ਕਰੰਟ ਲੱਗਣ ਕਾਰਨ 25 ਸਾਲਾ ਨੌਜਵਾਨ ਦੀ ਮੌਤ

Thursday, Jan 16, 2020 - 02:36 PM (IST)

ਕਰੰਟ ਲੱਗਣ ਕਾਰਨ 25 ਸਾਲਾ ਨੌਜਵਾਨ ਦੀ ਮੌਤ

ਟਾਂਡਾ (ਮੋਮੀ, ਵਰਿੰਦਰ ਪੰਡਿਤ, ਜਸਵਿੰਦਰ) — ਇਥੋਂ ਦੇ ਨੇੜਲੇ ਪਿੰਡ ਮੋਨਾ ਖੁਰਦ ਵਿਖੇ ਅੱਜ ਇਕ 25 ਸਾਲਾ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਸੋਨੂੰ ਪੁੱਤਰ ਕਰਨੈਲ ਸਿੰਘ ਵਾਸੀ ਮੂਨਕ ਖੁਰਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੋਨੂੰ ਅੱਜ ਸਵੇਰੇ ਕਰੀਬ 12 ਵਜੇ ਪਿੰਡ 'ਚ ਹੀ ਕਿਸੇ ਦੇ ਘਰ 'ਚ ਪਾਣੀ ਦੀ ਟੈਂਕੀ ਸਾਫ ਕਰ ਰਿਹਾ ਸੀ ਕਿ ਇਸੇ ਦੌਰਨ ਨੇੜੇ ਪਏ ਸਰੀਏ ਨਾਲ ਕੁਝ ਕੰਮ ਕਰਨ ਲੱਗਾ ਸੀ ਕਿ ਅਚਾਨਕ ਸਰੀਆ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ। ਜਿਸ ਕਾਰਨ ਸੋਨੂੰ ਨੂੰ ਬਿਜਲੀ ਦਾ ਜ਼ਬਰਦਸਤ ਕਰੰਟ ਲੱਗਾ ਅਤੇ ਤੁਰੰਤ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


author

shivani attri

Content Editor

Related News