ਬਿਜਲੀ ਦੀ ਵੋਲਟੇਜ ਵੱਧਣ ਕਾਰਨ ਘਰ ਤੇ ਦੁਕਾਨ ’ਚ ਲੱਗੀ ਅੱਗ

05/05/2021 12:51:38 PM

ਜਲੰਧਰ (ਸੋਨੂੰ)— ਜਲੰਧਰ ਦੇ ਢਨ ਮੁਹੱਲਾ ’ਚ ਅਚਾਨਕ ਬਿਜਲੀ ਦੀ ਵੋਲਟੇਜ ਵੱਧਣ ਕਾਰਨ ਇਕ ਘਰ ਅਤੇ ਇਕ ਪਿ੍ਰੰਟਿੰਗ ਦੀ ਦੁਕਾਨ ’ਤੇ ਅੱਗ ਲੱਗ ਗਈ। ਇਹ ਘਟਨਾ ਦੇਰ ਸ਼ਾਮ ਵਾਪਰੀ। ਇਸ ਦੀ ਸੂਚਨਾ ਤੁਰੰਤ ਫਾਇਰ ਬਿ੍ਰਗੇਡ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ

PunjabKesari

ਇਸ ਦੇ ਨਾਲ ਹੀ ਇਸ ਦੀ ਸੂਚਨਾ ਬਿਜਲੀ ਮਹਿਕਮੇ ਨੂੰ ਵੀ ਦਿੱਤੀ ਗਈ ਪਰ ਬਿਜਲੀ ਬੋਰਡ ਦਾ ਇਕ ਵੀ ਅਧਿਕਾਰੀ ਉਥੇ ਨਹੀਂ ਪਹੁੰਚਿਆ। ਅੱਗ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਵਰਕਰ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਲਾਈਟ ਚਲੀ ਗਈ ਸੀ ਤਾਂ ਉਨ੍ਹਾਂ ਦਾ ਪੱਖਾ ਚੱਲ ਰਿਹਾ ਸੀ, ਉਨ੍ਹਾਂ ਨੇ ਸੋਚਿਆ ਕਿ ਪੱਖਾ ਖ਼ੁਦ ਹੀ ਚੱਲ ਰਿਹਾ ਹੈ ਪਰ ਕੁਝ ਸਮੇਂ ਬਾਅਦ ਹੀ ਉਥੇ ਅੱਗ ਲੱਗ ਗਈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

PunjabKesari

ਫਾਇਰ ਬਿ੍ਰਗੇਡ ਦੀ ਕਰਮਚਾਰੀ ਗੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਉਥੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ। ਜਦੋਂ ਉਹ ਘਰ ’ਚ ਲੱਗੀ ਅੱਗ ’ਤੇ ਕਾਬੂ ਪਾ ਰਹੇ ਸਨ ਤਾਂ ਉਸੇ ਦੌਰਾਨ ਸਾਹਮਣੇ ਇਕ ਦੁਕਾਨ ’ਚ ਵੀ ਅੱਗ ਲੱਗ ਗਈ, ਜਿਸ ’ਤੇ ਉਨ੍ਹਾਂ ਨੇ ਤੁਰੰਤ ਕਾਬੂ ਪਾਇਆ। 

ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ


shivani attri

Content Editor

Related News