ਚੂਰਾ-ਪੋਸਤ ਸਮੇਤ 3 ਕਾਰ ਸਵਾਰ ਕਾਬੂ

Sunday, Nov 18, 2018 - 02:03 AM (IST)

ਟਾਂਡਾ ਉਡ਼ਮੁਡ਼  (ਪੰਡਿਤ, ਮੋਮੀ)-  ਟਾਂਡਾ ਪੁਲਸ ਨੇ ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪਿੰਡ ਰਡ਼ਾ ਨਜ਼ਦੀਕ ਇੰਡੀਕਾ ਕਾਰ ’ਚ ਸਵਾਰ ਤਿੰਨ ਵਿਅਕਤੀਆਂ ਕੋਲੋਂ 5 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ। ਥਾਣਾ ਮੁਖੀ ਐੱਸ. ਆਈ. ਬਿਕਰਮ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲੀਅਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਰਗਰਮ ਟਾਂਡਾ ਪੁਲਸ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਦੀ ਟੀਮ ਨੇ ਇਹ ਸਫਲਤਾ ਹਾਸਲ ਕੀਤੀ ਹੈ। ਕਾਬੂ ਵਿਅਕਤੀਆਂ ਦੀ ਪਛਾਣ ਰਾਕੇਸ਼ ਕੁਮਾਰ ਉਰਫ ਰਵੀ ਪੁੱਤਰ ਜਸਵਿੰਦਰ ਸਿੰਘ ਵਾਸੀ ਘਾਗੋ ਗੁਰੂ (ਗਡ਼੍ਹਸ਼ੰਕਰ), ਤਰਨਜੀਤ ਸੋਨੂੰ ਪੁੱਤਰ ਸੁਖਵੀਰ ਨਿਵਾਸੀ ਕਲਗਡ਼੍ਹ (ਬਲਾਚੌਰ) ਅਤੇ ਜਤਿੰਦਰ ਉਰਫ ਜਿੰਦਰ ਪੁੱਤਰ ਮੱਖਣ ਸਿੰਘ ਨਿਵਾਸੀ ਘੁੰਮਣ ਖੁਰਦ (ਗੁਰਦਾਸਪੁਰ) ਵਜੋਂ ਹੋਈ ਹੈ। 
ਉਨ੍ਹਾਂ ਦੱਸਿਆ ਕਿ ਪਿੰਡ ਰਡ਼ਾ ਨਜ਼ਦੀਕ ਜਦੋਂ ਪੁਲਸ ਟੀਮ ਨੇ ਇੰਡੀਕਾ ਸਵਾਰਾਂ ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ ਰਵੀ ਅਤੇ ਜਿੰਦਰ ਦੇ ਕਬਜ਼ੇ ’ਚੋਂ ਡੇਢ-ਡੇਢ ਕਿਲੋ ਚੂਰਾ-ਪੋਸਤ ਅਤੇ ਸੋਨੂੰ ਦੇ ਕਬਜ਼ੇ ਵਿਚੋਂ 2 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। 
ਪੁਲਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਕਾਰ ਵੀ ਆਪਣੇ ਕਬਜ਼ੇ ’ਚ ਲੈ ਲਈ ਹੈ ਅਤੇ ਦੋਸ਼ੀਆਂ ਖਿਲਾਫ ਨਸ਼ਾ ਵਿਰੋਧੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News