵਾਵਾਂ ਪ੍ਰਦਾਨ ਕਰਨ ਵਾਲੀ ਸਮੂਹ ਡਾਕਟਰੀ ਟੀਮ ਦਾ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਵੱਲੋਂ ਪੰਜਾਬ ਕੇਸਰੀ ਅਦਾਰੇ ਵੱਲੋਂ ਜਾਰੀ ਪ੍ਰਸ਼ੰਸਾ ਪੱਤਰ ਅਤੇ ਸਿਰਪਾਉ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ: ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ ਮੀਟਿੰਗ, ਜਾਣੋ ਕੀ ਲਿਆ ਗਿਆ ਫ਼ੈਸਲਾ
ਇਸ ਮੌਕੇ ਇਸ ਤੋਂ ਇਲਾਵਾ ਕੈਂਪ 'ਚ ਵਿਸ਼ੇਸ਼ ਸਹਿਯੋਗ ਕਰਨ ਵਾਲੇ ਜੀ. ਆਰ. ਡੀ. ਨਰਸਿੰਗ ਕਾਲਜ ਟਾਂਡਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਮੂਨਕ ਖੁਰਦ ਦੇ ਸੇਵਾਦਾਰ, ਸ੍ਰੀ ਗੁਰੂ ਰਵਿਦਾਸ ਭਵਨ ਦਸ਼ਮੇਸ਼ ਨਗਰ ਟਾਂਡਾ ਦੇ ਮੁੱਖ ਸੇਵਾਦਾਰ ਜਗਦੀਸ਼ ਕੁਮਾਰ ਰਿੰਕਾ, ਡਾ. ਬੀ. ਆਰ. ਅੰਬੇਡਕਰ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਭਾਰਦਵਾਜ, ਹਰਿਆਲੀ ਸੰਸਥਾ ਦਸੂਹਾ ਦੇ ਸਰਪ੍ਰਸਤ ਰਜਿੰਦਰ ਸਿੰਘ, ਮੈਡਮ ਗੁਰਵੀਰ ਕੌਰ ਭਾਰਦਵਾਜ, ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੋਸਾਇਟੀ ਟਾਂਡਾ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਪਡੋਰੀ, ਸਮਾਜ ਸੇਵੀ ਕਮਲ ਚੋਪੜਾ, ਸ਼ਿਵ ਕੁਮਾਰ ਅਹੀਆਪੁਰ, ਡਾ. ਲਖਮੀਰ ਸਿੰਘ ਚੌਧਰੀ, ਸਮਾਜ ਸੇਵੀ ਸੁਰਜੀਤ ਸਿੰਘ ਟੋਨੂ, ਹਰਪ੍ਰੀਤ ਮੂਨਕ, ਸਮਾਜ ਸੇਵੀ ਮਾਸਟਰ ਰਾਜਾ ਸਿੰਘ ਸੈਣੀ, ਚੰਡੀਗੜ੍ਹ ਸਰਵਿਸ ਸੈਂਟਰ ਤੋਂ ਲਖਵੀਰ ਸਿੰਘ ਲੱਕੀ, ਨਗਰ ਕੌਂਸਲ ਟਾਂਡਾ ਦੇ ਸਾਬਕਾ ਪ੍ਰਧਾਨ ਦੇਸ਼ਰਾਜ ਡੋਗਰਾ, ਕੁਲਦੀਪ ਸਿੰਘ ਧੁੱਗਾ ਦਾ ਕੈਂਪ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦੇ ਹੋਏ ਕੈਂਪ 'ਚ ਦਿੱਤੀਆਂ ਗਈਆਂ ਵਡਮੁੱਲੀਆਂ ਸੇਵਾਵਾਂ ਵਾਸਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਰੇਖੀ ਹਰਬੰਸ ਹਸਪਤਾਲ ਦੇ ਡਾਇਰੈਕਟਰ ਡਾ. ਸ਼ਿਵਰਾਜ ਰੇਖੀ ਅਤੇ ਹਾਜ਼ਰ ਹੋਰਨਾਂ ਸ਼ਖ਼ਸੀਅਤਾਂ ਨੇ ਅਦਾਰਾ ਪੰਜਾਬ ਕੇਸਰੀ ਵੱਲੋਂ ਇਨਸਾਨੀਅਤ ਦੀ ਸੇਵਾ ਵਿੱਚ ਕੀਤੇ ਜਾ ਰਹੇ ਵੱਖ ਵੱਖ ਸਮਾਜਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
