NEET ''ਚ ਆਲ ਇੰਡੀਆ ਰੈਂਕ 8 ਹਾਸਲ ਕਰਨ ਵਾਲੇ ਗੀਤਾਂਸ਼ ਸਰੀਨ ਦਾ ਹੋਵੇਗਾ ਸਨਮਾਨ

Sunday, Jul 19, 2026 - 03:38 PM (IST)

NEET ''ਚ ਆਲ ਇੰਡੀਆ ਰੈਂਕ 8 ਹਾਸਲ ਕਰਨ ਵਾਲੇ ਗੀਤਾਂਸ਼ ਸਰੀਨ ਦਾ ਹੋਵੇਗਾ ਸਨਮਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਲੰਬਾ ਸਮਾਂ ਟਾਂਡਾ ਦੇ ਸਰਕਾਰੀ ਸਕੂਲਾਂ 'ਚ ਅਧਿਆਪਨ ਦੀਆਂ ਸੇਵਾਵਾਂ ਦੇ ਕੇ ਜਲੰਧਰ ਸੈਟਲ ਹੋਣ ਵਾਲੇ ਅਧਿਆਪਕ ਜੋੜੇ ਮੋਨਿਕਾ ਸਰੀਨ ਅਤੇ ਸੁਨੀਤ ਸਰੀਨ ਦੇ 18 ਸਾਲਾ ਦੇ ਹੋਣਹਾਰ ਪੁੱਤਰ ਗੀਤਾਂਸ਼ ਸਰੀਨ ਨੇ ਨੀਟ-ਯੂਜੀ 2026 ਪ੍ਰੀਖਿਆ ਵਿਚ ਆਲ ਇੰਡੀਆ ਰੈਂਕ 8 ਹਾਸਲ ਕਰਕੇ ਸ਼ਾਨਦਾਰ ਉਪਲੱਬਧੀ ਦਰਜ ਕੀਤੀ ਹੈ। ਜਿਸ ਨੂੰ ਲੈ ਕੇ ਉਸ ਦੇ ਜੱਦੀ ਕਸਬੇ ਟਾਂਡਾ ਦੇ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ ਹੈ। ਗੀਤਾਂਸ਼ ਦੇ ਮਾਤਾ ਪਿਤਾ ਨੇ ਆਪਣੇ ਪੁੱਤਰ ਅਤੇ ਫ਼ਖ਼ਰ ਕਰਦੇ ਹੋਏ ਆਖਿਆ ਕਿ ਉਸ ਨੇ ਪੂਰੇ ਫੋਕਸ, ਅਨੁਸ਼ਾਸਨ ਅਤੇ ਸੰਤੁਲਿਤ ਜੀਵਨ ਸ਼ੈਲੀ ਅਪਣਾ ਕੇ ਇਹ ਸਫ਼ਲਤਾ ਹਾਸਲ ਕੀਤੀ ਹੈ । ਇਸ ਅਧਿਆਪਕ ਜੋੜੇ ਦੇ ਪੁੱਤਰ ਦਾ ਸੁਪਨਾ ਕਾਰਡੀਓਲੋਜਿਸਟ ਜਾਂ ਨਿਊਰੋਲੋਜਿਸਟ ਬਣਨ ਦਾ ਹੈ। ਉਸ ਦੇ ਪਰਿਵਾਰ ਵਿਚ ਹੁਣ ਤੱਕ ਕੋਈ ਵੀ ਡਾਕਟਰ ਨਹੀਂ ਹੈ ਅਤੇ ਉਹ ਆਪਣੇ ਪਰਿਵਾਰ ਦਾ ਪਹਿਲਾ ਬਣੇਗਾ। ਉਸ ਦਾ ਵੱਡਾ ਭਰਾ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਸਿਰਫ਼ ਦੋ ਮਿੰਟਾਂ 'ਚ ਬੰਨ੍ਹੀ 'ਸੈਮੀ-ਪਟਿਆਲਾ ਸ਼ਾਹੀ' ਪੱਗ

ਗੀਤਾਂਸ਼ ਨੇ ਖ਼ੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਸ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਸ ਦੇ ਮਾਪਿਆਂ ਨੇ ਕਦੇ ਵੀ ਉਸ ਨੂੰ ਵੱਧ ਅੰਕ ਲਿਆਉਣ ਲਈ ਦਬਾਅ ਨਹੀਂ ਪਾਇਆ। ਇਸ ਨਾਲ ਉਸ ਦਾ ਮਨ ਹਮੇਸ਼ਾ ਸ਼ਾਂਤ ਰਿਹਾ ਅਤੇ ਉਹ ਪੂਰੀ ਤਰ੍ਹਾਂ ਆਪਣੀ ਤਿਆਰੀ 'ਤੇ ਧਿਆਨ ਕੇਂਦਰਿਤ ਕਰ ਸਕਿਆ। ਐੱਮ. ਜੀ. ਐੱਨ . ਪਬਲਿਕ ਸਕੂਲ, ਅਰਬਨ ਐਸਟੇਟ ਫੇਜ਼-2 ਦੇ ਵਿਦਿਆਰਥੀ ਗੀਤਾਂਸ਼ ਨੇ ਜਲੰਧਰ ਦੇ ਆਕਾਸ਼ ਇੰਸਟੀਚਿਊਟ ਤੋਂ ਨੀਟ ਦੀ ਤਿਆਰੀ ਕੀਤੀ। ਉਸਨੇ ਬਾਰ੍ਹਵੀਂ ਜਮਾਤ 'ਚ 96 ਫ਼ੀਸਦੀ ਅੰਕ ਅਤੇ ਨੀਟ 'ਚ 705 ਅੰਕ ਪ੍ਰਾਪਤ ਕੀਤੇ।

ਆਪਣੀ ਜੀਵਨਸ਼ੈਲੀ ਬਾਰੇ ਉਸ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਨੂੰ ਵੀ ਉਹ ਆਪਣੀ ਸਫਲਤਾ ਦਾ ਮਹੱਤਵਪੂਰਨ ਕਾਰਨ ਮੰਨਦਾ ਹੈ। ਉਸ ਨੇ ਦੱਸਿਆ ਕਿ ਉਹ ਦਸਵੀਂ ਜਮਾਤ ਤੱਕ ਸੋਸ਼ਲ ਮੀਡੀਆ ਵਰਤਦਾ ਸੀ ਪਰ ਗਿਆਰਵੀਂ ਵਿਚ ਦਾਖ਼ਲਾ ਲੈਂਦੇ ਹੀ ਉਸਨੇ ਆਪਣੇ ਸਾਰੇ ਅਕਾਊਂਟ ਬੰਦ ਕਰ ਦਿੱਤੇ। ਨੀਟ ਦੀ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਹੀ ਉਸ ਨੇ ਦੋਬਾਰਾ ਉਨ੍ਹਾਂ ਨੂੰ ਚਾਲੂ ਕੀਤਾ। ਪੜ੍ਹਾਈ ਦੇ ਨਾਲ-ਨਾਲ ਗੀਤਾਂਸ਼ ਇਕ ਵਧੀਆ ਬੈਡਮਿੰਟਨ ਖਿਡਾਰੀ ਵੀ ਹੈ। 

ਇਹ ਵੀ ਪੜ੍ਹੋ: ਨਕੋਦਰ ਵਿਖੇ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ! ਫ਼ੈਲੀ ਸਨਸਨੀ

ਗੀਤਾਂਸ਼ ਸਰੀਨ ਦੀ ਸਫ਼ਲਤਾ ਲਈ ਸਰੀਨ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਾਇਨਜ਼ ਕਲੱਬ ਟਾਂਡਾ ਗੌਰਵ ਦੇ ਪ੍ਰਧਾਨ ਪੰਕਜ ਸਚਦੇਵਾ ਸਾਬਕਾ ਪ੍ਰਧਾਨ ਲੋਕੇਸ਼ ਵਸ਼ਿਸ਼ਟ, ਸ਼ਹੀਦ ਰਾਜਗੁਰੂ ਜੀ ਵੈੱਲਫੇਅਰ ਕਲੱਬ ਅਤੇ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਗੀਤਾਂਸ਼ ਸਰੀਨ ਦਾ ਟਾਂਡਾ ਵਿਖੇ ਸਮਾਗਮ ਕਰਵਾ ਕੇ ਸਨਮਾਨ ਕੀਤਾ ਜਾਵੇਗਾ । 

ਇਹ ਵੀ ਪੜ੍ਹੋ: Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ ਕੋਲ ਪਹੁੰਚ ਨੌਜਵਾਨ ਨੇ ਕੀਤਾ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News