ਟਾਂਡਾ ਵਿੱਚ ਚੌਲਾਂਗ ਟੋਲ ਪਲਾਜ਼ਾ ਧਰਨੇ ਤੋਂ ਕਿਸਾਨਾਂ ਨੇ ਕੱਢਿਆ ਮਾਰਚ

03/25/2021 3:26:43 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਮਾਰਚ ਦੇ ਭਾਰਤ ਬੰਦ ਲਈ ਅੱਜ ਦੋਆਬਾ ਕਿਸਾਨ ਕਮੇਟੀ ਵੱਲੋ ਮਾਰਚ ਕੱਢਕੇ ਇਲਾਕਾ ਵਾਸੀਆਂ ਨੂੰ ਬੰਦ ਲਈ ਲਾਮਬੰਦ ਕੀਤਾ ਗਿਆ। ਜਥੇਬੰਦੀ ਵੱਲੋਂ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਟੋਲ ਪਲਾਜ਼ਾ ਉਤੇ ਲਾਏ ਗਏ ਪੱਕੇ ਮੋਰਚੇ ਦੇ 172ਵੇਂ ਦਿਨ ਕੱਢੇ ਗਏ ਇਸ ਮਾਰਚ ਦੌਰਾਨ ਜਥੇਬੰਦੀ ਦੇ ਆਗੂਆਂ ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਹਰਭਜਨ ਸਿੰਘ ਰਾਪੁਰ, ਗੁਰਮਿੰਦਰ ਸਿੰਘ ਟਾਂਡਾ, ਸ਼ਿਵਪੂਰਨ ਸਿੰਘ ਜਹੂਰਾ ਰਤਨ ਸਿੰਘ ਖੋਖਰ ਨੇ ਟਾਂਡਾ ਦੇ ਵੱਖ-ਵੱਖ ਬਜ਼ਾਰਾਂ ਸੜਕਾਂ ਉਤੇ ਜਾ ਕੇ ਲੋਕਾਂ ਨੂੰ ਅੰਨਦਾਤਿਆ ਦੇ ਸੰਘਰਸ਼ ਵਿੱਚ ਸਾਥ ਦੇਣ ਲਈ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਰਾਤ ਦੇ ਕਰਫ਼ਿਊ ਦੌਰਾਨ ਜਲੰਧਰ ’ਚ ਵੱਡੀ ਵਾਰਦਾਤ, ਜਸ਼ਨ ਮਨਾਉਂਦਿਆਂ ਨੌਜਵਾਨਾਂ ਨੇ ਦਾਗੇ ਫਾਇਰ

PunjabKesari

ਇਸ ਦੇ ਨਾਲ ਹੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਆਖਿਆ 26 ਮਾਰਚ ਨੂੰ ਜਿੱਥੇ ਬਜ਼ਾਰ ਬੰਦ ਹੋਣਗੇ, ਉੱਥੇ ਹੀ ਹਾਈਵੇਅ ਉਤੇ ਬਿਜਲੀ ਘਰ ਚੌਂਕ ਵਿੱਚ ਸਵੇਰ ਤੋਂ ਸ਼ਾਮ ਤੱਕ ਜਾਮ ਲਾਇਆ ਜਾਵੇਗਾ। ਇਸ ਦੌਰਾਨ ਮੈਡੀਕਲ ਐਮਰਜੈਂਸੀ ਅਤੇ ਹੋਲਾ ਮੁਹੱਲਾ ਜਾਂਣ ਵਾਲੀਆਂ ਸੰਗਤਾਂ ਨੂੰ ਹੀ ਖੁੱਲ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ

ਇਸ ਮੌਕੇ ਕਰਨੈਲ ਸਿੰਘ, ਕਰਨ ਰੜਾ, ਹਰਨੇਕ ਸਿੰਘ, ਨਿਰੰਕਾਰ ਸਿੰਘ, ਬਾਬੂ ਮੂਨਕ, ਦੀਪ ਨੰਗਲ, ਕੁਲਵੀਰ ਜੌੜਾ, ਗੁਰਪ੍ਰੀਤ ਸਿੰਘ ਗੋਪੀ, ਅਮਰੀਕ ਸਿੰਘ, ਸ਼ਰਨ, ਰਮਣੀਕ ਸਿੰਘ ਸੈਣੀ, ਭੀਮਾ ਦੇਹਰੀਵਾਲ, ਅਮਰਜੀਤ ਸਿੰਘ ਸਿੱਧੂ, ਵਰਿੰਦਰ ਵਡੈਚ, ਬਲਜੀਤ ਸਿੰਘ, ਸੁਖਵੀਰ ਨਰਵਾਲ, ਕਰਨੈਲ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਤੋਂ ਵੱਡੀ ਖ਼ਬਰ: ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਬੀਬੀ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ

 


shivani attri

Content Editor

Related News